IND vs BAN 2nd Test Day 3 :  ਗਿੱਲੀ ਆਊਟਫਿਲਡ ਕਾਰਨ ਤੀਜੇ ਦਿਨ ਦੇ ਖੇਡ ''ਚ ਦੇਰੀ

Sunday, Sep 29, 2024 - 11:23 AM (IST)

ਕਾਨਪੁਰ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਦਾ ਖੇਡ ਲਗਾਤਾਰ ਮੀਂਹ ਕਾਰਨ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ ਕਰ ਦਿੱਤਾ ਗਿਆ। ਸਵੇਰੇ ਹਲਕੀ ਬਾਰਿਸ਼ ਤੋਂ ਬਾਅਦ ਤੇਜ਼ ਬਾਰਿਸ਼ ਸ਼ੁਰੂ ਹੋ ਗਈ, ਜਿਸ ਕਾਰਨ ਗ੍ਰੀਨ ਪਾਰਕ ਸਟੇਡੀਅਮ 'ਚ ਦੂਜੇ ਦਿਨ ਕੋਈ ਖੇਡ ਨਹੀਂ ਹੋ ਸਕੀ। 11.15 ਦੇ ਆਸਪਾਸ ਬਾਰਿਸ਼ ਰੁਕਣ 'ਤੇ ਗਰਾਊਂਡਸਮੈਨ ਨੇ ਤਿੰਨ ਸੁਪਰ ਸੋਪਰ ਤਾਇਨਾਤ ਕੀਤੇ। ਰੋਸ਼ਨੀ ਵੀ ਸਾਫ਼ ਨਹੀਂ ਸੀ ਇਸ ਲਈ ਖੇਡ ਨੂੰ ਅਧਿਕਾਰਤ ਤੌਰ 'ਤੇ ਦੁਪਹਿਰ 2:15 ਵਜੇ ਰੱਦ ਕਰਨਾ ਪਿਆ।
ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਸੋਮਵਾਰ ਅਤੇ ਮੰਗਲਵਾਰ ਨੂੰ ਆਸਮਾਨ ਸਾਫ ਰਹਿਣ ਦੀ ਸੰਭਾਵਨਾ ਹੈ। ਅਜਿਹੇ 'ਚ ਮੈਚ ਡਰਾਅ ਵੱਲ ਵਧਦਾ ਨਜ਼ਰ ਆ ਰਿਹਾ ਹੈ। ਪਹਿਲੇ ਦਿਨ ਬੰਗਲਾਦੇਸ਼ ਨੇ ਤਿੰਨ ਵਿਕਟਾਂ ’ਤੇ 107 ਦੌੜਾਂ ਬਣਾਈਆਂ ਸਨ ਜਦੋਂ ਮੀਂਹ ਕਾਰਨ ਸਿਰਫ਼ 35 ਓਵਰ ਹੀ ਸੁੱਟੇ ਜਾ ਸਕੇ ਸਨ। ਭਾਰਤੀ ਤੇਜ਼ ਗੇਂਦਬਾਜ਼ ਆਕਾਸ਼ ਦੀਪ ਨੇ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਜ਼ਾਕਿਰ ਹਸਨ ਅਤੇ ਸ਼ਾਦਮਾਨ ਇਸਲਾਮ ਨੂੰ ਆਊਟ ਕੀਤਾ ਸੀ ਜਦਕਿ ਰਵੀਚੰਦਰਨ ਅਸ਼ਵਿਨ ਨੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਦਾ ਵਿਕਟ ਲਿਆ ਸੀ। ਭਾਰਤ ਨੇ ਪਹਿਲਾ ਟੈਸਟ 280 ਦੌੜਾਂ ਨਾਲ ਜਿੱਤ ਕੇ ਦੋ ਮੈਚਾਂ ਦੀ ਲੜੀ ਵਿੱਚ 1.0 ਨਾਲ ਅੱਗੇ ਹੈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਾਨਪੁਰ ਦੇ ਗ੍ਰੀਨਪਾਰਕ ਸਟੇਡੀਅਮ 'ਚ ਬੰਗਲਾਦੇਸ਼ ਖਿਲਾਫ ਦੂਜੇ ਟੈਸਟ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਮੀਂਹ ਅਤੇ ਖਰਾਬ ਮੌਸਮ ਕਾਰਨ ਮੈਚ ਤੈਅ ਸਮੇਂ ਤੋਂ ਕਰੀਬ ਇਕ ਘੰਟਾ ਪਛੜ ਕੇ ਸ਼ੁਰੂ ਹੋਇਆ। ਗ੍ਰੀਨਪਾਰਕ ਗਰਾਊਂਡ ਵਿੱਚ ਬੀਤੀ ਰਾਤ ਮੀਂਹ ਕਾਰਨ ਗਿੱਲੇ ਹੋਏ ਆਊਟਫੀਲਡ ਨੂੰ ਸੁਕਾਉਣ ਲਈ ਗਰਾਊਂਡ ਸਟਾਫ ਨੇ ਸਖ਼ਤ ਮਿਹਨਤ ਕੀਤੀ। ਮੈਦਾਨੀ ਅੰਪਾਇਰ ਨੇ 9.30 ਵਜੇ ਫੀਲਡ ਦਾ ਨਿਰੀਖਣ ਕੀਤਾ ਅਤੇ 10.00 ਵਜੇ ਟਾਸ ਦਾ ਐਲਾਨ ਕੀਤਾ। ਮੈਚ 10:30 ਵਜੇ ਸ਼ੁਰੂ ਹੋਇਆ। ਦੋ ਟੈਸਟ ਮੈਚਾਂ ਦੀ ਸੀਰੀਜ਼ 'ਚ ਪਹਿਲਾ ਟੈਸਟ ਜਿੱਤ ਕੇ ਅਜੇਤੂ ਬੜ੍ਹਤ ਹਾਸਲ ਕਰ ਚੁੱਕੇ ਭਾਰਤ ਨੇ ਦੂਜੇ ਟੈਸਟ ਮੈਚ ਲਈ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਉਹ ਪਿੱਚ 'ਚ ਨਮੀ ਦੇ ਪ੍ਰਚਲਤ ਹੋਣ ਦਾ ਫਾਇਦਾ ਉਠਾਉਣ ਲਈ ਚੇਨਈ ਟੈਸਟ ਵਾਂਗ 3 ਤੇਜ਼ ਗੇਂਦਬਾਜ਼ਾਂ ਨਾਲ ਮੈਦਾਨ 'ਤੇ ਉਤਰਿਆ ਹੈ।
ਅਜਿਹਾ 1964 ਤੋਂ ਬਾਅਦ ਪਹਿਲੀ ਵਾਰ ਹੋਇਆ 
ਬੰਗਲਾਦੇਸ਼ ਨੇ ਨਾਹਿਦ ਰਾਣਾ ਅਤੇ ਤਸਕੀਨ ਅਹਿਮਦ ਦੀ ਜਗ੍ਹਾ ਤਾਇਜੁਲ ਇਸਲਾਮ ਅਤੇ ਖਾਲਿਦ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਟਾਸ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਪਿਛਲੇ ਮੈਚ ਵਿੱਚ ਸਾਡੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ ਪਰ ਬਾਅਦ ਵਿੱਚ ਟੀਮ ਨੇ ਵਾਪਸੀ ਕੀਤੀ। ਇੱਥੇ ਦਿਲਚਸਪ ਗੱਲ ਇਹ ਹੈ ਕਿ 1964 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਗ੍ਰੀਨਪਾਰਕ ਪਿੱਚ 'ਤੇ ਚੌਥੀ ਪਾਰੀ ਖੇਡਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
ਇਸ ਮੈਦਾਨ ਦਾ ਰਿਕਾਰਡ
ਹੁਣ ਤੱਕ ਇੱਥੇ 23 ਟੈਸਟ ਮੈਚ ਖੇਡੇ ਜਾ ਚੁੱਕੇ ਹਨ, ਜਿਸ 'ਚ ਸੱਤ ਮੈਚ ਭਾਰਤ ਦੇ ਹੱਕ 'ਚ ਗਏ ਹਨ ਜਦਕਿ ਤਿੰਨ 'ਚ ਹਾਰ ਹੋਈ ਹੈ। 13 ਮੈਚਾਂ ਵਿੱਚ ਜਿੱਤ ਜਾਂ ਹਾਰ ਦਾ ਫੈਸਲਾ ਨਹੀਂ ਹੋ ਸਕਿਆ। ਭਾਰਤ ਨੇ ਆਪਣਾ ਆਖਰੀ ਮੈਚ ਇੱਥੇ 2021 'ਚ ਨਿਊਜ਼ੀਲੈਂਡ ਖਿਲਾਫ ਖੇਡਿਆ ਸੀ, ਜਿਸ 'ਚ ਜਿੱਤ ਜਾਂ ਹਾਰ ਦਾ ਫੈਸਲਾ ਨਹੀਂ ਹੋ ਸਕਿਆ ਸੀ।
ਦੋਵਾਂ ਟੀਮਾਂ ਦੀ ਪਲੇਇੰਗ 11:
ਭਾਰਤ:
ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐੱਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਆਰ ਅਸ਼ਵਿਨ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ।
ਬੰਗਲਾਦੇਸ਼: ਨਜ਼ਮੁਲ ਹਸਨ ਸ਼ਾਂਤੋ (ਕਪਤਾਨ), ਸ਼ਾਦਮਾਨ ਇਸਲਾਮ, ਜ਼ਾਕਿਰ ਹਸਨ, ਮੋਮਿਨੁਲ ਹੱਕ, ਮੁਸ਼ਫਾਕਿਰ ਰਹੀਮ, ਸ਼ਾਕਿਬ ਅਲ ਹਸਨ, ਮੇਹਦੀ ਹਸਨ ਮਿਰਾਜ਼, ਲਿਟਨ ਦਾਸ (ਵਿਕਟਕੀਪਰ), ਹਸਨ ਮਹਿਮੂਦ, ਖਾਲਿਦ ਅਹਿਮਦ ਅਤੇ ਤਾਇਜੁਲ ਇਸਲਾਮ।


Aarti dhillon

Content Editor

Related News