ਭਾਰਤ ਏ ਨੇ ਸ਼੍ਰੀਲੰਕਾ ਏ ਨੂੰ 66 ਦੌੜਾਂ ਨਾਲ ਹਰਾ ਕੇ ਜਿੱਤੀ ਤਿਕੋਣੀ-ਏ ਲੜੀ
Sunday, Jun 21, 2026 - 06:16 PM (IST)
ਸਪੋਰਟਸ ਡੈਸਕ- ਭਾਰਤ ਏ, ਸ਼੍ਰੀਲੰਕਾ ਏ ਤੇ ਅਫਗਾਨਿਸਤਾਨ ਏ ਵਿਚਾਲੇ ਤਿਕੋਣੀ-ਏ ਸੀਰੀਜ਼ ਸ਼੍ਰੀਲੰਕਾ ਦੇ ਦਾਂਬੁਲਾ ਵਿਖੇ ਖੇਡੀ ਗਈ। ਅੱਜ ਫਾਈਨਲ ਮੈਚ ਭਾਰਤ ਏ ਨੇ ਸ਼੍ਰੀਲੰਕਾ ਏ ਨੂੰ 66 ਦੌੜਾਂ ਨਾਲ ਹਰਾਇਆ। ਮੈਚ 'ਚ ਭਾਰਤ ਏ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਭਵ ਸੂਰਿਆਵੰਸ਼ੀ ਦੀਆਂ ਸ਼ਾਨਦਾਰ 94 ਦੌੜਾਂ ਤੇ ਤਿਲਕ ਵਰਮਾ ਦੀਆਂ 67 ਦੌੜਾਂ ਦੀ ਬਦੌਲਤ ਨਿਰਧਾਰਤ 50 ਓਵਰਾਂ 'ਚ 9 ਵਿਕਟਾਂ ਗੁਆ ਕੇ 377 ਦੌੜਾਂ ਬਣਾਈਆਂ ਤੇ ਸ਼੍ਰੀਲੰਕਾ ਏ ਨੂੰ ਜਿੱਤ ਲਈ 378 ਦੌੜਾਂ ਦਾ ਟੀਚਾ ਦਿੱਤਾ।
ਟੀਚੇ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾਈ ਟੀਮ 47.1 ਓਵਰਾਂ 'ਚ ਆਲ ਆਊਟ ਹੋ ਕੇ 311 ਦੌੜਾਂ ਹੀ ਬਣਾ ਸਕੀ ਤੇ ਭਾਰਤ ਨੇ ਮੈਚ 66 ਦੌੜਾਂ ਨਾਲ ਜਿੱਤ ਲਿਆ। ਸ਼੍ਰੀਲੰਕਾ ਲਈ ਵਾਂਜੂ ਸਹਾਨ ਨੇ 62 ਦੌੜਾਂ, ਸਦੀਰਾ ਸਮਰਵਿਕਰਮਾ ਨੇ 52 ਦੌੜਾਂ, ਕਪਤਾਨ ਸਹਾਨ ਅਰਾਗੇਜਨ ਨੇ 38 ਦੌੜਾਂ ਬਣਾਈਆਂ। ਭਾਰਤ ਲਈ ਯਸ਼ ਠਾਕੁਰ ਨੇ 3, ਅਸ਼ੋਕ ਸ਼ਰਮਾ ਨੇ 1, ਵਿਪਰਾਜ ਨਿਗਮ ਨੇ 3, ਤਿਲਕ ਵਰਮਾ ਨੇ 1 ਤੇ ਅਨੁਕੂਲ ਰਾਏ ਨੇ 2 ਵਿਕਟਾਂ ਲਈਆਂ।
