ਦੂਜੇ ਟੈਸਟ ਮੈਚ 'ਚ ਭਾਰਤ ਦੀ ਸ਼ਾਨਦਾਰ ਜਿੱਤ, ਦੱ ਅਫਰੀਕਾ ਨੂੰ ਪਾਰੀ ਅਤੇ 137 ਦੌੜਾਂ ਨਾਲ ਹਰਾਇਆ

10/13/2019 4:52:05 PM

ਪੁਣੇ : ਭਾਰਤ ਨੇ ਦੱ. ਅਫਰੀਕਾ ਖਿਲਾਫ ਖੇਡੀ ਜਾ ਰਹੀ ਟੈਸਟ ਮੈਚਾਂ ਦੀ ਲੜੀ ਦੇ ਦੂਜੇ ਟੈਸਟ ਮੈਚ ਨੂੰ 1 ਪਾਰੀ ਅਤੇ 137 ਦੌੜਾਂ ਨਾਲ ਜਿੱਤ ਲਿਆ। ਇਸ ਤੋਂ ਪਹਿਲਾਂ ਖੇਡੇ ਗਏ ਪਹਿਲੇ ਟੈਸਟ ਮੈਚ ਨੂੰ ਭਾਰਤ ਨੇ ਜਿੱਤਿਆ ਸੀ। ਇਸ ਤਰ੍ਹਾਂ ਭਾਰਤ ਨੇ ਦੱ. ਅਫਰੀਕਾ ਖਿਲਾਫ ਇਸ ਸੀਰੀਜ਼ 'ਚ 2-0 ਦੀ ਜੇਤੂ ਬੜ੍ਹਤ ਹਾਸਲ ਕਰ ਲਈ ਹੈ।  ਭਾਰਤ ਨੇ ਪਹਿਲੀ ਪਾਰੀ 601 ਦੌੜਾਂ 'ਤੇ ਖਤਮ ਐਲਾਨ ਦਿੱਤੀ ਸੀ, ਜਿਸ ਦੇ ਜਵਾਬ 'ਚ ਦੱ. ਅਫਰੀਕੀ ਟੀਮ 275 ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਭਾਰਤ ਨੇ ਦੂਜੀ ਪਾਰੀ ਬਿਨਾ ਖੇਡੇ ਹੀ ਐਲਾਨ ਦਿੱਤੀ। ਦੂਜੀ ਪਾਰੀ 'ਚ ਦੱਖਣੀ ਅਫਰੀਕੀ ਟੀਮ ਆਲ ਆਊਟ ਹੋ ਕੇ 327 ਦੌੜਾਂ ਹੀ ਬਣਾ ਸੀ ਪਰ ਉਹ ਇਸ ਟੀਚੇ ਨੂੰ ਹਾਸਲ ਨਾ ਕਰ ਸਕੀ ਅਤੇ 189 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

