ਪਹਿਲੇ T-20 'ਚ ਭਾਰਤੀ ਮਹਿਲਾ ਟੀਮ ਦੀ ਹਾਰ, ਇੰਗਲੈਂਡ ਨੇ ਸੀਰੀਜ਼ 'ਚ 1-0 ਨਾਲ ਬਣਾਈ ਬੜ੍ਹਤ
Thursday, Dec 07, 2023 - 12:44 AM (IST)
ਮੁੰਬਈ (ਵਾਰਤਾ): ਡੇਨੀਏਲ ਵਿਅਟ (75 ਦੌੜਾਂ) ਦੇ ਅਤੇ ਨਤਾਲੀ ਸਕਾਈਵਰ ਬਰੰਟ (77 ਦੌੜਾਂ) ਦੇ ਅਰਧ ਸੈਂਕੜਿਆਂ ਅਤੇ ਫਿਰ ਸੋਫੀ ਏਕਲਸਟੋਨ (15 ਦੌੜਾਂ ਦੇ ਕੇ ਤਿੰਨ ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਇੰਗਲੈਂਡ ਨੇ ਅੱਜ ਪਹਿਲੇ ਮਹਿਲਾ ਟੀ-20 ਮੈਚ 'ਚ ਭਾਰਤ ਨੂੰ 38 ਦੌੜਾਂ ਨਾਲ ਹਰਾਇਆ। ਇਸ ਨਾਲ ਉਸ ਨੇ ਤਿੰਨ ਮੈਚਾਂ ਦੀ ਲੜੀ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। 198 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਪਹਿਲਾ ਝਟਕਾ ਤੀਜੇ ਓਵਰ ਵਿਚ ਸਮ੍ਰਿਤੀ ਮੰਧਾਨਾ ਦੇ ਰੂਪ ਵਿਚ ਲੱਗਾ ਜੋ ਛੇ ਦੌੜਾਂ ਬਣਾ ਕੇ ਸੀਵਰ ਦੀ ਗੇਂਦ ’ਤੇ ਬੋਲਡ ਹੋ ਗਈ। ਜੇਮਿਮਾ ਰੌਡਰਿਗਜ਼ ਚਾਰ ਦੌੜਾਂ ਬਣਾ ਕੇ ਆਊਟ ਹੋ ਗਈ। ਕਪਤਾਨ ਹਰਮਨਪ੍ਰੀਤ ਕੌਰ 11ਵੇਂ ਓਵਰ ਵਿਚ 26 ਦੌੜਾਂ ਬਣਾ ਕੇ ਐਕਲਸਟਨ ਵੱਲੋਂ ਬੋਲਡ ਹੋ ਗਈ। ਰਿਚਾ ਘੋਸ਼ ਪੰਜਵੀਂ ਵਿਕਟ ਵਜੋਂ 21 ਦੌੜਾਂ ਬਣਾ ਕੇ ਆਊਟ ਹੋ ਗਈ। ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ 42 ਗੇਂਦਾਂ ਵਿਚ 52 ਦੌੜਾਂ ਬਣਾ ਕੇ ਆਊਟ ਹੋ ਗਈ। ਉਸ ਨੇ ਆਪਣੇ ਬਰਾਬਰੀ 'ਚ 9 ਚੌਕੇ ਲਗਾਏ। ਭਾਰਤੀ ਟੀਮ ਨਿਰਧਾਰਤ 20 ਓਵਰਾਂ ਵਿਚ ਛੇ ਵਿਕਟਾਂ ’ਤੇ 159 ਦੌੜਾਂ ਹੀ ਬਣਾ ਸਕੀ। ਇੰਗਲੈਂਡ ਲਈ ਸੋਫੀ ਏਕਲਸਟਨ ਨੇ ਤਿੰਨ ਵਿਕਟਾਂ ਲਈਆਂ। ਜਦੋਂ ਕਿ ਨੈਟਲੀ ਸਿਵਰ ਬਰੰਟ, ਫ੍ਰੇਆ ਕੈਂਪ ਅਤੇ ਸਾਰਾ ਗਲੇਨ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ।
ਇਹ ਖ਼ਬਰ ਵੀ ਪੜ੍ਹੋ - Breaking News: ਅੰਮ੍ਰਿਤਸਰ 'ਚ ਫਿਰ ਚੱਲੀਆਂ ਗੋਲ਼ੀਆਂ, ਪੁੱਤ ਨੂੰ ਹਮਲਾਵਰਾਂ ਤੋਂ ਬਚਾਉਣ ਆਏ ਪਿਓ ਦੀ ਹੋਈ ਮੌਤ
ਇਸ ਤੋਂ ਪਹਿਲਾਂ ਡੇਨੀਏਲ ਵਿਅਟ ਅਤੇ ਨਤਾਲੀ ਸਿਵਰ-ਬਰੰਟ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਇੰਗਲੈਂਡ ਦੀ ਮਹਿਲਾ ਟੀਮ ਨੇ ਨਿਰਧਾਰਤ 20 ਓਵਰਾਂ 'ਚ ਛੇ ਵਿਕਟਾਂ 'ਤੇ 197 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਭਾਰਤੀ ਮਹਿਲਾ ਟੀਮ ਨੇ ਅੱਜ ਵਾਨਖੇੜੇ ਸਟੇਡੀਅਮ ਵਿਚ ਇੰਗਲੈਂਡ ਖ਼ਿਲਾਫ਼ ਪਹਿਲੇ ਟੀ-20 ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਆਈ ਇੰਗਲੈਂਡ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਅਤੇ ਉਸ ਨੇ ਪਹਿਲੇ ਓਵਰ ਵਿਚ ਹੀ ਸਲਾਮੀ ਬੱਲੇਬਾਜ਼ ਸੋਫੀਆ ਡੰਕਲੇ ਦਾ ਵਿਕਟ ਇਕ ਦੌੜਾਂ ਨਾਲ ਗੁਆ ਦਿੱਤਾ। ਇਸ ਤੋਂ ਬਾਅਦ ਅਗਲੀ ਹੀ ਗੇਂਦ 'ਤੇ ਰੇਣੂਕਾ ਸਿੰਘ ਨੇ ਐਲਿਸ ਕੈਪਸ ਨੂੰ ਜ਼ੀਰੋ 'ਤੇ ਪਵੇਲੀਅਨ ਭੇਜ ਕੇ ਇੰਗਲੈਂਡ ਨੂੰ ਦੂਜਾ ਝਟਕਾ ਦਿੱਤਾ। ਡੇਨੀਏਲ ਵਿਅਟ ਅਤੇ ਨਟਾਲੀ ਸਿਵਰ-ਬਰੰਟ ਨੇ ਤੀਜੇ ਵਿਕਟ ਲਈ 148 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤ ਲਈ ਰੇਣੁਕਾ ਸਿੰਘ ਨੇ ਤਿੰਨ ਵਿਕਟਾਂ ਲਈਆਂ। ਜਦਕਿ ਸ਼੍ਰੇਅੰਕਾ ਪਾਟਿਲ ਨੇ ਦੋ ਬੱਲੇਬਾਜ਼ਾਂ ਨੂੰ ਆਊਟ ਕੀਤਾ। ਸਾਈਕਾ ਇਸ਼ਾਕ ਨੂੰ ਇਕ ਵਿਕਟ ਮਿਲੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8