IND vs BAN: ਰਿਸ਼ਭ ਪੰਤ ਨੇ ਮੇਜ਼ ''ਤੇ ਬੱਲਾ ਰੱਖ ਕੇ ਜੋੜੇ ਹੱਥ, ਲਾਇਆ ਸੈਂਕੜਾ, Video ਹੋ ਰਹੀ ਵਾਇਰਲ

Saturday, Sep 21, 2024 - 05:23 PM (IST)

ਸਪੋਰਟਸ ਡੈਸਕ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਚੇਨਈ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਬੱਲੇ ਦੇ ਅੱਗੇ ਹੱਥ ਜੋੜਦੇ ਨਜ਼ਰ ਆਏ। ਪੰਤ ਨੂੰ ਸ਼ਨੀਵਾਰ ਨੂੰ ਬੱਲੇਬਾਜ਼ੀ ਲਈ ਬਾਹਰ ਆਉਣ ਤੋਂ ਪਹਿਲਾਂ ਪਵੇਲੀਅਨ ਦੇ ਬਾਹਰ ਅਜਿਹਾ ਕਰਦੇ ਦੇਖਿਆ ਗਿਆ। ਪੰਤ ਜਿਵੇਂ ਹੀ ਪਵੇਲੀਅਨ ਤੋਂ ਬਾਹਰ ਆਇਆ, ਉਸਨੇ ਆਪਣਾ ਹੈਲਮੇਟ, ਦਸਤਾਨੇ ਅਤੇ ਬੱਲਾ ਬਾਹਰ ਇਕ ਮੇਜ਼ 'ਤੇ ਰੱਖਿਆ ਅਤੇ ਹੱਥ ਜੋੜ ਕੇ ਉਸ ਦੇ ਸਾਹਮਣੇ ਖੜ੍ਹਾ ਹੋ ਗਿਆ। ਇਸ ਤੋਂ ਬਾਅਦ ਉਹ ਬੈਠ ਕੇ ਬੂਟ ਠੀਕ ਕਰਦੇ ਨਜ਼ਰ ਆਏ। ਪੰਤ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਗਿਆ। ਦੇਖੋ ਵੀਡੀਓ-

ਪੰਤ ਨੇ ਸੈਂਕੜੇ ਨਾਲ ਬਣਾਏ ਕਈ ਰਿਕਾਰਡ
ਪੰਤ ਦਾ ਇਹ ਛੇਵਾਂ ਸੈਂਕੜਾ ਸੀ, ਜਿਸ ਨੇ 2018 'ਚ ਇੰਗਲੈਂਡ ਖਿਲਾਫ ਟੈਸਟ ਡੈਬਿਊ ਕੀਤਾ ਸੀ। ਇੰਨੇ ਘੱਟ ਸਮੇਂ 'ਚ ਉਸ ਨੇ ਧੋਨੀ ਦੇ ਟੈਸਟ ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਪੰਤ ਅਤੇ ਧੋਨੀ ਦੇ ਨਾਂ ਹੁਣ 6-6 ਟੈਸਟ ਸੈਂਕੜੇ ਹਨ। ਇੰਨਾ ਹੀ ਨਹੀਂ, ਪੰਤ (12) ਨੇ ਟੈਸਟ ਵਿਚ ਭਾਰਤੀ ਵਿਕਟਕੀਪਰਾਂ ਵੱਲੋਂ ਸਭ ਤੋਂ ਵੱਧ 90+ ਦੌੜਾਂ ਬਣਾਉਣ ਦੇ ਮਾਮਲੇ ਵਿਚ ਧੋਨੀ (11) ਨੂੰ ਪਿੱਛੇ ਛੱਡ ਦਿੱਤਾ। ਇਸ ਦੇ ਨਾਲ ਪੰਤ ਨੇ ਸਿਰਫ 34 ਟੈਸਟਾਂ 'ਚ 59 ਛੱਕੇ ਲਗਾਏ ਹਨ। ਅਜਿਹਾ ਕਰਕੇ ਉਸ ਨੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੂੰ ਪਿੱਛੇ ਛੱਡ ਦਿੱਤਾ। ਗਾਂਗਲੀ ਨੇ 113 ਟੈਸਟ ਖੇਡ ਕੇ 57 ਛੱਕੇ ਲਗਾਏ ਸਨ।

ਮੈਚ ਦਾ ਹਾਲ : 515 ਦੌੜਾਂ ਦਾ ਪਿੱਛਾ ਕਰ ਰਹੀ ਬੰਗਲਾਦੇਸ਼
515 ਦੌੜਾਂ ਦੇ ਮੁਸ਼ਕਲ ਟੀਚੇ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਨੇ ਭਾਰਤ ਖਿਲਾਫ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਸ਼ਨੀਵਾਰ ਨੂੰ 4 ਵਿਕਟਾਂ ਗੁਆ ਕੇ 146 ਦੌੜਾਂ ਬਣਾਈਆਂ। ਚਾਹ ਦੇ ਸਮੇਂ ਸ਼ਾਦਮਾਨ ਇਸਲਾਮ 21 ਦੌੜਾਂ 'ਤੇ ਅਤੇ ਜ਼ਾਕਿਰ ਹਸਨ 32 ਦੌੜਾਂ 'ਤੇ ਖੇਡ ਰਹੇ ਸਨ। ਇਸ ਤੋਂ ਪਹਿਲਾਂ ਭਾਰਤ ਨੇ ਦੂਜੀ ਪਾਰੀ 4 ਵਿਕਟਾਂ 'ਤੇ 287 ਦੌੜਾਂ 'ਤੇ ਐਲਾਨ ਕੇ ਬੰਗਲਾਦੇਸ਼ ਨੂੰ 515 ਦੌੜਾਂ ਦਾ ਟੀਚਾ ਦਿੱਤਾ ਸੀ। ਆਪਣੇ ਕੱਲ੍ਹ ਦੇ ਸਕੋਰ 3 ਵਿਕਟਾਂ 'ਤੇ 81 ਦੌੜਾਂ ਤੋਂ ਅੱਗੇ ਖੇਡ ਰਹੀ ਭਾਰਤੀ ਟੀਮ ਲਈ ਰਿਸ਼ਭ ਪੰਤ ਨੇ 109 ਦੌੜਾਂ ਅਤੇ ਸ਼ੁਭਮਨ ਗਿੱਲ ਨੇ ਅਜੇਤੂ 119 ਦੌੜਾਂ ਬਣਾਈਆਂ।

ਦੋਵੇਂ ਟੀਮਾਂ ਦੀ ਪਲੇਇੰਗ 11
ਬੰਗਲਾਦੇਸ਼ : ਸ਼ਾਦਮਾਨ ਇਸਲਾਮ, ਜ਼ਾਕਿਰ ਹਸਨ, ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਮੋਮਿਨੁਲ ਹੱਕ, ਮੁਸ਼ਫਿਕਰ ਰਹੀਮ, ਸ਼ਾਕਿਬ ਅਲ ਹਸਨ, ਲਿਟਨ ਦਾਸ (ਵਿਕਟਕੀਪਰ), ਮੇਹਿਦੀ ਹਸਨ ਮਿਰਾਜ, ਤਸਕੀਨ ਅਹਿਮਦ, ਹਸਨ ਮਹਿਮੂਦ, ਨਾਹਿਦ ਰਾਣਾ।
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐੱਲ ਰਾਹੁਲ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਆਕਾਸ਼ਦੀਪ, ਮੁਹੰਮਦ ਸਿਰਾਜ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Sandeep Kumar

Content Editor

Related News