ਚੌਥੇ ਦਿਨ ਦੀ ਖੇਡ PunjabKesari ਦੱ. ਅਫਰੀਕਾ ਨੂੰ ਪਹਿਲੇ ਹੀ ਓਵਰ 'ਚ ਪਹਿਲਾ ਝਟਕਾ ਉਦੋਂ ਲੱਗਾ ਐਡਨ ਮਾਰਕਰਮ 0 ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਮਾਰਕਰਮ ਨੂੰ ਇਸ਼ਾਂਤ ਸ਼ਰਮਾ ਨੇ ਐੱਲ. ਬੀ. ਡਬਲਿਊ. ਆਊਟ ਕੀਤਾ। ਦੱਖਣੀ ਅਫਰੀਕਾ ਦੇ ਬਰੁਇਨ ਵੀ ਸਸਤੇ 'ਤੇ ਆਊਟ ਹੋ ਗਏ। ਉਹ 8 ਦੌੜਾਂ ਦੇ ਨਿੱਜੀ ਸਕੋਰ 'ਤੇ ਉਮੇਸ਼ ਦੀ ਗੇਂਦ 'ਤੇ ਸਾਹਾ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਦੱ. ਅਫਰੀਕਾ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਫਾਫ ਡੁ ਪਲੇਸਿਸ 5 ਦੌੜਾਂ ਦੇ ਨਿੱਜੀ ਸਕੋਰ 'ਤੇ ਅਸ਼ਵਿਨ ਦੀ ਗੇਂਦ 'ਤੇ ਸਾਹਾ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ।ਦੱਖਣੀ ਅਫਰੀਕਾ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਡੀਨ ਐਲਗਰ 48 ਦੌੜਾਂ ਦੇ ਨਿੱਜੀ ਸਕੋਰ 'ਤੇ ਅਸ਼ਵਿਨ ਦੀ ਗੇਂਦ 'ਤੇ ਉਮੇਸ਼ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਦੱ. ਅਫਰੀਕਾ ਦੇ ਕਵਿੰਟਨ ਡੀ ਕਾਕ 5 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਡੀ ਕਾਕ ਨੂੰ ਜਡੇਜਾ ਨੇ ਬੋਲਡ ਕੀਤਾ। ਦੱ. ਅਫਰੀਕਾ ਦਾ 6ਵਾਂ ਵਿਕਟ ਟੈਂਬਾ ਬਾਵੁਮਾ ਦੇ ਰੂਪ 'ਚ ਡਿੱਗਾ। ਬਾਵੁਮਾ 38 ਦੌੜਾਂ ਦੇ ਨਿੱਜੀ ਸਕੋਰ 'ਤੇ ਜਡੇਜਾ ਦੀ ਗੇਂਦ 'ਤੇ ਰਹਾਨੇ ਨੂੰ ਕੈਚ ਦੇ ਕੇ ਆਊਟ ਹੋਏ।  ਦੱਖਣੀ ਅਫਰੀਕਾ ਦਾ 7ਵਾਂ ਵਿਕਟ ਮੁਥੂਸਵਾਮੀ ਦੇ ਰੂਪ 'ਚ ਡਿੱਗਾ। ਮੁਥੂਸਵਾਮੀ 9 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ੰਮੀ ਦੀ ਗੇਂਦ 'ਤੇ ਰੋਹਿਤ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਆਪਣੀ ਦੂਜੀ ਪਾਰੀ 'ਚ ਦੱ. ਅਫਰੀਕਾ ਨੇ 144 ਦੌੜਾਂ 'ਤੇ 7 ਵਿਕਟਾਂ ਗੁਆ ਦਿੱਤੀਆਂ ਹਨ।    

