IND v NZ : ਅਸ਼ਵਿਨ ਨੇ ਤੋੜਿਆ ਕੁੰਬਲੇ ਦਾ ਰਿਕਾਰਡ, ਹਾਸਲ ਕੀਤੀ ਇਹ ਉਪਲੱਬਧੀ
Sunday, Dec 05, 2021 - 07:59 PM (IST)
ਮੁੰਬਈ- ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ਦੇ ਤੀਜੇ ਦਿਨ ਸਪਿਨਰ ਅਸ਼ਵਿਨ ਦਾ ਜਾਦੂ ਇਕ ਵਾਰ ਫਿਰ ਤੋਂ ਦੇਖਣ ਨੂੰ ਮਿਲਿਆ। ਜਿੱਥੇ ਦੂਜੇ ਦਿਨ ਅਸ਼ਵਿਨ ਨੇ ਸਿਰਫ 8 ਓਵਰਾਂ ਵਿਚ ਹੀ 4 ਕੀਵੀ ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਤਾਂ ਉੱਥੇ ਹੀ ਤੀਜੇ ਦਿਨ ਨਿਊਜ਼ੀਲੈਂਡ ਦੀ ਟੀਮ ਫਿਰ ਆਪਣੀ ਕਲਾ ਦਾ ਜਾਦੂ ਦਿਖਾਇਆ। ਅਸ਼ਵਿਨ ਨੇ ਦੂਜੀ ਪਾਰੀ ਵਿਚ ਸਲਾਮੀ ਬੱਲੇਬਾਜ਼ ਵਿਲ ਯੰਗ ਨੂੰ ਆਊਟ ਕਰਨ ਦੇ ਨਾਲ ਹੀ ਇਸ ਸਾਲ ਕ੍ਰਿਕਟ ਵਿਚ 50 ਵਿਕਟਾਂ ਹਾਸਲ ਕਰਨ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਹਨ।
ਅਸ਼ਵਿਨ ਇਸ ਸਾਲ ਟੈਸਟ ਕ੍ਰਿਕਟ ਵਿਚ ਧਮਾਕੇਦਾਰ ਪ੍ਰਦਰਸ਼ਨ ਕਰ ਰਹੇ ਹਨ। ਜਿਸ ਵਜ੍ਹਾ ਨਾਲ ਉਨ੍ਹਾਂ ਨੂੰ ਭਾਰਤ ਵਲੋਂ ਟੀ-20 ਵਿਸ਼ਵ ਕੱਪ 'ਚ ਮੌਕਾ ਦਿੱਤਾ ਗਿਆ। ਅਸ਼ਵਿਨ ਨੇ ਇਸ ਸਾਲ ਟੈਸਟ ਵਿਚ 8 ਮੈਚ ਖੇਡੇ ਤੇ ਉਸ 'ਚ 52 ਵਿਕਟਾਂ ਆਪਣੇ ਨਾਂ ਕੀਤੀਆਂ। ਇਸ ਸਾਲ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਦੇ ਮਾਮਲੇ ਵਿਚ ਅਸ਼ਵਿਨ ਨੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੂੰ ਪਿੱਛੇ ਛੱਡ ਦਿੱਤਾ ਹੈ। ਸ਼ਾਹੀਨ ਅਫਰੀਦੀ ਨੇ 9 ਮੈਚਾਂ ਵਿਚ 44 ਵਿਕਟਾਂ ਹਾਸਲ ਕੀਤੀਆਂ ਹਨ। ਦੇਖੋ ਅਸ਼ਵਿਨ ਦਾ ਰਿਕਾਰਡ-
2010 ਤੋਂ ਭਾਰਤ ਦੇ ਲਇ ਇਕ ਸਾਲ ਵਿਚ 50 ਟੈਸਟ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼
ਅਸ਼ਵਿਨ (2015)
ਅਸ਼ਵਿਨ (2016)
ਅਸ਼ਵਿਨ (2017)
ਅਸ਼ਵਿਨ (2017)
ਅਸ਼ਵਿਨ (2021)*
ਭਾਰਤ ਦੇ ਲਈ ਇਕ ਸਾਲ ਵਿਚ 50 ਟੈਸਟ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼
4 ਵਾਰ- ਅਸ਼ਵਿਨ
3 ਵਾਰ- ਅਨਿਲ ਕੁੰਬਲੇ
3 ਵਾਰ- ਹਰਭਜਨ ਸਿੰਘ
2 ਵਾਰ- ਕਪਿਲ ਦੇਵ
ਇਕ ਸਾਲ ਵਿਚ ਸਭ ਤੋਂ ਜ਼ਿਆਦਾ ਵਾਰ 50 ਜਾਂ ਉਸ ਤੋਂ ਜ਼ਿਆਦਾਂ ਵਿਕਟਾਂ ਲੈਣ ਵਾਲੇ ਗੇਂਦਬਾਜ਼
ਸ਼ੇਨ ਵਾਰਨ- 8 ਵਾਰ
ਮੁਥੱਈਆ ਮੁਰਲੀਧਰਨ- 6 ਵਾਰ
ਗਲੇਨ ਮੈਕਗ੍ਰਾ- 5 ਵਾਰ
ਅਸ਼ਵਿਨ- 4 ਵਾਰ
ਰੰਗਨਾ ਹੈਰਾਥ- 4 ਵਾਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।