Tri Series Final Match: ਭਾਰਤ ਏ ਨੇ ਸ਼੍ਰੀਲੰਕਾ ਏ ਨੂੰ ਦਿੱਤਾ 378 ਦੌੜਾਂ ਦਾ ਟੀਚਾ
Sunday, Jun 21, 2026 - 02:24 PM (IST)
ਸਪੋਰਟਸ ਡੈਸਕ- ਭਾਰਤ ਸ਼੍ਰੀਲੰਕਾ ਤੇ ਅਫਗਾਨਿਸਤਾਨ ਵਿਚਾਲੇ ਤਿਕੋਣੀ ਸੀਰੀਜ਼ ਸ਼੍ਰੀਲੰਕਾ ਦੇ ਦਾਂਬੁਲਾ ਵਿਖੇ ਖੇਡੀ ਜਾ ਰਹੀ ਹੈ। ਅੱਜ ਫਾਈਨਲ ਮੈਚ ਭਾਰਤ ਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਮੈਚ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ 'ਚ 9 ਵਿਕਟਾਂ ਗੁਆ ਕੇ 377 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 378 ਦੌੜਾਂ ਦਾ ਟੀਚਾ ਦਿੱਤਾ।
ਭਾਰਤ ਲਈ ਵੈਭਵ ਸੂਰਿਆਵੰਸ਼ੀ ਨੇ ਤੂਫਾਨੀ ਅੰਦਾਜ਼ 'ਚ ਬੱਲੇਬਾਜ਼ੀ ਕਰਦਿਆਂ 29 ਗੇਂਦਾਂ 'ਚ 94 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕਪਤਾਨ ਤਿਲਕ ਵਰਮਾ ਨੇ 67 ਦੌੜਾਂ, ਰੁਤੂਰਾਜ ਗਾਇਕਵਾੜ ਨੇ 40 ਦੌੜਾਂ, ਪ੍ਰਿਆਂਸ਼ ਆਰਿਆ ਨੇ 39 ਦੌੜਾਂ, ਅਨੁਕੂਲ ਰਾਏ ਨੇ 39 ਦੌੜਾਂ, ਕੁਮਾਰ ਕੁਸ਼ਾਗਰਾ ਨੇ 36 ਦੌੜਾਂ ਤੇ ਵਿਪਰਾਜ ਨਿਗਮ ਨੇ 27 ਦੌੜਾਂ ਦਾ ਯੋਗਦਾਨ ਦਿੱਤਾ। ਸ਼੍ਰੀਲੰਕਾ ਲਈ ਮੁਹੰਮਦ ਸ਼ਿਰਾਜ਼ ਨੇ 1, ਸਹਾਨ ਆਰਚਿਗੇ ਨੇ 1, ਦੁਲਾਜ ਸਾਮੂਦਿਤਾ ਨੇ 1, ਕੁਗਾਤਾਸ ਮਥੂਲਾਨ ਨੇ 2, ਰਵਿੰਦੂ ਫਰਨਾਂਡੋ ਨੇ 2 ਤੇ ਵਾਂਜੂ ਸਹਾਨ ਨੇ 2 ਵਿਕਟਾਂ ਲਈਆਂ।
