IND vs BAN 2nd Test: ਹੋਟਲ ਪਰਤੀਆਂ ਭਾਰਤ-ਬੰਗਲਾਦੇਸ਼ ਦੀਆਂ ਟੀਮਾਂ, ਮੀਂਹ ਕਾਰਨ ਨਹੀਂ ਸ਼ੁਰੂ ਹੋਈ ਖੇਡ

Saturday, Sep 28, 2024 - 12:30 PM (IST)

IND vs BAN 2nd Test: ਹੋਟਲ ਪਰਤੀਆਂ ਭਾਰਤ-ਬੰਗਲਾਦੇਸ਼ ਦੀਆਂ ਟੀਮਾਂ, ਮੀਂਹ ਕਾਰਨ ਨਹੀਂ ਸ਼ੁਰੂ ਹੋਈ ਖੇਡ

ਸਪੋਰਟਸ ਡੈਸਕ- ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਮੈਚ ਕਾਨਪੁਰ 'ਚ ਖੇਡਿਆ ਜਾ ਰਿਹਾ ਹੈ। ਪਰ ਇਹ ਮੈਚ ਪਹਿਲਾਂ ਮੀਂਹ ਕਾਰਨ ਰੋਕ ਦਿੱਤਾ ਗਿਆ ਅਤੇ ਸ਼ਨੀਵਾਰ ਨੂੰ ਦੂਜੇ ਦਿਨ ਸ਼ੁਰੂ ਨਹੀਂ ਹੋ ਸਕਿਆ। ਕਾਨਪੁਰ ਵਿੱਚ ਮੀਂਹ ਕਾਰਨ ਗ੍ਰੀਨਪਾਰਕ ਸਟੇਡੀਅਮ ਦੀ ਪਿੱਚ ਅਤੇ ਗਰਾਊਂਡ ਨੂੰ ਢੱਕ ਦਿੱਤਾ ਗਿਆ। ਭਾਰੀ ਮੀਂਹ ਕਾਰਨ ਭਾਰਤ ਅਤੇ ਬੰਗਲਾਦੇਸ਼ ਦੀਆਂ ਟੀਮਾਂ ਹੋਟਲ ਪਰਤ ਗਈਆਂ।

 

ਬੰਗਲਾਦੇਸ਼ ਨੇ ਪਹਿਲੀ ਪਾਰੀ 'ਚ 35 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ 'ਤੇ 107 ਦੌੜਾਂ ਬਣਾ ਲਈਆਂ ਹਨ। ਪਰ ਇਸ ਤੋਂ ਬਾਅਦ ਮੈਚ ਸ਼ੁਰੂ ਨਹੀਂ ਹੋ ਸਕਿਆ। ਮੈਚ ਦੇ ਦੂਜੇ ਦਿਨ ਸ਼ਨੀਵਾਰ ਨੂੰ ਕਾਨਪੁਰ 'ਚ ਦਿਨ ਦੀ ਸ਼ੁਰੂਆਤ ਮੀਂਹ ਨਾਲ ਹੋਈ। ਦੁਪਹਿਰ ਕਰੀਬ 12 ਵਜੇ ਤੱਕ ਮੈਚ ਸ਼ੁਰੂ ਨਹੀਂ ਹੋ ਸਕਿਆ। ਇਸ ਕਾਰਨ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਹੋਟਲ ਪਰਤ ਗਈ। ਟੀਮ ਇੰਡੀਆ ਦੇ ਨਾਲ ਬੰਗਲਾਦੇਸ਼ੀ ਖਿਡਾਰੀ ਵੀ ਹੋਟਲ ਲਈ ਰਵਾਨਾ ਹੋਏ।

ਇਹ ਵੀ ਪੜ੍ਹੋ- ਗੰਭੀਰ ਦੀ ਗੱਦੀ 'ਤੇ ਬੈਠੇਗਾ ਧੋਨੀ ਦੀ CSK ਦਾ ਖਿਡਾਰੀ, ਸ਼ਾਹਰੁਖ ਨੇ ਦਿੱਤੀ ਜ਼ਿੰਮੇਵਾਰੀ
ਬੰਗਲਾਦੇਸ਼ ਲਈ ਪਹਿਲੀ ਪਾਰੀ ਦੀ ਸ਼ੁਰੂਆਤ ਕਰਨ ਲਈ ਜ਼ਾਕਿਰ ਹਸਨ ਅਤੇ ਸ਼ਾਦਮਾਨ ਇਸਲਾਮ ਆਏ। ਜ਼ਾਕਿਰ ਜ਼ੀਰੋ 'ਤੇ ਆਊਟ ਹੋਏ। ਜਦਕਿ ਸ਼ਾਦਮਾਨ 24 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਮੋਮਿਨੁਲ ਹੱਕ 40 ਦੌੜਾਂ ਬਣਾ ਕੇ ਨਾਬਾਦ ਰਹੇ। ਉਨ੍ਹਾਂ ਨੇ 81 ਗੇਂਦਾਂ ਦਾ ਸਾਹਮਣਾ ਕੀਤਾ ਅਤੇ 7 ਚੌਕੇ ਲਗਾਏ। ਨਜ਼ਮੁਲ ਹੁਸੈਨ ਸ਼ਾਂਤੋ 31 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਜਦਕਿ ਮੁਸ਼ਫਿਕੁਰ ਰਹੀਮ 6 ਦੌੜਾਂ ਬਣਾ ਕੇ ਨਾਬਾਦ ਰਹੇ।

ਇਹ ਵੀ ਪੜ੍ਹੋ- ਭਾਰਤ ਦਾ ਇਕ ਹੋਰ ਖਿਡਾਰੀ ਸੜਕ ਹਾਦਸੇ 'ਚ ਜ਼ਖਮੀ, ਵੱਡੇ ਮੈਚ 'ਚੋਂ ਹੋਇਆ ਬਾਹਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Aarti dhillon

Content Editor

Related News