ਇੰਗਲੈਂਡ ਖਿਲਾਫ ਆਖ਼ਰੀ 3 ਟੈਸਟ ਲਈ ਟੀਮ ਇੰਡੀਆ ਦਾ ਐਲਾਨ, ਵਿਰਾਟ-ਸ਼੍ਰੇਅਸ ਬਾਹਰ, ਜਡੇਜਾ-ਰਾਹੁਲ ਦੀ ਵਾਪਸੀ
Saturday, Feb 10, 2024 - 03:37 PM (IST)
ਸਪੋਰਟਸ ਡੈਸਕ- ਬੀ. ਸੀ. ਸੀ. ਆਈ. ਨੇ ਇੰਗਲੈਂਡ ਖਿਲਾਫ ਆਖਰੀ ਤਿੰਨ ਟੈਸਟ ਮੈਚਾਂ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਵਿਰਾਟ ਕੋਹਲੀ ਅਗਲੇ ਤਿੰਨ ਟੈਸਟ ਮੈਚਾਂ 'ਚ ਵੀ ਟੀਮ ਇੰਡੀਆ ਦਾ ਹਿੱਸਾ ਨਹੀਂ ਹਨ। ਬੀ. ਸੀ. ਸੀ. ਆਈ. ਨੇ ਬਿਆਨ 'ਚ ਕਿਹਾ ਕਿ ਵਿਰਾਟ ਕੋਹਲੀ ਨੇ ਨਿੱਜੀ ਕਾਰਨਾਂ ਕਰਕੇ ਆਗਾਮੀ ਤਿੰਨ ਟੈਸਟ ਮੈਚਾਂ 'ਚ ਆਪਣੀ ਅਣਉਪਲਬਧਤਾ ਬਾਰੇ ਦੱਸਿਆ ਤੇ ਬੀ. ਸੀ. ਸੀ. ਆਈ ਉਨ੍ਹਾਂ ਦੇ ਫੈਸਲੇ ਦਾ ਪੂਰਾ ਸਮਰਥਨ ਤੇ ਸਨਮਾਨ ਕਰਦਾ ਹੈ।
ਇਹ ਵੀ ਪੜ੍ਹੋ : ਬੇਹੱਦ ਗਲੈਮਰਸ ਹੈ ਦੋਹਰਾ ਸੈਂਕੜਾ ਲਗਾਉਣ ਵਾਲੇ ਪਥੁਮ ਨਿਸਾਂਕਾ ਦੀ ਪਤਨੀ, ਵੇਖੋ ਤਸਵੀਰਾਂ
ਇੱਕ ਨਵੇਂ ਚਿਹਰੇ ਨੂੰ ਵੀ ਟੀਮ ਵਿੱਚ ਮੌਕਾ ਮਿਲਿਆ ਹੈ। ਉਥੇ ਹੀ ਕੇ. ਐੱਲ. ਰਾਹੁਲ ਅਤੇ ਰਵਿੰਦਰ ਜਡੇਜਾ ਦੀ ਟੀਮ 'ਚ ਵਾਪਸੀ ਹੋਈ ਹੈ। ਤੇਜ਼ ਗੇਂਦਬਾਜ਼ੀ ਵਿਭਾਗ 'ਚ ਉਪ-ਕਪਤਾਨ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ ਅਤੇ ਮੁਕੇਸ਼ ਕੁਮਾਰ ਦੇ ਨਾਲ ਨੌਜਵਾਨ ਆਕਾਸ਼ ਦੀਪ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਸਪਿਨ ਵਿਭਾਗ ਵਿੱਚ ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਦੇ ਨਾਲ ਵਾਸ਼ਿੰਗਟਨ ਸੁੰਦਰ ਨੂੰ ਵੀ ਜਗ੍ਹਾ ਮਿਲੀ ਹੈ। ਜਦਕਿ ਸ਼੍ਰੇਅਸ ਅਈਅਰ ਸੱਟ ਕਾਰਨ ਆਖਰੀ ਤਿੰਨ ਟੈਸਟਾਂ 'ਚ ਟੀਮ ਦਾ ਹਿੱਸਾ ਨਹੀਂ ਹੋਵੇਗਾ। ਉਹ ਪੂਰੀ ਸੀਰੀਜ਼ ਤੋਂ ਬਾਹਰ ਹੈ।
ਰਵਿੰਦਰ ਜਡੇਜਾ ਅਤੇ ਕੇ. ਐਲ. ਰਾਹੁਲ ਦੀ ਭਾਗੀਦਾਰੀ ਬੀ. ਸੀ. ਸੀ. ਆਈ. ਮੈਡੀਕਲ ਟੀਮ ਤੋਂ ਫਿਟਨੈਸ ਕਲੀਅਰੈਂਸ ਦੇ ਅਧੀਨ ਹੈ। ਇਸ ਦਾ ਮਤਲਬ ਹੈ ਕਿ ਉਸ ਨੂੰ ਪਲੇਇੰਗ ਇਲੈਵਨ 'ਚ ਉਦੋਂ ਹੀ ਜਗ੍ਹਾ ਮਿਲੇਗੀ ਜਦੋਂ ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਉਸ ਨੂੰ ਮੈਚ ਫਿੱਟ ਘੋਸ਼ਿਤ ਕਰੇਗੀ। ਭਾਰਤ ਅਤੇ ਇੰਗਲੈਂਡ ਵਿਚਾਲੇ ਤੀਜਾ ਟੈਸਟ ਮੈਚ 15 ਫਰਵਰੀ, 2024 ਨੂੰ ਰਾਜਕੋਟ 'ਚ ਸ਼ੁਰੂ ਹੋਵੇਗਾ, ਜਦਕਿ ਚੌਥਾ ਟੈਸਟ ਮੈਚ 23 ਫਰਵਰੀ, 2024 ਨੂੰ ਰਾਂਚੀ 'ਚ ਸ਼ੁਰੂ ਹੋਵੇਗਾ। ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਟੈਸਟ 07 ਮਾਰਚ, 2024 ਤੋਂ ਧਰਮਸ਼ਾਲਾ ਵਿੱਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : ਧੀ ਆਇਰਾ ਨੂੰ ਲੈ ਕੇ ਭਾਵੁਕ ਹੋਏ ਸ਼ਮੀ, ਹਸੀਨ ਜਹਾਂ 'ਤੇ ਲਗਾਏ 'ਗੰਭੀਰ' ਦੋਸ਼
ਇੰਗਲੈਂਡ ਖਿਲਾਫ ਆਖਰੀ ਤਿੰਨ ਟੈਸਟ ਮੈਚਾਂ ਲਈ ਭਾਰਤੀ ਟੀਮ- ਰੋਹਿਤ ਸ਼ਰਮਾ (ਕਪਤਾਨ), ਜਸਪ੍ਰੀਤ ਬੁਮਰਾਹ (ਉਪ ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਕੇ. ਐਲ. ਰਾਹੁਲ, ਰਜਤ ਪਾਟੀਦਾਰ, ਸਰਫਰਾਜ਼ ਖਾਨ, ਧਰੁਵ ਜੁਰੇਲ (ਵਿਕਟਕੀਪਰ), ਕੇ. ਐਸ. ਭਰਤ (ਵਿਕਟਕੀਪਰ) , ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ ਅਤੇ ਆਕਾਸ਼ ਦੀਪ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।