ਭਾਰਤ ਏ ਨੇ ਅਫਗਾਨਿਸਤਾਨ ਏ ਨੂੰ 101 ਦੌੜਾਂ ਨਾਲ ਹਰਾਇਆ

Wednesday, Jun 17, 2026 - 05:53 PM (IST)

ਭਾਰਤ ਏ ਨੇ ਅਫਗਾਨਿਸਤਾਨ ਏ ਨੂੰ 101 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ- ਭਾਰਤ ਏ ਤੇ ਅਫਗਾਨਿਸਤਾਨ ਏ ਦਰਮਿਆਨ ਤਿਕੋਣੀ ਸੀਰੀਜ਼ ਦਾ 5ਵਾਂ ਮੈਚ ਦਾਂਬੁਲਾ ਦੇ ਰਨਗਿਰੀ ਦਾਂਬੁਲਾ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਭਾਰਤ ਏ ਨੇ ਅਫਗਾਨਿਸਤਾਨ ਏ ਨੂੰ 101 ਦੌੜਾਂ ਨਾਲ ਹਰਾਇਆ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਏ ਨੇ 50 ਓਵਰਾਂ 'ਚ 8 ਵਿਕਟਾਂ ਗੁਆ ਕੇ 319 ਦੌੜਾਂ ਬਣਾਈਆਂ ਤੇ ਅਫਗਾਨਿਸਤਾਨ ਏ ਨੂੰ ਜਿੱਤ ਲਈ 320 ਦੌੜਾਂ ਦਾ ਟੀਚਾ ਦਿੱਤਾ।

ਟੀਚੇ ਦਾ ਪਿੱਛਾ ਕਰਦੇ ਹੋਏ ਅਫਗਾਨਿਸਤਾਨ ਏ ਦੀ ਟੀਮ ਨੇ 36.5 ਓਵਰਾਂ 'ਚ ਆਲ ਆਊਟ ਹੋ ਕੇ 218 ਦੌੜਾਂ ਬਣਾਈਆਂ ਤੇ ਭਾਰਤ ਏ ਨੇ 101 ਦੌੜਾਂ ਨਾਲ ਮੈਚ ਜਿੱਤ ਲਿਆ। ਅਫਗਾਨਿਸਤਾਨ ਲਈ ਬਾਹਿਰ ਸ਼ਾਹ ਨੇ ਸਭ ਤੋਂ ਵੱਧ 57  ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਫੈਜ਼ਲ ਸ਼ਿਨੋਜ਼ਾਦਾ ਨੇ 46 ਦੌੜਾਂ ਤੇ ਕਪਤਾਨ ਇਮਰਾਨ ਮੀਰ ਨੇ 32 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਲਾ ਹੋਰ ਬੱਲੇਬਾਜ਼ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕਿਆ। ਭਾਰਤ ਲਈ ਯਸ਼ ਠਾਰੁਰ ਨੇ 2, ਅੰਸ਼ੁਲ ਕੰਬੋਜ ਨੇ 1, ਨਿਸ਼ਾਂਤ ਸਿੱਧੂ ਨੇ 4, ਵਿਪਰਾਜ ਨਿਗਮ ਨੇ 1, ਸੂਰਿਆਂਸ਼ ਸ਼ੇਡਗੇ ਨੇ 1 ਤੇ ਅਨੁਕੂਲ ਰਾਏ ਨੇ 1 ਵਿਕਟਾਂ ਲਈਆਂ।


author

Tarsem Singh

Content Editor

Related News