ਦੱਖਣੀ ਅਫਰੀਕੀ ਟੀਮ ਪਹਿਲੀ ਪਾਰੀ
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਨੇ 5 ਵਿਕਟਾਂ ਗੁਆ ਕੇ 601 ਦੌੜਾਂ ਬਣਾਈਆਂ ਅਤੇ ਪਹਿਲੀ ਪਾਰੀ ਐਲਾਨ ਦਿੱਤੀ। ਜਵਾਬ 'ਚ ਦੱਖਣੀ ਅਫਰੀਕੀ ਟੀਮ 275 ਦੌੜਾਂ 'ਤੇ ਸਿਮਟ ਗਈ। ਇਸ ਤਰ੍ਹਾਂ ਭਾਰਤ ਨੇ ਇਸ ਮੈਚ 'ਚ 326 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ।  ਭਾਰਤ ਦੇ ਵੱਡੇ ਸਕੋਰ ਦੇ ਜਵਾਬ 'ਚ ਦੱਖਣੀ ਅਫਰੀਕੀ ਟੀਮ ਪਹਿਲੀ ਪਾਰੀ 'ਚ ਜਦੋਂ ਮੈਦਾਨ 'ਤੇ ਉਤਰੀ ਤਾਂ ਉਸ ਦੀ ਸ਼ੁਰੂਆਤ ਬਹੁਤ ਖਰਾਬ ਰਹੀ। ਆਪਣੀ ਪਾਰੀ ਦੀ ਸ਼ੁਰੂਆਤ ਕਰਨ ਵਾਲੀ ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਐਡਨ ਮਾਰਕ੍ਰਮ ਨੂੰ ਬਿਨਾ ਖਾਤਾ ਖੋਲ੍ਹੇ ਹੀ ਤੇਜ਼ ਗੇਂਦਬਾਜ਼ ਉਮੇਸ਼ ਨੇ ਦੂਜੇ ਹੀ ਓਵਰ 'ਚ ਐੱਲ. ਬੀ. ਡਬਲਯੂ. ਕਰ ਆਊਟ ਕਰ ਦਿੱਤਾ। ਇਸ ਤੋਂ ਬਾਅਦ ਯਾਦਵ ਨੇ ਫਿਰ ਆਪਣੇ ਦੂਜੇ ਓਵਰ 'ਚ ਹੀ ਡੀਨ ਐਲਗਰ ਨੂੰ ਬੋਲਡ ਕਰ ਦੱ. ਅਫਰੀਕਾ ਨੂੰ ਦੂਜਾ ਝਟਕਾ ਦਿੱਤਾ। ਐਲਗਰ 6 ਦੌੜਾਂ ਹੀ ਬਣਾ ਸਕਿਆ। ਪਹਿਲੇ ਟੈਸਟ ਦੀ ਦੂਜੀ ਪਾਰੀ ਵਿਚ 5 ਵਿਕਟਾਂ ਲੈਣ ਵਾਲੇ ਮੁਹੰਮਦ ਸੰਮੀ ਨੇ ਤੇਂਬਾ ਬਾਵੂਮਾ ਨੂੰ ਵਿਕਟਕੀਪਰ ਰਿਧੀਮਾਨ ਸਾਹਾ ਹੱਥੋਂ ਕੈਚ ਕਰਵਾ ਦਿੱਤਾ। ਬਾਵੂਮਾ ਨੇ 8 ਦੌੜਾਂ ਬਣਾਈਆਂ। ਭਾਰਤੀ ਦੀਆਂ 601 ਦੌੜਾਂ ਦੇ ਜਵਾਬ 'ਚ ਦੱਖਣੀ ਅਫਰੀਕਾ ਨੇ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਪਹਿਲੀ ਪਾਰੀ 'ਚ 3 ਵਿਕਟਾਂ ਗੁਆ ਕੇ 36 ਦੌੜਾਂ ਬਣਾ ਲਈਆਂ ਸਨ । ਭਾਰਤ ਵਲੋਂ ਤੀਜੇ ਦਿਨ ਦਾ ਪਹਿਲਾ ਓਵਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਲੈ ਆਏ ਸਨ। ਦੱਖਣੀ ਅਫਰੀਕਾ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਐਨੀਰਿਕ ਨੌਰਟਜੇ 3 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ੰਮੀ ਦੇ ਗੇਂਦ 'ਤੇ ਕੋਹਲੀ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਬਰੂਇਨ ਵੀ 30 ਦੌੜਾਂ ਦੇ ਨਿੱਜੀ ਸਕੋਰ 'ਤੇ ਉਮੇਸ਼ ਯਾਦਵ ਦੀ ਗੇਂਦ 'ਤੇ ਸਾਹਾ ਨੂੰ ਕੈਚ ਦੇ ਕੇ ਆਊਟ ਹੋ ਗਏ। ਇਸ ਤੋਂ ਬਾਅਦ ਪਲੇਸਿਸ ਅਤੇ ਡੀ ਕੌਕ ਨੇ ਪਾਰੀ ਸੰਭਲਣ ਦੀ ਕੋਸ਼ਿਸ਼ ਕੀਤੀ ਪਰ ਅਸ਼ਵਿਨ ਦੀ ਗੇਂਦ 'ਤੇ ਡੀ ਕੌਕ 31 ਦੌੜਾਂ ਬਣਾ ਕੇ ਬੋਲਡ ਆਊਟ ਹੋ ਗਏ। ਪਲੇਸਿਸ ਦਾ ਸਾਥ ਦੇਣ ਆਏ ਮੁਥੂਸਾਮੀ ਵੀ ਬੱਲੇਬਾਜ਼ੀ 'ਚ ਕੁਝ ਖਾਸ ਕਮਾਲ ਨਾ ਕਰ ਸਕੇ ਅਤੇ ਉਹ 20 ਗੇਂਦਾਂ ਖੇਡ 7 ਦੌੜਾਂ ਬਣਾ ਕੇ ਜਡੇਜਾ ਦੇ ਸ਼ਿਕਾਰ ਬਣੇ। ਡੂ ਪਲੇਸਿਸ ਨੇ ਆਪਣੀ ਪਾਰੀ ਦੌਰਾਨ ਟੈਸਟ ਕਰੀਅਰ ਦਾ 21 ਅਰਧ ਸੈਂਕੜਾ ਲਾਇਆ ਪਰ ਉਹ ਅਸ਼ਵਿਨ ਦੀ ਗੇਂਦ 'ਤੇ ਬੋਲਡ ਆਊਟ ਹੋ ਗਏ। ਪਲੇਸਿਸ ਨੇ 117 ਗੇਂਦਾਂ 'ਤੇ 64 ਦੌੜਾਂ ਦੀ ਪਾਰੀ ਖੇਡੀ। ਸਾਊਥ ਅਫਰੀਕਾ ਦੇ ਬੱਲੇਬਾਜ਼ ਕੇਸ਼ਵ ਮਹਾਰਾਜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 72 ਦੌੜਾਂ ਬਣਾਈਆਂ। ਪਰ ਉਹ ਬਦਕਿਸਮਤੀ ਨਾਲ ਅਸ਼ਵਿਨ ਦੀ ਗੇਂਦ 'ਤੇ ਰੋਹਿਤ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। PunjabKesari

