IND VS ENG, 3rd Test : ਕਾਲੀ ਪੱਟੀ ਬੰਨ੍ਹ ਕੇ ਮੈਦਾਨ ''ਤੇ ਉਤਰੇ ਭਾਰਤੀ ਖਿਡਾਰੀ

Saturday, Feb 17, 2024 - 03:06 PM (IST)

ਸਪੋਰਟਸ ਡੈਸਕ :  ਭਾਰਤ ਤੇ ਇੰਗਲੈਂਡ ਦਰਮਿਆਨ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੇ ਤੀਜੇ ਮੈਚ ਦੇ ਤੀਜੇ ਦਿਨ ਭਾਰਤੀ ਟੀਮ ਦੇ ਖਿਡਾਰੀ ਸ਼ਨੀਵਾਰ ਨੂੰ ਹੱਥਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਦਾਨ 'ਤੇ ਉਤਰੇ। ਬੀ. ਸੀ. ਸੀ. ਆਈ. ਨੇ ਦੱਸਿਆ ਕਿ ਸਾਬਕਾ ਕਪਤਾਨ ਦੱਤਾਜੀਰਾਓ ਗਾਇਕਵਾੜ ਦੀ ਯਾਦ ਵਿੱਚ ਭਾਰਤੀ ਖਿਡਾਰੀਆਂ ਨੇ ਬਾਂਹ ਉੱਤੇ ਕਾਲੀਆਂ ਪੱਟੀਆਂ ਬੰਨ੍ਹੀਆਂ। 95 ਸਾਲਾ ਦੱਤਾਜੀਰਾਓ ਗਾਇਕਵਾੜ ਦਾ ਹਾਲ ਹੀ ਵਿੱਚ ਦਿਹਾਂਤ ਹੋਇਆ ਸੀ।

ਇਹ ਵੀ ਪੜ੍ਹੋ : IND vs ENG : ਕੀ ਅਸ਼ਵਿਨ ਦੀ ਜਗਾ ਖੇਡ ਸਕਦਾ ਹੈ ਕੋਈ ਹੋਰ ਖਿਡਾਰੀ, ਜਾਣੋ ਕੀ ਕਹਿੰਦਾ ਹੈ ICC ਦਾ ਇਹ ਖਾਸ ਨਿਯਮ

ਅੰਸ਼ੁਮਨ ਗਾਇਕਵਾੜ ਦੇ ਪਿਤਾ ਦੱਤਾਜੀਰਾਓ ਨੇ 1952 ਤੋਂ 1961 ਦਰਮਿਆਨ 11 ਟੈਸਟ ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਇੰਗਲੈਂਡ ਦੇ ਖਿਲਾਫ਼ ਸੀਰੀਜ਼ ਦੇ ਚਾਰ ਮੈਚਾਂ 'ਚ ਉਹ ਭਾਰਤੀ ਟੀਮ ਦੇ ਕਪਤਾਨ ਵੀ ਸਨ। ਸੱਜੇ ਹੱਥ ਦੇ ਬੱਲੇਬਾਜ਼ ਦੱਤਾਜੀਰਾਓ ਨੇ 18.42 ਦੀ ਔਸਤ ਨਾਲ 350 ਦੌੜਾਂ ਬਣਾਈਆਂ। ਦੱਤਾਜੀਰਾਓ ਗਾਇਕਵਾੜ ਆਪਣੀ ਸ਼ਾਨਦਾਰ ਡਿਫੈਂਸ ਤੇ ਡਰਾਈਵਿੰਗ ਲਈ ਜਾਣਿਆ ਜਾਂਦਾ ਹੈ, ਪਰ ਉਸਨੇ ਇੱਕ ਸ਼ਾਨਦਾਰ ਫੀਲਡਰ ਵਜੋਂ ਵੀ ਆਪਣਾ ਨਾਂ ਬਣਾਇਆ। ਗਾਇਕਵਾੜ ਨੇ ਵਿਜੇ ਹਜ਼ਾਰੇ ਦੀ ਕਪਤਾਨੀ ਹੇਠ 1952 ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਆਜ਼ਾਦੀ ਤੋਂ ਬਾਅਦ ਭਾਰਤ ਦਾ ਇੰਗਲੈਂਡ ਦਾ ਇਹ ਪਹਿਲਾ ਦੌਰਾ ਸੀ।

ਦੱਤਾਜੀਰਾਓ ਗਾਇਕਵਾੜ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਕੀਤੀ ਸੀ, ਪਰ ਫਿਰ ਉਹ ਮੱਧਕ੍ਰਮ ਵਿੱਚ ਸੈਟਲ ਹੋ ਗਏ। ਉਨ੍ਹਾਂ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 1961 ਵਿੱਚ ਪਾਕਿਸਤਾਨ ਦੇ ਖਿਲਾਫ਼ ਚੇਨਈ ਵਿੱਚ ਖੇਡਿਆ ਸੀ। ਗਾਇਕਵਾੜ ਰਣਜੀ ਟਰਾਫੀ ਵਿੱਚ ਬੜੌਦਾ ਦੀ ਜਾਨ ਸੀ। ਉਨ੍ਹਾਂ ਨੇ 1947 ਤੋਂ 1961 ਤੱਕ ਬੜੌਦਾ ਦੀ ਨੁਮਾਇੰਦਗੀ ਕੀਤੀ। ਗਾਇਕਵਾੜ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ 17 ਸੈਂਕੜਿਆਂ ਦੀ ਮਦਦ ਨਾਲ 5788 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ : ਸਰਫਰਾਜ਼ ਦੇ ਪਿਤਾ 'ਤੇ ਆਨੰਦ ਮਹਿੰਦਰਾ ਨੇ ਲੁਟਾਇਆ ਪਿਆਰ, ਤੋਹਫ਼ੇ 'ਚ ਦੇਣਾ ਚਾਹੁੰਦੇ ਹਨ ਥਾਰ

ਦੱਤਾਜੀਰਾਓ ਗਾਇਕਵਾੜ ਦੀ ਅਗਵਾਈ ਵਿੱਚ ਬੜੌਦਾ ਨੇ 1957-58 ਰਣਜੀ ਟਰਾਫੀ ਸੀਜ਼ਨ ਦਾ ਖਿਤਾਬ ਜਿੱਤਿਆ ਸੀ। ਫਿਰ ਬੜੌਦਾ ਨੇ ਫਾਈਨਲ ਵਿੱਚ ਸਰਵਿਸਿਜ਼ ਨੂੰ ਹਰਾਇਆ। 2016 ਵਿੱਚ 87 ਸਾਲ ਦੀ ਉਮਰ ਵਿੱਚ ਦੀਪਕ ਸ਼ੋਧਨ ਦੀ ਮੌਤ ਤੋਂ ਬਾਅਦ, ਦੱਤਾਜੀਰਾਓ ਗਾਇਕਵਾੜ ਦੇਸ਼ ਦੇ ਸਭ ਤੋਂ ਬਜ਼ੁਰਗ ਜੀਵਿਤ ਟੈਸਟ ਕ੍ਰਿਕਟਰ ਬਣ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News