IND vs ENG: ਰਵਿੰਦਰ ਜਡੇਜਾ ਸੱਟ ਦਾ ਸ਼ਿਕਾਰ, ਦੂਜੇ ਟੈਸਟ ਤੋਂ ਹੋ ਸਕਦੇ ਹਨ ਬਾਹਰ

Monday, Jan 29, 2024 - 02:36 PM (IST)

ਹੈਦਰਾਬਾਦ— ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਦਾ ਰਵਿੰਦਰ ਜਡੇਜਾ ਨੂੰ ਸਿੱਧੇ ਹਿੱਟ ਕਰਕੇ ਆਊਟ ਕਰਨਾ ਨਾ ਸਿਰਫ ਪਹਿਲੇ ਟੈਸਟ ਦਾ 'ਟਰਨਿੰਗ ਪੁਆਇੰਟ' ਸੀ ਸਗੋਂ ਇਹ ਸੀਰੀਜ਼ ਦੀ ਦਿਸ਼ਾ ਵੀ ਤੈਅ ਕਰ ਸਕਦਾ ਹੈ ਕਿਉਂਕਿ ਭਾਰਤ  ਦੇ ਸਾਰੇ ਫਾਰਮੈਟ ਦਾ ਨੰਬਰ ਇਕ ਆਲਰਾਊਂਡਰ ਮਾਸਪੇਸ਼ੀਆਂ 'ਚ ਖਿੱਚਾਅ ਨਾਲ ਜੂਝ ਰਿਹਾ ਹੈ। ਪਹਿਲੀ ਪਾਰੀ ਵਿੱਚ 87 ਦੌੜਾਂ ਬਣਾ ਕੇ ਭਾਰਤ ਵੱਲੋਂ ਸਭ ਤੋਂ ਵੱਧ ਸਕੋਰਰ ਰਹੇ ਜਡੇਜਾ ਨੇ ਦੋਵਾਂ ਪਾਰੀਆਂ ਵਿੱਚ ਪੰਜ ਵਿਕਟਾਂ ਲਈਆਂ। 

ਉਸ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਹੋਇਆ ਜਾਪਦਾ ਸੀ ਕਿਉਂਕਿ ਉਹ ਤੇਜ਼ ਦੌੜਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਆਪਣੇ ਹੱਥਾਂ ਨਾਲ ਆਪਣੀਆਂ ਲੱਤਾਂ ਦੀਆਂ ਮਾਸਪੇਸ਼ੀਆਂ ਨੂੰ ਹੱਥ ਫੇਰਦਾ ਦੇਖਿਆ ਗਿਆ ਸੀ। ਉਹ ਆਰਾਮਦਾਇਕ ਨਜ਼ਰ ਨਹੀਂ ਆ ਰਿਹਾ ਸੀ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਇਸ ਬਾਰੇ ਜ਼ਿਆਦਾ ਕੁਝ ਨਹੀਂ ਕਿਹਾ।  ਉਸ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, 'ਅਸੀਂ ਦੇਖਾਂਗੇ। ਮੈਨੂੰ ਅਜੇ ਤੱਕ ਫਿਜ਼ੀਓ ਨਾਲ ਗੱਲ ਕਰਨ ਦਾ ਮੌਕਾ ਨਹੀਂ ਮਿਲਿਆ ਹੈ। ਮੈਂ ਵਾਪਸ ਜਾਵਾਂਗਾ ਅਤੇ ਉਸ ਨਾਲ ਗੱਲ ਕਰਾਂਗਾ ਅਤੇ ਦੇਖਾਂਗਾ ਕਿ ਕੀ ਹੋਇਆ।

ਇਹ ਵੀ ਪੜ੍ਹੋ : ਇੰਗਲੈਂਡ ਖਿਲਾਫ ਹਾਰ ਤੋਂ ਬਾਅਦ ਭਾਰਤ ਨੂੰ ਲੱਗਾ ਇਕ ਹੋਰ ਝਟਕਾ, WTC ਅੰਕ ਸੂਚੀ 'ਚ ਹੋਇਆ ਭਾਰੀ ਨੁਕਸਾਨ

ਜ਼ਿਕਰਯੋਗ ਹੈ ਕਿ ਹੈਟਰਲੇ ਦੀ ਸੱਤ ਵਿਕਟਾਂ ਨਾਲ ਘਾਤਕ ਗੇਂਦਬਾਜ਼ੀ ਦੀ ਬਦੌਲਤ ਇੰਗਲੈਂਡ ਨੇ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਐਤਵਾਰ ਨੂੰ ਦੂਜੀ ਪਾਰੀ 'ਚ ਭਾਰਤ ਨੂੰ 202 ਦੌੜਾਂ 'ਤੇ ਰੋਕ ਕੇ ਮੈਚ 28 ਦੌੜਾਂ ਨਾਲ ਜਿੱਤ ਲਿਆ। ਇਸ ਜਿੱਤ ਨਾਲ ਇੰਗਲੈਂਡ ਨੇ ਪੰਜ ਟੈਸਟ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। 231 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 'ਤੂੰ ਚਲ ਮੈਂ ਆਇਆ' ਦੀ ਤਰਜ਼ 'ਤੇ ਇਕ ਤੋਂ ਬਾਅਦ ਇਕ ਵਿਕਟਾਂ ਗੁਆ ਕੇ 69.1 ਓਵਰਾਂ 'ਚ 202 ਦੌੜਾਂ 'ਤੇ ਸਿਮਟ ਗਈ। ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 39 ਦੌੜਾਂ ਬਣਾਈਆਂ।

ਇਸ ਤੋਂ ਪਹਿਲਾਂ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਭਾਰਤੀ ਗੇਂਦਬਾਜ਼ਾਂ ਨੇ ਇੰਗਲੈਂਡ ਨੂੰ ਪਹਿਲੀ ਪਾਰੀ 'ਚ 246 ਦੌੜਾਂ 'ਤੇ ਰੋਕ ਕੇ ਪਹਿਲੀ ਪਾਰੀ 'ਚ 436 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਇੰਗਲੈਂਡ ਨੇ ਦੂਜੀ ਪਾਰੀ 'ਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 202 ਦੌੜਾਂ ਬਣਾਈਆਂ ਅਤੇ ਭਾਰਤ ਲਈ ਚੁਣੌਤੀਪੂਰਨ ਟੀਚਾ ਰੱਖਿਆ, ਜਿਸ ਨੂੰ ਭਾਰਤੀ ਟੀਮ ਹਾਸਲ ਨਹੀਂ ਕਰ ਸਕੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tarsem Singh

Content Editor

Related News