ਭਾਰਤ ਦੀ ਪਹਿਲੀ ਪਾਰੀ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਪਿਹਲੇ ਦਿਨ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਪਾਰੀ ਦੀ ਸ਼ੁਰੂਆਤ ਸਲਾਮੀ ਬੱਲੇਬਾਜ਼ ਮਯੰਕ ਅੱਗਰਵਾਲ ਅਤੇ ਰੋਹਿਤ ਸ਼ਰਮਾ ਨੇ ਕੀਤੀ। ਪਾਰੀ ਦੇ ਪਿਹਲੇ 9 ਓਵਰਾਂ ਤੱਕ ਦੋਵਾਂ ਬੱਲੇਬਾਜ਼ਾਂ ਨੇ ਬਡ਼ੀ ਸਮਝਦਾਰੀ ਨਾਲ ਪਾਰੀ ਨੂੰ ਅੱਗੇ ਵਧਾਇਆ। ਪਹਿਲੇ ਟੈਸਟ ਦੀਆਂ ਦੋਵਾਂ ਪਾਰੀਆਂ ਵਿਚ ਸੈਂਕੜੇ ਬਣਾਉਣ ਵਾਲਾ ਰੋਹਿਤ ਇਸ ਵਾਰ 35 ਗੇਂਦਾਂ 'ਤੇ 14 ਦੌੜਾਂ ਬਣਾ ਕੇ ਆਊਟ ਹੋਇਆ। ਰੋਹਿਤ ਦੀ ਵਿਕਟ 10ਵੇਂ ਓਵਰ ਦੀ ਆਖਰੀ ਗੇਂਦ 'ਤੇ ਡਿੱਗੀ। ਮਯੰਕ ਨੇ ਵਿਸ਼ਾਖਾਪਟਨਮ ਵਿਚ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿਚ ਦੋਹਰਾ ਸੈਂਕੜਾ (215) ਲਾਇਆ ਸੀ ਤੇ ਹੁਣ ਉਸ ਨੇ 108 ਦੌੜਾਂ ਬਣਾ ਦਿੱਤੀਆਂ।PunjabKesariਮਯੰਕ ਨੇ 195 ਗੇਂਦਾਂ 'ਤੇ 108 ਦੌੜਾਂ ਦੀ ਪਾਰੀ ਵਿਚ 16 ਚੌਕੇ ਤੇ 2 ਛੱਕੇ ਲਾਏ। ਮਯੰਕ ਆਪਣਾ ਸੈਂਕੜਾ ਪੂਰਾ ਕਰਨ ਤੋਂ ਬਾਅਦ ਟੀਮ ਦੇ 198 ਦੇ ਸਕੋਰ 'ਤੇ ਆਊਟ ਹੋਇਆ। ਉਸ ਦੀ ਵਿਕਟ ਵੀ ਰਬਾਡਾ ਨੇ ਹੀ ਲਈ। ਚੇਤੇਸ਼ਵਰ ਪੁਜਾਰਾ ਨੇ 112 ਗੇਂਦਾਂ 'ਚ 9 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 58 ਦੌੜਾਂ ਦੀ ਪਾਰੀ ਖੇਡੀ। ਪੁਜਾਰਾ ਨੇ ਆਪਣਾ 22ਵਾਂ ਅਰਧ ਸੈਂਕੜਾ ਬਣਾਇਆ। ਪੁਜਾਰਾ ਨੂੰ ਰਬਾਡਾ ਨੇ ਫਾਫ ਡੂ ਪਲੇਸਿਸ ਹੱਥੋਂ ਕੈਚ ਕਰਵਾਇਆ। ਦੂਜੇ ਪਾਸੇ ਅਜਿੰਕਯ ਰਹਾਣੇ ਨੇ 8 ਚੌਕਿਆਂ ਦੀ ਮਦਦ ਨਾਲ 59 ਦੌੜਾਂ ਬਣਾ ਕੇ ਆਊਟ ਹੋ ਗਏ ਹਨ। ਵਿਰਾਟ ਤੇ ਰਹਾਨੇ ਨੇ ਤੀਜੀ ਵਿਕਟ ਲਈ 178 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੌਰਾਨ ਵਿਰਾਟ ਕੋਹਲੀ ਨੇ ਇਸ ਮੈਚ 'ਚ 28 ਚੌਕਿਆਂ ਨਾਲ ਆਪਣਾ ਦੋਹਰਾ ਸੈਂਕੜਾ ਲਾਇਆ। ਵਿਰਾਟ ਨੇ ਫਿਰ ਰਵਿੰਦਰ ਜਡੇਜਾ ਨਾਲ 5ਵੀਂ ਵਿਕਟ ਦੀ ਸਾਂਝੇਦਾਰੀ ਵਿਚ 225 ਦੌੜਾਂ ਜੋੜੀਆਂ। ਜਡੇਜਾ ਸਿਰਫ 9 ਦੌੜਾਂ ਨਾਲ ਆਪਣਾ ਦੂਜਾ ਟੈਸਟ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਜਡੇਜਾ ਨੇ 104 ਗੇਂਦਾਂ 'ਤੇ 8 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 91 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। PunjabKesariਵਿਰਾਟ ਨੇ ਜਡੇਜਾ ਦੇ ਆਊਟ ਹੁੰਦੇ ਹੀ ਭਾਰਤੀ ਪਾਰੀ ਖਤਮ ਐਲਾਨ ਕਰ ਦਿੱਤੀ। ਭਾਰਤੀ ਕਪਤਾਨ ਨੇ ਇਸ ਗੱਲ ਦਾ ਇੰਤਜ਼ਾਰ ਨਹੀਂ ਕੀਤਾ ਕਿ ਉਸਦੇ ਕੋਲ ਤੀਹਰਾ ਸੈਂਕੜਾ ਪੂਰਾ ਕਰਨ ਦਾ ਸ਼ਾਨਦਾਰ ਮੌਕਾ ਹੈ। ਉਸ ਨੇ ਟੀਮ ਹਿੱਤ ਨੂੰ ਦੇਖਦੇ ਹੋਏ ਭਾਰਤੀ ਪਾਰੀ ਖਤਮ ਐਲਾਨ ਕਰ ਦਿੱਤੀ। ਵਿਰਾਟ 254 ਦੌੜਾਂ ਬਣਾ ਕੇ ਅਜੇਤੂ ਪੈਵੇਲੀਅਨ ਪਰਤਿਆ। ਇਹ ਉਸਦੇ ਕਰੀਅਰ ਦਾ ਸਰਵਸ੍ਰੇਸ਼ਠ ਸਕੋਰ ਸੀ, ਇਸਦੇ ਨਾਲ ਹੀ ਉਸ ਨੇ 81 ਟੈਸਟਾਂ ਵਿਚ 7000 ਦੌੜਾਂ ਵੀ ਪੂਰੀਆਂ ਕਰ ਲਈਆਂ। ਦੱਖਣੀ ਅਫਰੀਕਾ ਵਲੋਂ ਕੈਗਿਸੋ ਰਬਾਡਾ 93 ਦੌੜਾਂ 'ਤੇ 3 ਵਿਕਟਾਂ ਲੈ ਕੇ ਸਭ ਤੋਂ ਸਫਲ ਰਿਹਾ। ਕੇਸ਼ਵ ਮਹਾਰਾਜ ਨੇ 50 ਓਵਰਾਂ ਦੀ ਮੈਰਾਥਨ ਗੇਂਦਬਾਜ਼ੀ ਵਿਚ 196 ਦੌੜਾਂ ਦੇ ਕੇ ਇਕ ਵਿਕਟ ਲਈ। ਮੁਥੂਸਵਾਮੀ ਨੇ 97 ਦੌੜਾਂ 'ਤੇ ਇਕ ਵਿਕਟ ਲਈ।

