IND v NZ 1st Test Day 4 Stumps : ਨਿਊਜ਼ੀਲੈਂਡ ਨੂੰ ਜਿੱਤ ਲਈ ਚਾਹੀਦੀਆਂ ਨੇ 280 ਦੌੜਾਂ
Sunday, Nov 28, 2021 - 04:46 PM (IST)
ਸਪੋਰਟਸ ਡੈਸਕ- ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਦੋ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਭਾਰਤ ਵਲੋਂ ਜਿੱਤ ਲਈ 284 ਦੌੜਾਂ ਦਾ ਟੀਚਾ ਮਿਲਣ ਦੇ ਬਾਅਦ ਨਿਊਜ਼ੀਲੈਂਡ ਨੇ ਆਪਣੀ ਦੂਜੀ ਪਾਰੀ ਖੇਡਣੀ ਸ਼ੁਰੂ ਕੀਤੀ। ਨਿਊਜ਼ੀਲੈਂਡ ਨੇ ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤਕ ਵਿਲ ਯੰਗ ਦੇ ਵਿਕਟ ਦੇ ਨੁਕਸਾਨ 'ਤੇ ਚਾਰ ਦੌੜਾਂ ਬਣਾ ਲਈਆਂ ਸਨ। ਇਸ ਤਰ੍ਹਾਂ ਨਿਊਜ਼ੀਲੈਂਡ ਨੂੰ ਜਿੱਤ ਲਈ 280 ਦੌੜਾਂ ਦੀ ਜ਼ਰੂਰਤ ਹੈ। ਭਾਰਤ ਨੇ ਆਪਣੀ ਦੂਜੀ ਪਾਰੀ 'ਚ 7 ਵਿਕਟਾਂ ਦੇ ਨੁਕਸਾਨ 'ਤੇ 234 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਨਿਊਜ਼ੀਲੈਂਡ ਖਿਲਾਫ਼ 283 ਦੌੜਾਂ ਦੀ ਬੜ੍ਹਤ ਲੈ ਲਈ ਸੀ ਤੇ ਨਿਊਜ਼ੀਲੈਂਡ ਨੂੰ ਜਿੱਤ ਲਈ 284 ਦੌੜਾਂ ਦਾ ਟੀਚਾ ਦਿੱਤਾ।
ਇਹ ਵੀ ਪੜ੍ਹੋ : IND vs NZ : ਅਨਿਯਮਿਤ ਉਛਾਲ ਨੂੰ ਲੈ ਕੇ ਗ੍ਰੀਨ ਪਾਰਕ ਦੀ ਪਿੱਚ ’ਤੇ ਉੱਠੇ ਸਵਾਲ
ਇਸ ਤੋਂ ਪਹਿਲਾਂ ਮੈਚ ਦੇ ਚੌਥੇ ਚੌਥੇ ਦਿਨ ਦੀ ਖੇਡ ਦੇ ਦੌਰਾਨ ਚੇਤੇਸ਼ਵਰ ਪੁਜਾਰਾ ਇਕ ਵਾਰ ਫਿਰ ਵੱਡੀ ਪਾਰੀ ਖੇਡਣ 'ਚ ਅਸਫਲ ਰਹੇ। ਉਨ੍ਹਾਂ ਨੂੰ 22 ਦੌੜਾਂ ਦੇ ਦੌਰਾਨ ਕਾਈਲ ਜੈਮੀਸਨ ਨੇ ਬਲੰਡਲ ਦੇ ਹੱਥੋਂ ਕੈਚ ਕਰਾਇਆ। ਅਜਿੰਕਯ ਰਹਾਣੇ ਵੀ ਸਸਤੇ 'ਚ ਆਊਟ ਹੋਏ। ਰਹਾਣੇ ਨੂੰ ਏਜਾਜ਼ ਪਟੇਲ ਨੇ ਐੱਲ. ਬੀ. ਡਬਲਯੂ. ਆਊਟ ਕੀਤਾ। ਮਯੰਕ ਅਗਰਵਾਲ ਵੀ ਕੋਈ ਵੱਡੀ ਪਾਰੀ ਨਾ ਖੇਡ ਸਕੇ ਤੇ 17 ਦੌੜਾਂ ਦੇ ਨਿੱਜੀ ਸਕੋਰ 'ਤੇ ਸਾਊਦੀ ਗੇਂਦ 'ਤੇ ਲਾਥਮ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਰਵਿੰਦਰ ਜਡੇਜਾ ਆਪਣਾ ਖਾਤਾ ਵੀ ਨਾ ਖੋਲ ਸਕੇ ਤੇ ਸਾਊਦੀ ਵਲੋਂ ਐਲ. ਬੀ. ਡਬਲਯੂ ਆਊਟ ਹੋਏ।