IND vs AUS : ਸਟਾਰ ਓਪਨਰ ਡੇਵਿਡ ਵਾਰਨਰ ਟੈਸਟ ਸੀਰੀਜ਼ ਤੋਂ ਬਾਹਰ, ਕ੍ਰਿਕਟ ਆਸਟ੍ਰੇਲੀਆ ਨੇ ਕੀਤੀ ਪੁਸ਼ਟੀ
Tuesday, Feb 21, 2023 - 01:03 PM (IST)
ਸਪੋਰਟਸ ਡੈਸਕ— ਆਸਟ੍ਰੇਲੀਆਈ ਟੀਮ ਪਹਿਲਾਂ ਹੀ 2-0 ਨਾਲ ਪਿੱਛੇ ਰਹਿ ਕੇ ਬਾਰਡਰ-ਗਾਵਸਕਰ ਟਰਾਫੀ ਆਪਣੇ ਘਰ ਲੈ ਕੇ ਜਾਣ 'ਚ ਨਾਕਾਮ ਹੋ ਗਈ ਹੈ। ਹੁਣ ਟੀਮ ਸਾਖ ਬਚਾਉਣ ਲਈ ਆਖਰੀ ਦੋ ਟੈਸਟ ਮੈਚ ਖੇਡੇਗੀ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਆਸਟ੍ਰੇਲੀਆ ਦੇ ਸਟਾਰ ਓਪਨਰ ਡੇਵਿਡ ਵਾਰਨਰ ਬਾਰਡਰ-ਗਾਵਸਕਰ ਟਰਾਫੀ ਦੇ ਬਾਕੀ ਦੇ ਮੈਚਾਂ ਤੋਂ ਬਾਹਰ ਹੋ ਗਏ ਹਨ।
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟਰ 'ਤੇ ਛੇੜਛਾੜ ਦੇ ਇਲਜ਼ਾਮ, ਸਪਨਾ ਗਿੱਲ ਨੇ FIR ਦਰਜ ਕਰਨ ਦੀ ਕੀਤੀ ਮੰਗ
ਕ੍ਰਿਕਟ ਆਸਟਰੇਲੀਆ (ਸੀਏ) ਦੀ ਰਿਪੋਰਟ ਮੁਤਾਬਕ ਦਿੱਲੀ ਟੈਸਟ ਵਿੱਚ ਹੇਅਰਲਾਈਨ ਫਰੈਕਚਰ ਦਾ ਸਾਹਮਣਾ ਕਰਨ ਵਾਲੇ ਖੱਬੇ ਹੱਥ ਦੇ ਬੱਲੇਬਾਜ਼ ਵਾਰਨਰ ਨੂੰ ਠੀਕ ਹੋਣ ਲਈ ਰਿਹੈਬਲੀਟੇਸ਼ਨ ਦੀ ਮਿਆਦ ਦੀ ਲੋੜ ਹੋਵੇਗੀ। ਆਸਟ੍ਰੇਲੀਆ ਦੀ ਪਹਿਲੀ ਪਾਰੀ 'ਚ ਵਾਰਨਰ ਮੁਹੰਮਦ ਸਿਰਾਜ ਵਲੋਂ ਜ਼ਖਮੀ ਕੀਤੇ ਜਾਣ ਤੋਂ ਬਾਅਦ ਦਿੱਲੀ ਟੈਸਟ ਤੋਂ ਬਾਹਰ ਹੋ ਗਿਆ ਸੀ। ਬਾਅਦ ਵਿੱਚ ਉਸ ਦੀ ਜਗ੍ਹਾ ਟੀਮ 'ਚ ਮੈਥਿਊ ਰੇਨਸ਼ੌ ਨੂੰ ਬਦਲ ਵਜੋਂ ਸ਼ਾਮਲ ਕੀਤਾ ਗਿਆ ਸੀ, ਜਿਸਨੂੰ ਸ਼ੁਰੂ ਵਿੱਚ ਪਲੇਇੰਗ XI ਤੋਂ ਬਾਹਰ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਕੇ. ਐੱਲ. ਰਾਹੁਲ ਤੋਂ ਖੋਹੀ ਗਈ ਕਪਤਾਨੀ! ਹੁਣ ਤੀਜੇ ਟੈਸਟ ਤੋਂ ਵੀ ਹੋ ਸਕਦੇ ਨੇ ਬਾਹਰ
ਵਾਰਨਰ ਦੀ ਕੂਹਣੀ 'ਤੇ ਸੱਟ ਲੱਗਣ ਤੋਂ ਤੁਰੰਤ ਬਾਅਦ ਐਕਸ-ਰੇ ਨਾਲ ਪੁਸ਼ਟੀ ਕੀਤੀ ਗਈ ਕਿ ਵਾਰਨਰ ਨੂੰ ਹੇਅਰਲਾਈਨ ਫ੍ਰੈਕਚਰ ਵੀ ਹੋਇਆ ਹੈ। ਮੰਗਲਵਾਰ ਨੂੰ ਕ੍ਰਿਕਟ ਆਸਟ੍ਰੇਲੀਆ ਨੇ ਪੁਸ਼ਟੀ ਕੀਤੀ ਕਿ ਵਾਰਨਰ ਆਪਣੇ ਵਤਨ ਪਰਤਣਗੇ ਅਤੇ ਸੀਰੀਜ਼ 'ਚ ਅੱਗੇ ਹਿੱਸਾ ਨਹੀਂ ਲੈਣਗੇ। ਦੱਸ ਦਈਏ ਕਿ ਵਾਰਨਰ ਨੂੰ ਵਨਡੇ ਸੀਰੀਜ਼ 'ਚ ਸ਼ਾਮਲ ਕੀਤੇ ਜਾਣ ਦੀ ਅਜੇ ਵੀ ਸੰਭਾਵਨਾ ਹੈ ਕਿਉਂਕਿ ਵਨਡੇ ਸੀਰੀਜ਼ 'ਚ ਉਨ੍ਹਾਂ ਦੇ ਨਾ ਹੋਣ 'ਤੇ ਕ੍ਰਿਕਟ ਆਸਟ੍ਰੇਲੀਆ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਟੈਸਟ ਸੀਰੀਜ਼ ਤੋਂ ਬਾਅਦ ਆਸਟਰੇਲੀਆਈ ਟੀਮ ਭਾਰਤ ਵਿੱਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।