ਗਿੱਲ ਤੇ ਕਿਸ਼ਨ ਦੇ ਸੈਂਕੜੇ, ਭਾਰਤ ਨੇ ਅਫਗਾਨਿਸਤਾਨ ਨੂੰ ਦਿੱਤਾ 403 ਦੌੜਾਂ ਦਾ ਟੀਚਾ

Wednesday, Jun 17, 2026 - 05:35 PM (IST)

ਗਿੱਲ ਤੇ ਕਿਸ਼ਨ ਦੇ ਸੈਂਕੜੇ, ਭਾਰਤ ਨੇ ਅਫਗਾਨਿਸਤਾਨ ਨੂੰ ਦਿੱਤਾ 403 ਦੌੜਾਂ ਦਾ ਟੀਚਾ

ਸਪੋਰਟਸ ਡੈਸਕ- ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਸ਼ੁਭਮਨ ਗਿੱਲ ਦੀਆਂ ਸ਼ਾਨਦਾਰ 154 ਦੌੜਾਂ ਤੇ ਈਸ਼ਾਨ ਕਿਸ਼ਨ ਦੀਆਂ 125 ਦੌੜਾਂ ਦੀ ਬਦੌਲਤ 49.5 ਓਵਰਾਂ 'ਚ ਆਲ ਆਊਟ ਹੋ ਕੇ ਕੇ 402 ਦੌੜਾਂ ਬਣਾਈਆਂ ਤੇ ਅਫਗਾਨਿਸਤਾਨ ਨੂੰ ਜਿੱਤ ਲਈ 403 ਦੌੜਾਂ ਦਾ ਟੀਚਾ ਦਿੱਤਾ। ਗਿੱਲ ਤੇ ਈਸ਼ਾਨ ਤੋਂ ਇਲਾਵਾ ਰੋਹਿਤ ਸ਼ਰਮਾ ਨੇ 48 ਦੌੜਾਂ ਤੇ ਸ਼੍ਰੇਅਸ ਅਈਅਰ ਨੇ 26 ਦੌੜਾਂ ਦਾ ਯੋਗਦਾਨ ਦਿੱਤਾ। ਅਫਗਾਨਿਸਤਾਨ ਲਈ ਏਐੱਮ ਗਜ਼ਫਨਰ ਨੇ 1, ਮੁਹੰਮਦ ਸਲੀਮ ਸਫੀ ਨੇ 1, ਨੰਗਿਆਲੀਆ ਨੇ 4 ਤੇ ਰਾਸ਼ਿਦ ਖਾਨ ਨੇ 3 ਵਿਕਟਾਂ ਲਈਆਂ।   

ਭਾਰਤੀ ਟੀਮ ਨੇ ਧਰਮਸ਼ਾਲਾ ਵਿੱਚ ਪਹਿਲਾ ਮੈਚ ਜਿੱਤਣ ਤੋਂ ਬਾਅਦ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ ਅਤੇ ਹੁਣ ਦੂਜਾ ਮੈਚ ਜਿੱਤ ਕੇ ਲੜੀ ਆਪਣੇ ਨਾਮ ਕਰਨ ਦੀ ਕੋਸ਼ਿਸ਼ ਕਰੇਗੀ।

ਟੀਮਾਂ:
ਅਫਗਾਨਿਸਤਾਨ (ਪਲੇਇੰਗ ਇਲੈਵਨ): ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਇਬਰਾਹਿਮ ਜ਼ਾਦਰਾਨ, ਸਦੀਕਉੱਲ੍ਹਾ ਅਟਲ, ਰਹਿਮਤ ਸ਼ਾਹ, ਹਸ਼ਮਤੁੱਲਾ ਸ਼ਹੀਦੀ (ਕਪਤਾਨ), ਦਰਵੇਸ਼ ਰਸੂਲੀ, ਰਾਸ਼ਿਦ ਖਾਨ, ਨੰਗਿਆਲੀਆ ਖਰੋਤੀ, ਏਐਮ ਗਜ਼ਨਫਰ, ਮੁਹੰਮਦ ਸਲੀਮ ਸਫੀ, ਬਿਲਾਲ ਸਾਮੀ

ਭਾਰਤ (ਪਲੇਇੰਗ ਇਲੈਵਨ): ਯਸ਼ਸਵੀ ਜਾਇਸਵਾਲ, ਰੋਹਿਤ ਸ਼ਰਮਾ, ਸ਼ੁਭਮਨ ਗਿੱਲ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਸ਼੍ਰੇਅਸ ਅਈਅਰ, ਕੇਐਲ ਰਾਹੁਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਗੁਰਨੂਰ ਬਰਾੜ, ਅਰਸ਼ਦੀਪ ਸਿੰਘ, ਪ੍ਰਿੰਸ ਯਾਦਵ


author

Tarsem Singh

Content Editor

Related News