Jio Cinema ਜਾਂ Sony 'ਤੇ ਨਹੀਂ ਸਗੋਂ ਇਸ ਐਪ ਤੇ ਚੈਨਲ 'ਤੇ ਮੁਫ਼ਤ 'ਚ ਵੇਖੋ IND vs AUS ਕ੍ਰਿਕਟ ਸੀਰੀਜ਼
Wednesday, Nov 20, 2024 - 07:07 PM (IST)
ਸਪੋਰਟਸ ਡੈਸਕ- IND vs AUS 1st Test Free Live Streaming: ਬਾਰਡਰ-ਗਾਵਸਕਰ ਟਰਾਫੀ (BGT 2024-25) ਦਾ ਪਹਿਲਾ ਮੈਚ ਸ਼ੁੱਕਰਵਾਰ 22 ਨਵੰਬਰ ਤੋਂ ਪਰਥ ਵਿੱਚ ਖੇਡਿਆ ਜਾਵੇਗਾ। ਇਹ ਪੰਜ ਟੈਸਟ ਮੈਚਾਂ ਦੀ ਸੀਰੀਜ਼ ਭਾਰਤ ਅਤੇ ਆਸਟ੍ਰੇਲੀਆ ਦੋਵਾਂ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਭਾਰਤ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਜਗ੍ਹਾ ਬਣਾਉਣ ਲਈ ਘੱਟੋ-ਘੱਟ ਚਾਰ ਮੈਚ ਜਿੱਤਣੇ ਹੋਣਗੇ। ਜੇਕਰ ਟੀਮ ਇੰਡੀਆ ਅਜਿਹਾ ਕਰਨ 'ਚ ਸਫਲ ਰਹਿੰਦੀ ਹੈ ਤਾਂ ਆਸਟ੍ਰੇਲੀਆ ਮੁਸੀਬਤ 'ਚ ਪੈ ਸਕਦਾ ਹੈ। ਅਜਿਹੇ 'ਚ ਦੋਵਾਂ ਟੀਮਾਂ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਭਾਰਤ ਬਨਾਮ ਆਸਟ੍ਰੇਲੀਆ ਪਹਿਲੇ ਟੈਸਟ ਦਾ ਲਾਈਵ ਟੈਲੀਕਾਸਟ ਅਤੇ ਲਾਈਵ ਸਟ੍ਰੀਮਿੰਗ ਕਦੋਂ ਅਤੇ ਕਿੱਥੇ ਦੇਖ ਸਕਦੇ ਹੋ, ਇਹ ਜਾਣ ਲਵੋ।
IND vs AUS 1st Test ਕਿੱਥੇ ਖੇਡਿਆ ਜਾਵੇਗਾ?
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਟੈਸਟ 22 ਨਵੰਬਰ ਤੋਂ ਪਰਥ 'ਚ ਖੇਡਿਆ ਜਾਵੇਗਾ।
IND vs AUS 1st Test ਕਦੋਂ ਸ਼ੁਰੂ ਹੋਵੇਗਾ?
ਭਾਰਤ ਬਨਾਮ ਆਸਟ੍ਰੇਲੀਆ ਪਹਿਲਾ ਟੈਸਟ ਭਾਰਤੀ ਸਮੇਂ ਅਨੁਸਾਰ ਸਵੇਰੇ 7.50 ਵਜੇ ਸ਼ੁਰੂ ਹੋਵੇਗਾ।
IND vs AUS 1st Test ਦਾ ਲਾਈਵ ਟੈਲੀਕਾਸਟ ਕਿਹੜੇ ਚੈਨਲ 'ਤੇ ਦੇਖ ਸਕਦੇ ਹੋ?
ਭਾਰਤ ਬਨਾਮ ਆਸਟ੍ਰੇਲੀਆ ਪਹਿਲੇ ਟੈਸਟ ਦਾ ਲਾਈਵ ਟੈਲੀਕਾਸਟ ਤੁਸੀਂ ਫ੍ਰੀ ਡਿਸ਼ ਦੇ ਡੀਡੀ ਸਪੋਰਟਸ ਚੈਨਲ 'ਤੇ ਦੇਖ ਸਕਦੇ ਹੋ। ਇਸ ਦੇ ਨਾਲ ਹੀ ਇਸ ਮੈਚ ਦਾ ਲਾਈਵ ਟੈਲੀਕਾਸਟ ਸਟਾਰ ਸਪੋਰਟਸ ਨੈੱਟਵਰਕ ਦੇ ਵੱਖ-ਵੱਖ ਚੈਨਲਾਂ 'ਤੇ ਵੀ ਉਪਲਬਧ ਹੋਵੇਗਾ।
IND vs AUS 1st Test ਦੀ ਲਾਈਵ ਸਟ੍ਰੀਮਿੰਗ ਤੁਸੀਂ ਕਿਸ ਐਪ 'ਤੇ ਦੇਖ ਸਕਦੇ ਹੋ?
ਤੁਸੀਂ Disney+Hotstar ਐਪ ਅਤੇ ਵੈੱਬਸਾਈਟ 'ਤੇ ਭਾਰਤ ਬਨਾਮ ਆਸਟ੍ਰੇਲੀਆ ਦੇ ਪਹਿਲੇ ਟੈਸਟ ਮੈਚ ਦੀ ਲਾਈਵ ਸਟ੍ਰੀਮਿੰਗ ਦੇਖ ਸਕਦੇ ਹੋ।
ਭਾਰਤੀ ਟੀਮ
ਰੋਹਿਤ ਸ਼ਰਮਾ (ਕਪਤਾਨ), ਜਸਪ੍ਰੀਤ ਬੁਮਰਾਹ (ਉਪ ਕਪਤਾਨ), ਰਵਿੰਦਰ ਜਡੇਜਾ, ਯਸ਼ਸਵੀ ਜਾਇਸਵਾਲ, ਧਰੁਵ ਜੁਰੇਲ (ਵਿਕਟਕੀਪਰ), ਸਰਫਰਾਜ਼ ਖਾਨ, ਵਿਰਾਟ ਕੋਹਲੀ, ਪ੍ਰਸਿਧ ਕ੍ਰਿਸ਼ਨ, ਰਵੀਚੰਦਰਨ ਅਸ਼ਵਿਨ, ਰਿਸ਼ਭ ਪੰਤ (ਵਿਕਟਕੀਪਰ), ਕੇਐਲ ਰਾਹੁਲ, ਹਰਸ਼ਿਤ ਰਾਣਾ, ਅਭਿਮਨਿਊ ਈਸ਼ਵਰਨ, ਸ਼ੁਭਮਨ ਗਿੱਲ, ਨਿਤੀਸ਼ ਕੁਮਾਰ ਰੈਡੀ, ਮੁਹੰਮਦ ਸਿਰਾਜ ਅਤੇ ਵਾਸ਼ਿੰਗਟਨ ਸੁੰਦਰ।
ਆਸਟ੍ਰੇਲੀਆ ਦੀ ਟੀਮ
ਪੈਟ ਕਮਿੰਸ (ਕਪਤਾਨ), ਸਕਾਟ ਬੋਲੈਂਡ, ਐਲੇਕਸ ਕੈਰੀ (ਵਿਕਟਕੀਪਰ), ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ (ਵਿਕਟਕੀਪਰ), ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਨਾਥਨ ਲਿਓਨ, ਮਿਚ ਮਾਰਸ਼, ਨਾਥਨ ਮੈਕਸਵੀਨੀ, ਸਟੀਵ ਸਮਿਥ, ਮਿਸ਼ੇਲ ਸਟਾਰਕ।