IND vs NEP: ਨੇਪਾਲ ਦੇ ਕਪਤਾਨ ਰੋਹਿਤ ਪੌਡੇਲ ਨੇ ਕਿਹਾ- ਅਸੀਂ ਬਾਰਿਸ਼ ਤੋਂ ਚਿੰਤਤ ਨਹੀਂ...
Monday, Sep 04, 2023 - 03:39 PM (IST)
ਪੱਲੇਕੇਲੇ : ਨੇਪਾਲ ਦੇ ਕਪਤਾਨ ਰੋਹਿਤ ਪੌਡੇਲ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਵਰਗੀ ਮਹਾਨ ਟੀਮ ਦੇ ਖਿਲਾਫ ਖੇਡਣਾ ਉਸ ਦੇ ਕ੍ਰਿਕਟ ਸਫਰ 'ਚ ਕਾਫੀ ਮਦਦ ਕਰੇਗਾ। ਨੇਪਾਲ ਏਸ਼ੀਆ ਕੱਪ ਦੇ ਗਰੁੱਪ-ਏ ਦੇ ਆਪਣੇ ਆਖਰੀ ਮੈਚ 'ਚ ਸੋਮਵਾਰ ਨੂੰ ਭਾਰਤ ਨਾਲ ਭਿੜੇਗਾ। ਟੀਮ ਨੂੰ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਮੁਲਤਾਨ ਵਿੱਚ ਪਾਕਿਸਤਾਨ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਪੌਡੇਲ ਨੇ ਮੈਚ ਦੀ ਪੂਰਵ ਸੰਧਿਆ 'ਤੇ ਕਿਹਾ ਕਿ ਅਸੀਂ ਸਾਰੇ ਬਹੁਤ ਉਤਸ਼ਾਹਿਤ ਹਾਂ, ਖਾਸ ਕਰਕੇ ਭਾਰਤ ਖਿਲਾਫ ਖੇਡਣ ਨੂੰ ਲੈ ਕੇ। ਸਾਨੂੰ ਅਜਿਹੇ ਮੌਕੇ ਅਕਸਰ ਨਹੀਂ ਮਿਲਦੇ। ਇਸ ਲਈ, ਇਹ ਸਾਡੇ ਸਾਰਿਆਂ ਲਈ ਸਭ ਤੋਂ ਵੱਡੇ ਪਲੇਟਫਾਰਮ 'ਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਵਧੀਆ ਮੌਕਾ ਹੈ। ਪੌਡੇਲ ਨੇ ਉਮੀਦ ਜਤਾਈ ਕਿ ਸੋਮਵਾਰ ਨੂੰ ਮੀਂਹ ਨਹੀਂ ਪਵੇਗਾ। ਹਾਲਾਂਕਿ ਸੋਮਵਾਰ ਨੂੰ 70 ਫੀਸਦੀ ਬਾਰਿਸ਼ ਹੋਣ ਦਾ ਅਨੁਮਾਨ ਹੈ।
ਪੌਡੇਲ ਨੇ ਕਿਹਾ ਕਿ ਮੌਸਮ ਸਾਡੇ ਵੱਸ ਵਿੱਚ ਨਹੀਂ ਹੈ। ਪਰ ਅਸੀਂ ਉਮੀਦ ਕਰ ਰਹੇ ਹਾਂ ਕਿ ਸਾਨੂੰ ਵੱਡੇ ਮੰਚ 'ਤੇ ਆਪਣੀ ਪ੍ਰਤਿਭਾ ਦਿਖਾਉਣ ਲਈ ਭਾਰਤ ਖਿਲਾਫ ਖੇਡਣ ਦਾ ਮੌਕਾ ਮਿਲੇਗਾ। ਅਜਿਹੇ ਮੌਕਿਆਂ ਤੋਂ ਇਲਾਵਾ ਸਾਨੂੰ ਸਿਰਫ਼ ਛੋਟੀਆਂ ਟੀਮਾਂ ਨਾਲ ਖੇਡਣ ਦਾ ਮੌਕਾ ਮਿਲਦਾ ਹੈ। ਪੌਡੇਲ ਨੇ ਕਿਹਾ ਕਿ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਨੂੰ ਪਾਕਿਸਤਾਨ ਅਤੇ ਭਾਰਤ ਖਿਲਾਫ ਲਗਾਤਾਰ ਦੋ ਮੈਚ ਖੇਡਣ ਦਾ ਮੌਕਾ ਮਿਲੇਗਾ। ਅਸੀਂ ਅਜਿਹੇ ਮੌਕਿਆਂ ਦਾ ਫਾਇਦਾ ਉਠਾਉਣਾ ਚਾਹੁੰਦੇ ਹਾਂ ਤਾਂ ਕਿ ਕ੍ਰਿਕਟ ਜਗਤ ਸਾਡੇ ਵੱਲ ਧਿਆਨ ਦੇ ਸਕੇ।
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।