ਆਰ. ਅਸ਼ਵਿਨ ਨੇ ਡਾਵਾਂਡੋਲ ਹੁੰਦੀ ਟੀਮ ਇੰਡੀਆ ਨੂੰ ਕੁਝ ਸਮੇਂ ਲਈ ਸਹਾਰਾ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ 32 ਦੌੜਾਂ ਦੇ ਨਿੱਜੀ ਸਕੋਰ 'ਤੇ ਜੇਮੀਸਨ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਸ਼੍ਰੇਅਸ ਅਈਅਰ ਨੇ 8 ਚੌਕੇ ਤੇ ਇਕ ਛੱਕੇ ਦੀ ਮਦਦ ਨਾਲ ਕੁਲ 65 ਦੌੜਾਂ ਦੀ ਪਾਰੀ ਖੇਡੀ। ਸ਼੍ਰੇਅਸ ਸਾਊਦੀ ਦੀ ਗੇਂਦ 'ਤੇ ਟਾਮ ਬਲੰਡਲ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਰਿਧੀਮਾਨ ਸਾਹੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਜੇਤੂ 61 ਦੌੜਾਂ ਬਣਾਈਆਂ ਜਦਕਿ ਅਕਸ਼ਰ ਪਟੇਲ ਨੇ ਅਜੇਤੂ 28 ਦੌੜਾਂ ਦੀ ਪਾਰੀ ਖੇਡੀ। ਨਿਊਜ਼ੀਲੈਂਡ ਵਲੋਂ ਟਿਮ ਸਾਊਦੀ ਨੇ 3, ਕਾਈਲ ਜੈਮੀਸਨ ਨੇ 3 ਤੇ ਏਜਾਜ਼ ਪਟੇਲ ਨੇ 1 ਵਿਕਟ ਲਏ। ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੇ 10 ਵਿਕਟਾਂ ਦੇ ਨੁਕਸਾਨ 'ਤੇ 345 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ 'ਚ ਨਿਊਜ਼ੀਲੈਂਡ ਦੀ ਟੀਮ ਨੇ ਆਪਣੀ ਪਹਿਲੀ ਪਾਰੀ 'ਚ 10 ਵਿਕਟਾਂ ਦੇ ਨੁਕਸਾਨ 'ਤੇ 296 ਦੌੜਾਂ ਬਣਾਈਆਂ ਸਨ।
ਇਹ ਵੀ ਪੜ੍ਹੋ : ਕਰੁਣਾਲ ਪੰਡਯਾ ਨੇ ਛੱਡੀ ਬੜੌਦਾ ਟੀਮ ਦੀ ਕਪਤਾਨੀ
ਪਲੇਇੰਗ ਇਲੇਵਨ
ਭਾਰਤ : ਅਜਿੰਕਯ ਰਹਾਣੇ (ਕਪਤਾਨ), ਚੇਤੇਸ਼ੇਸ਼ ਪੁਜਾਰਾ (ਉਪ ਕਸਤਾਨ), ਮਯੰਕ ਅਗਰਵਾਲ, ਸ਼ੁੱਭਮਨ ਗਿੱਲ, ਸ਼੍ਰੇਅਸ ਅਈਅਰ, ਰਵਿੰਦਰ ਜਡੇਜਾ, ਰਿਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਉਮੇਸ਼ ਯਾਦਵ ਇਸ਼ਾਂਤ ਸ਼ਰਮਾ।
ਨਿਊਜ਼ੀਲੈਂਡ : ਟਾਮ ਲਾਥਮ, ਵਿਲ ਯੰਗ, ਕੇਨ ਵਿਲੀਅਮਸਨ (ਕਪਤਾਨ), ਰਾਸ ਟੇਲਰ, ਹੈਨਰੀ ਨਿਕੋਲਸ, ਟਾਮ ਬਲੰਡਲ (ਵਿਕਟਕੀਪਰ.), ਰਚਿਨ ਰਵਿੰਦਰਾ, ਕਾਇਲ ਜੈਮੀਸਨ, ਟਿਮ ਸਾਊਦੀ, ਏਜਾਜ਼ ਪਟੇਲ, ਵਿਲੀਅਮ ਸੋਮਰਵਿਲੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਬਾ।