IND vs BAN : ਵਿਰਾਟ ਕੋਹਲੀ ਦਾ ਬਤੌਰ ਕਪਤਾਨ ਨਵਾਂ ਵਿਸ਼ਵ ਰਿਕਾਰਡ

Friday, Nov 22, 2019 - 08:29 PM (IST)

IND vs BAN : ਵਿਰਾਟ ਕੋਹਲੀ ਦਾ ਬਤੌਰ ਕਪਤਾਨ ਨਵਾਂ ਵਿਸ਼ਵ ਰਿਕਾਰਡ

ਕੋਲਕਾਤਾ— ਈਡਨ ਗਾਰਡਨ ਦੇ ਇਤਿਹਾਸਕ ਮੈਦਾਨ 'ਤੇ ਖੇਡੇ ਜਾ ਰਹੇ ਭਾਰਤੀ ਟੀਮ ਦੇ ਪਹਿਲੇ ਗੁਲਾਬੀ ਟੈਸਟ ਮੈਚ 'ਚ ਕਪਤਾਨ ਵਿਰਾਟ ਕੋਹਲੀ ਨੇ ਵੀ ਵੱਡਾ ਰਿਕਾਰਡ ਬਣਾ ਦਿੱਤਾ ਹੈ। ਬੰਗਲਾਦੇਸ਼ ਨੂੰ ਸਿਰਫ 106 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ ਜਦੋਂ ਭਾਰਤੀ ਟੀਮ ਦੇ ਜਲਦੀ ਹੀ 2 ਵਿਕਟਾਂ ਡਿੱਗੀਆਂ ਤਾਂ ਮੈਦਾਨ 'ਤੇ ਉਤਰਦਿਆ ਕੋਹਲੀ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਨਵਾਂ ਇਤਿਹਾਸ ਬਣਾ ਦਿੱਤਾ। ਕੋਹਲੀ ਦੇ ਨਾਂ ਹੁਣ ਬਤੌਰ ਕਪਤਾਨ ਸਭ ਤੋਂ ਤੇਜ਼ 5000 ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਜੁੜ ਗਿਆ ਹੈ।
ਕਪਤਾਨ ਦੇ ਤੌਰ 'ਤੇ 5000 ਜਾਂ ਉਸ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ

PunjabKesari
ਗ੍ਰੇਮ ਸਮਿਥ- 109 ਮੈਚ- 8659 ਦੌੜਾਂ
ਐਲਨ ਬੋਰਡਰ- 93 ਮੈਚ- 6623 ਦੌੜਾਂ
ਰਿਕੀ ਪੋਂਟਿੰਗ- 77 ਮੈਚ- 6542 ਦੌੜਾਂ
ਕਲਾਈਵ ਲਾਈਡ- 74 ਮੈਚ, 5233 ਦੌੜਾਂ
ਸਟੀਫਨ ਫਲੇਮਿੰਗ- 80 ਮੈਚ- 5156 ਦੌੜਾਂ
ਵਿਰਾਟ ਨੂੰ ਬੰਗਲਾਦੇਸ਼ ਵਿਰੁੱਧ ਦੂਜੇ ਟੈਸਟ 'ਚ ਇਹ ਰਿਕਾਰਡ ਬਣਾਉਣ ਦੇ ਲਈ ਸਿਰਫ 32 ਦੌੜਾਂ ਦੀ ਜ਼ਰੂਰਤ ਸੀ। ਵਿਰਾਟ ਨੇ ਈਡਨ ਗਾਰਡਨ ਟੈਸਟ ਤੋਂ ਪਹਿਲਾਂ 52 ਮੈਚਾਂ 'ਚ 85 ਪਾਰੀਆਂ 'ਚ ਬੱਲੇਬਾਜ਼ੀ ਕੀਤੀ ਹੈ। ਇਸ 'ਚ ਉਸਦੇ ਨਾਂ 62.89 ਦੀ ਔਸਤ ਨਾਲ 4968 ਦੌੜਾਂ ਦਰਜ ਹਨ। ਇਸ ਦੌਰਾਨ ਉਸ ਨੇ 19 ਸੈਂਕੜੇ ਤੇ 12 ਅਰਧ ਸੈਂਕੜੇ ਬਣਾਏ ਹਨ।


author

Garg

Reporter

Related News