PunjabKesari

ਭਾਰਤ ਪਲੇਇੰਗ ਇਲੈਵਨ
ਮਯੰਕ ਅੱਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕ.), ਅਜਿੰਕਿਆ ਰਹਾਣੇ, ਰਵਿੰਦਰ ਜਡੇਜਾ, ਰਿੱਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਮੁਹੰਮਦ ਸ਼ਮੀ

ਦੱਖਣੀ ਅਫਰੀਕਾ ਪਲੇਇੰਗ ਇਲੈਵਨ
ਡੀਨ ਐਲਗਰ, ਆਈਡਨ ਮਾਰਕਰਮ, ਥਿਊਨਿਸ ਡੀ ਬਰੂਇਨ, ਟੈਂਬਾ ਬਾਵੁਮਾ, ਫਾਫ ਡੂ ਪਲੇਸਿਸ (ਕ.), ਕੁਇੰਟਨ ਡੀ ਕੌਕ, ਸੇਨੂਰਨ ਮੁਥੂਸਾਮੀ, ਵੇਰੌਨ ਫਿਲੈਂਡਰ, ਕੇਸ਼ਵ ਮਹਾਰਾਜ, ਕਾਗੀਸੋ ਰਬਾਡਾ, ਐਨੀਰਿਕ ਨੌਰਟਜੇ।


Related News