IND A ਨੇ AFG A ਨੂੰ ਦਿੱਤਾ 350 ਦੌੜਾਂ ਦਾ ਟੀਚਾ, ਤਿੰਨ ਬੱਲੇਬਾਜ਼ਾਂ ਨੇ ਜੜੇ ਅਰਧ ਸੈਂਕੜੇ

Thursday, Jun 11, 2026 - 02:47 PM (IST)

IND A ਨੇ AFG A ਨੂੰ ਦਿੱਤਾ 350 ਦੌੜਾਂ ਦਾ ਟੀਚਾ, ਤਿੰਨ ਬੱਲੇਬਾਜ਼ਾਂ ਨੇ ਜੜੇ ਅਰਧ ਸੈਂਕੜੇ

ਸਪੋਰਟਸ ਡੈਸਕ- ਤਿੰਨ ਦੇਸ਼ਾਂ ਦੀ ਤਿਕੋਣੀ ਵਨਡੇ ਸੀਰੀਜ਼ ਤਹਿਤ ਭਾਰਤ ਏ ਤੇ ਅਫਗਾਨਿਸਤਾਨ ਏ ਟੀਮਾਂ ਦਰਮਿਆਨ ਦਾਂਬੁਲਾ ਦੇ ਰਨਗਿਰੀ ਦਾਂਬੁਲਾ ਕ੍ਰਿਕਟ ਸਟੇਡੀਅਮ 'ਚ ਮੈਚ ਖੇਡਿਆ ਜਾ ਰਿਹਾ ਹੈ। ਮੈਚ 'ਚ ਅਫਗਾਨਿਸਤਾਨ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। 

ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਪ੍ਰਭਸਿਮਰਨ ਸਿੰਘ ਦੀਆਂ 84 ਦੌੜਾਂ, ਰੁਤੂਰਾਜ ਗਾਇਕਵਾੜ ਦੀਆਂ 66 ਦੌੜਾਂ ਤੇ ਕਪਤਾਨ ਤਿਲਕ ਵਰਮਾ ਦੀਆਂ 66 ਦੌੜਾਂ, ਵੈਭਵ ਸੂਰਿਆਵੰਸ਼ੀ ਦੀਆਂ 44 ਦੌੜਾਂ ਤੇ ਸੂਰਿਆਂਸ਼ ਸ਼ੇਡਗੇ ਦੀਆਂ 40 ਦੌੜਾਂ ਦੀ ਬਦੌਲਤ ਮੀਂਹ ਕਾਰਨ 49 ਓਵਰ ਦੇ ਕੀਤੇ ਮੈਚ 'ਚ 349 ਦੌੜਾਂ ਬਣਾਈਆਂ ਤੇ ਅਫਗਾਨਿਸਤਾਨ ਨੂੰ ਜਿੱਤ ਲਈ 350 ਦੌੜਾਂ ਦਾ ਟੀਚਾ ਦਿੱਤਾ। ਅਫਗਾਨਿਸਤਾਨ ਲਈ ਅਬਦੁਲਾ ਅਹਿਮਦਜ਼ਈ ਨੇ 5, ਫਰਮਾਨੁੱਲ੍ਹਾ ਸਫੀ ਨੇ 3 ਤੇ ਇਮਰਾਨ ਮੀਰ ਨੇ 1 ਵਿਕਟਾਂ ਲਈਆਂ। 


author

Tarsem Singh

Content Editor

Related News