ਭਾਰਤ-ਆਸਟਰੇਲੀਆ ਟੈਸਟ ਮੈਚ ਲਈ ਇੰਦੌਰ ਪਹੁੰਚੇ ਸੀਨੀਅਰ ਖੇਡ ਪੱਤਰਕਾਰ ਦੀ ਹੋਟਲ ’ਚ ਮੌਤ

03/08/2023 3:12:22 PM

ਇੰਦੌਰ (ਭਾਸ਼ਾ)– ਅੰਗਰੇਜ਼ੀ ਦੀ ਇਕ ਰੋਜ਼ਾਨਾ ਅਖਬਾਰ ਦੇ ਸੀਨੀਅਰ ਖੇਡ ਪੱਤਰਕਾਰ ਦੀ ਇੰਦੌਰ ਦੇ ਇਕ ਹੋਟਲ ’ਚ ਮੌਤ ਹੋ ਗਈ ਤੇ ਡਾਕਟਾਰਾਂ ਨੂੰ ਪਹਿਲੀ ਨਜ਼ਰ ’ਚ ਲੱਗਦਾ ਹੈ ਕਿ ਉਸ ਨੇ ਦਿਲ ਦਾ ਦੌਰਾ ਪੈਣ ਨਾਲ ਦਮ ਤੋੜਿਆ। ਮੱਧ ਪ੍ਰਦੇਸ਼ ਕ੍ਰਿਕਟ ਸੰਘ (ਐੱਮ. ਪੀ. ਸੀ. ਏ.) ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ : ਕੋਹਲੀ ਸਣੇ ਭਾਰਤੀ ਕ੍ਰਿਕਟਰਾਂ ਨੇ ਧੂਮਧਾਮ ਨਾਲ ਮਨਾਈ ਹੋਲੀ, ਦੇਖੋ ਡਾਂਸ ਦੀ ਵੀਡੀਓ

ਐੱਮ. ਪੀ. ਸੀ. ਏ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ‘ਦਿ ਹਿੰਦੂ’ ਦੇ ਸੀਨੀਅਰ ਉਪ ਸੰਪਾਦਕ (ਖੇਡ) ਐੱਸ. ਦਿਨਾਕਰ (57) ਵਿਜੇ ਨਗਰ ਖੇਤਰ ਦੇ ਇਕ ਹੋਟਲ ਦੇ ਕਮਰੇ ’ਚ ਸੋਮਵਾਰ ਨੂੰ ਬੇਹੋਸ਼ੀ ਦੀ ਹਾਲਤ ’ਚ ਮਿਲੇ ਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਏ ਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਅਧਿਕਾਰੀ ਦੇ ਮੁਤਾਬਕ ਡਾਕਟਰਾਂ ਨੂੰ ਪਹਿਲੀ ਨਜ਼ਰੇ ਲਗਦਾ ਹੈ ਕਿ ਦਿਨਾਕਰ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ। ਪੁਲਸ ਕਮਿਸ਼ਨਰ (ਡੀ. ਸੀ. ਪੀ.) ਸਮਪਤ ਉਪਾਧਿਆਏ ਨੇ ਕਿਹਾ ਕਿ ਉਹ ਸੀਨੀਅਰ ਖੇਡ ਪੱਤਰਕਾਰ ਦੀ ਮੌਤ ਦੀ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਹੀ ਇਸ ਮਾਮਲੇ ’ਚ ਕੋਈ ਬਿਆਨ ਦੇ ਸਕਣਗੇ।

ਇਹ ਵੀ ਪੜ੍ਹੋ : ਅਹਿਮਦਾਬਾਦ ਟੈਸਟ 'ਚ ਭਾਰਤ ਰਚ ਸਕਦੈ ਇਤਿਹਾਸ, IND ਤੇ AUS ਦੇ ਪ੍ਰਧਾਨ ਮੰਤਰੀ ਰਹਿਣਗੇ ਮੌਜੂਦ

ਇਸ ਦੌਰਾਨ ਦਿਨਾਕਰ ਦੇ ਇਕ ਸਾਥੀ ਨੇ ਦੱਸਿਆ ਕਿ ਦਿਨਾਕਰ ਨੇ ਬਾਰਡਰ-ਗਾਵਸਕਰ ਟਰਾਫੀ ਈਵੈਂਟ ਦੇ ਹਿੱਸੇ ਵਜੋਂ ਇੰਦੌਰ ਵਿਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਗਏ ਤੀਜੇ ਟੈਸਟ ਮੈਚ ਦੀ ਰਿਪੋਰਟਿੰਗ ਕਰ ਰਿਹਾ ਸੀ ਅਤੇ ਉਹ 9 ਮਾਰਚ ਤੋਂ ਸ਼ੁਰੂ ਹੋਣ ਵਾਲੇ ਚੌਥੇ ਅਤੇ ਆਖਰੀ ਟੈਸਟ ਲਈ ਅਹਿਮਦਾਬਾਦ ਲਈ ਰਵਾਨਾ ਹੋ ਰਿਹਾ ਸੀ। ਸਾਥੀ ਨੇ ਦੱਸਿਆ ਕਿ ਦਿਨਾਕਰ ਨੇ ਮੰਗਲਵਾਰ ਸਵੇਰੇ ਇੰਦੌਰ ਤੋਂ ਅਹਿਮਦਾਬਾਦ ਲਈ ਰਵਾਨਾ ਹੋਣਾ ਸੀ। ਉਨ੍ਹਾਂ ਦੱਸਿਆ ਕਿ ਦੁਖੀ ਪਰਿਵਾਰ ਵਿੱਚ ਦਿਨਾਕਰ ਦੇ ਬਜ਼ੁਰਗ ਪਿਤਾ ਵੀ ਸ਼ਾਮਲ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News