IND vs NZ : ਆਖਰੀ ਮੁਕਾਬਲੇ ''ਚ ਜਿੱਤਣ ਤੇ ਸਨਮਾਨ ਬਚਾਉਣ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਟੀਮ

02/11/2020 2:44:06 AM

ਮਾਊਂਟ ਮੋਨਗਾਨੂਈ— ਨਿਊਜ਼ੀਲੈਂਡ ਵਿਰੁੱਧ ਮੰਗਲਵਾਰ ਨੂੰ ਵਨ ਡੇ ਸੀਰੀਜ਼ ਦੇ ਤੀਜੇ ਅਤੇ ਆਖਰੀ ਮੁਕਾਬਲੇ 'ਚ ਭਾਰਤੀ ਟੀਮ ਇਹ ਮੁਕਾਬਲਾ ਜਿੱਤ ਕੇ ਸੀਰੀਜ਼ 'ਚ ਸਨਮਾਨ ਬਚਾਉਣ ਦੇ ਇਰਾਦੇ ਨਾਲ ਉਤਰੇਗੀ। ਨਿਊਜ਼ੀਲੈਂਡ ਨੇ ਭਾਰਤ ਨੂੰ 2-0 ਨਾਲ ਹਰਾ ਕੇ ਵਨ ਡੇ ਸੀਰੀਜ਼ ਪਹਿਲਾਂ ਹੀ ਆਪਣੇ ਨਾਂ ਕਰ ਲਈ ਹੈ ਅਤੇ ਉਹ ਆਖਰੀ ਮੁਕਾਬਲੇ ਵਿਚ ਜਿੱਤ ਹਾਸਲ ਕਰ ਕੇ ਭਾਰਤ ਤੋਂ ਟੀ-20 ਸੀਰੀਜ਼ ਵਿਚ ਮਿਲੀ 0-5 ਦੀ ਹਾਰ ਦਾ ਬਦਲਾ ਲੈਣਾ ਚਾਹੇਗੀ, ਜਦਕਿ ਭਾਰਤੀ ਟੀਮ ਆਖਰੀ ਮੁਕਾਬਲੇ ਵਿਚ ਜਿੱਤ ਹਾਸਲ ਕਰ ਕੇ ਸਨਮਾਨ ਬਚਾਉਣ ਦੇ ਇਰਾਦੇ ਨਾਲ ਉਤਰੇਗੀ।
ਟੀ-20 ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਟੀਮ ਵਨ ਡੇ 'ਚ ਪੂਰੀ ਤਰ੍ਹਾਂ ਫਲਾਪ ਸਾਬਤ ਹੋਈ ਅਤੇ ਉਸ ਤੋਂ ਪਹਿਲਾਂ ਦੋ ਮੁਕਾਬਲਿਆਂ 'ਚ ਕੀਵੀ ਟੀਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਮੁਕਾਬਲੇ ਵਿਚ ਭਾਰਤੀ ਟੀਮ ਨੇ ਜਿਥੇ ਬੱਲੇਬਾਜ਼ੀ ਵਿਚ ਬਿਹਤਰ ਪ੍ਰਦਰਸ਼ਨ ਕੀਤਾ ਤਾਂ ਉਥੇ ਹੀ ਗੇਂਦਬਾਜ਼ਾਂ ਦੀ ਖਰਾਬ ਗੇਂਦਬਾਜ਼ੀ ਨਾਲ ਉਸ ਨੂੰ ਇਸ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਦੂਜੇ ਮੁਕਾਬਲੇ ਵਿਚ ਟੀਮ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਸੀ।
ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਤੀਜੇ ਮੁਕਾਬਲੇ ਵਿਚ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੇ ਨਾਲ-ਨਾਲ ਫੀਲਡਿੰਗ ਵਿਚ ਵੀ ਸੁਧਾਰ ਕਰਨਾ ਪਵੇਗਾ। ਟੀਮ ਦੇ ਸਲਾਮੀ ਬੱਲੇਬਾਜ਼ਾਂ ਮਯੰਕ ਅਗਰਵਾਲ ਤੇ ਪ੍ਰਿਥਵੀ ਸ਼ਾਹ 'ਤੇ ਜਿਥੇ ਪਹਿਲੇ ਵਨ ਡੇ ਦੀ ਤਰ੍ਹਾਂ ਵੱਡੀ ਸਾਂਝੇਦਾਰੀ ਕਰ ਕੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿਵਾਉਣ ਦੀ ਜ਼ਿੰਮੇਵਾਰੀ ਹੋਵੇਗੀ, ਜਦਕਿ ਮੱਧਕ੍ਰਮ ਨੂੰ ਸੰਤੁਲਨ ਸਥਾਪਿਤ ਕਰ ਕੇ ਟੀਮ ਦਾ ਸਕੋਰ ਵੱਡਾ ਕਰਨਾ ਪਵੇਗਾ।
ਵਿਰਾਟ, ਸ਼੍ਰੇਅਸ ਅਈਅਰ ਅਤੇ ਲੋਕੇਸ਼ ਰਾਹੁਲ ਨੂੰ ਮੱਧਕ੍ਰਮ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਭਾਰਤੀ ਪਾਰੀ ਨੂੰ ਅੱਗੇ ਲਿਜਾਣਾ ਪਵੇਗਾ, ਜਿਸ ਨਾਲ ਹੇਠਲੇਕ੍ਰਮ ਦੇ ਖਿਡਾਰੀਆਂ 'ਤੇ ਦਬਾਅ ਘੱਟ ਪੈ ਸਕਿਆ। ਦੂਜੇ ਵਨ ਡੇ ਮੁਕਾਬਲੇ ਵਿਚ ਸ਼੍ਰੇਅਸ ਤੋਂ ਇਲਾਵਾ ਮੱਧਕ੍ਰਮ ਦਾ ਕੋਈ ਵੀ ਬੱਲੇਬਾਜ਼ ਚਮਤਕਾਰ ਨਹੀਂ ਕਰ ਸਕਿਆ ਸੀ, ਜਿਸ ਨਾਲ ਹੇਠਲੇਕ੍ਰਮ 'ਤੇ ਦਬਾਅ ਵਧ ਗਿਆ ਸੀ।
ਟੀਮਾਂ ਇਸ ਤਰ੍ਹਾਂ ਹਨ —
ਭਾਰਤ-
ਵਿਰਾਟ ਕੋਹਲੀ (ਕਪਤਾਨ), ਪ੍ਰਿਥਵੀ ਸ਼ਾਹ, ਮਯੰਕ ਅਗਰਵਾਲ, ਕੇ. ਐੱਲ. ਰਾਹੁਲ (ਵਿਕਟਕੀਪਰ), ਰਿਸ਼ਭ ਪੰਤ, ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ, ਨਵਦੀਪ ਸੈਣੀ।
ਨਿਊਜ਼ੀਲੈਂਡ- ਟਾਮ ਲਾਥਮ (ਕਪਤਾਨ ਤੇ ਵਿਕਟਕੀਪਰ), ਮਾਰਟਿਨ ਗੁਪਟਿਲ, ਰੋਸ ਟੇਲਰ, ਕੌਲਿਨ ਡੀ ਗ੍ਰੈਂਡਹੋਮ, ਜਿਮੀ ਨੀਸ਼ਮ, ਸਕਾਟ ਕਿਊਗਲੇਜਿਨ, ਟਾਮ ਬਲੰਡੇਲ, ਹੈਨਰੀ ਨਿਕੋਲਸ, ਮਿਸ਼ੇਲ ਸੈਂਟਨਰ, ਹੈਮਿਸ਼ ਬੈਨੇਟ, ਈਸ਼ ਸੋਢੀ, ਟਿਮ ਸਾਊਥੀ, ਕਾਈਲ ਜੈਮੀਸਨ, ਮਾਰਕ ਚੈਪਮੈਨ।


 


Gurdeep Singh

Content Editor

Related News