IND vs AUS, T20 WC : ਰੋਹਿਤ ਸੈਂਕੜੇ ਤੋਂ ਖੁੰਝਿਆ, ਆਸਟ੍ਰੇਲੀਆ ਨੂੰ ਮਿਲਿਆ 206 ਦੌੜਾਂ ਦਾ ਟੀਚਾ

Monday, Jun 24, 2024 - 09:56 PM (IST)

ਸਪੋਰਟਸ ਡੈਸਕ— ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੀ-20 ਵਿਸ਼ਵ ਕੱਪ ਦਾ ਸੁਪਰ 8 ਮੈਚ ਅੱਜ ਸੇਂਟ ਲੂਸੀਆ ਦੇ ਗ੍ਰੋਸ ਆਈਲੇਟ ਸਥਿਤ ਡੈਰੇਨ ਸੈਮੀ ਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 20 ਓਵਰਾਂ 'ਚ 5 ਵਿਕਟਾਂ ਗੁਆ ਕੇ 205 ਦੌੜਾਂ ਬਣਾਈਆਂ ਤੇ ਆਸਟ੍ਰੇਲੀਆ ਨੂੰ ਜਿੱਤ ਲਈ 206 ਦੌੜਾਂ ਦਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਭਾਰਤੀ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਕੋਹਲੀ 0 ਦੇ ਸਕੋਰ 'ਤੇ ਹੇਜ਼ਲਵੁੱਡ ਵਲੋਂ ਆਊਟ ਹੋਇਆ।  ਭਾਰਤੀ ਟੀਮ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਰਿਸ਼ਭ ਪੰਤ 15 ਦੌੜਾਂ ਦੇ ਸਕੋਰ 'ਤੇ ਸਟੋਈਨਿਸ ਵਲੋਂ ਆਊਟ ਹੋਇਆ।

ਭਾਰਤੀ ਟੀਮ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ 92 ਦੌੜਾਂ ਦੇ ਸਕੋਰ 'ਤੇ ਮਿਸ਼ੇਲ ਸਟਾਰਕ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਿਆ। ਰੋਹਿਤ ਨੇ 41 ਗੇਂਦਾਂ 'ਤੇ 7 ਚੌਕੇ 8 ਛੱਕਿਆਂ ਦੀ ਮਦਦ ਨਾਲ 92 ਦੌੜਾਂ ਬਣਾਈਆਂ। ਭਾਰਤੀ ਟੀਮ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਸੂਰਯਕੁਮਾਰ ਯਾਦਵ 31 ਦੌੜਾਂ ਦੇ ਸਕੋਰ 'ਤੇ ਸਟਾਰਕ ਵਲੋਂ ਆਊਟ ਹੋਇਆ। ਭਾਰਤੀ ਟੀਮ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਸ਼ਿਵਮ ਦੂਬੇ 28 ਦੌੜਾਂ ਦੇ ਸਕੋਰ 'ਤੇ ਸਟੋਈਨਿਸ ਵਲੋਂ ਆਊਟ ਹੋਇਆ। ਹਾਰਦਿਕ ਪੰਡਯਾ ਨੇ 27 ਦੌੜਾਂ ਤੇ ਰਵਿੰਦਰ ਜਡੇਜਾ ਨੇ 9 ਦੌੜਾਂ ਬਣਾਈਆਂ। ਆਸਟ੍ਰੇਲੀਆ ਲਈ ਮਿਸ਼ੇਲ ਸਟਾਰਕ ਨੇ 2, ਜੋਸ਼ ਹੇਜ਼ਲਵੁੱਡ ਨੇ 1 ਤੇ ਮਾਰਕਸ ਸਟੋਈਨਿਸ ਨੇ 2 ਵਿਕਟਾਂ ਲਈਆਂ। ਭਾਰਤ ਪਿਛਲੇ ਦੋ ਮੈਚਾਂ (ਅਫਗਾਨਿਸਤਾਨ ਅਤੇ ਬੰਗਲਾਦੇਸ਼ ਖਿਲਾਫ) ਜਿੱਤਣ ਤੋਂ ਬਾਅਦ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਉਥੇ ਹੀ ਆਸਟ੍ਰੇਲੀਆ ਅਫਗਾਨਿਸਤਾਨ ਤੋਂ ਹਾਰ ਗਿਆ ਸੀ ਅਤੇ ਉਹ ਵਾਪਸੀ ਕਰਨਾ ਚਾਹੇਗਾ। ਭਾਰਤ ਇਹ ਮੈਚ ਜਿੱਤ ਕੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰਨਾ ਚਾਹੇਗਾ।

ਦੋਵੇਂ ਦੇਸ਼ਾਂ ਦੀ ਪਲੇਇੰਗ 11: 

ਭਾਰਤ : ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ

ਆਸਟਰੇਲੀਆ : ਟ੍ਰੈਵਿਸ ਹੈੱਡ, ਡੇਵਿਡ ਵਾਰਨਰ, ਮਿਸ਼ੇਲ ਮਾਰਸ਼ (ਕਪਤਾਨ), ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਟਿਮ ਡੇਵਿਡ, ਮੈਥਿਊ ਵੇਡ (ਵਿਕਟਕੀਪਰ), ਪੈਟ ਕਮਿੰਸ, ਮਿਸ਼ੇਲ ਸਟਾਰਕ, ਐਡਮ ਜ਼ੈਂਪਾ, ਜੋਸ਼ ਹੇਜ਼ਲਵੁੱਡ

 


Tarsem Singh

Content Editor

Related News