T20 WC, IND v NZ : ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 111 ਦੌੜਾਂ ਦਾ ਟੀਚਾ
Sunday, Oct 31, 2021 - 09:08 PM (IST)
ਦੁਬਈ- ਕਾਗਜ਼ਾਂ 'ਤੇ ਦੁਨੀਆ ਦੀ ਸਭ ਤੋਂ ਮਜ਼ਬੂਤ ਭਾਰਤੀ ਬੱਲੇਬਾਜ਼ੀ ਕ੍ਰਮ ਨਿਊਜ਼ੀਲੈਂਡ ਦੀ ਸ਼ਾਨਦਾਰ ਗੇਂਦਬਾਜ਼ੀ ਸਾਹਮਣੇ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ ਤੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਮੰਨੇ ਜਾ ਰਹੇ ਮੁਕਾਬਲੇ ਵਿਚ ਵਿਰਾਟ ਕੋਹਲੀ ਦੀ ਟੀਮ 7 ਵਿਕਟਾਂ 'ਤੇ 110 ਦੌੜਾਂ ਹੀ ਬਣਾ ਸਕੀ। ਟਾਸ ਜਿੱਤ ਕੇ ਗੇਂਦਬਾਜ਼ੀ ਦਾ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦਾ ਫੈਸਲਾ ਠੀਕ ਸਾਬਤ ਹੋਇਆ। ਭਾਰਤ ਦੇ ਬੱਲੇਬਾਜ਼ਾਂ ਨੇ ਖਰਾਬ ਸ਼ਾਟ ਖੇਡੇ ਤੇ ਦੌੜਾਂ ਬਣਾਉਣ ਤੋਂ ਖੁੰਝ ਗਏ। ਪਹਿਲੇ ਮੈਚ ਵਿਚ ਪਾਕਿਸਤਾਨ ਤੋਂ 10 ਵਿਕਟਾਂ ਨਾਲ ਹਾਰਨ ਤੋਂ ਬਾਅਦ ਭਾਰਤ ਨੂੰ ਸੈਮੀਫਾਈਨਲ ਦੀ ਦੌੜ ਵਿਚ ਬਣੇ ਰਹਿਣ ਦੇ ਲਈ ਇਹ ਮੈਚ ਹਰ ਹਾਲਤ ਵਿਚ ਜਿੱਤਣਾ ਹੈ।
ਭਾਰਤੀ ਪਾਰੀ ਵਿਚ 54 ਡਾਟ ਗੇਂਦਾਂ ਰਹੀਆਂ ਭਾਵ ਕੁੱਲ 9 ਓਵਰਾਂ ਵਿਚ ਦੌੜਾਂ ਨਹੀਂ ਬਣੀਆਂ। ਪਿੱਚ ਵਿਚ ਕੋਈ ਖਰਾਬੀ ਨਹੀਂ ਸੀ। ਭਾਰਤ ਦੇ ਲਈ ਸਭ ਤੋਂ ਵੱਡਾ ਝਟਕਾ ਰੋਹਿਤ ਸ਼ਰਮਾ ਤੇ ਵਿਰਾਟ ਦੋਵਾਂ ਦਾ ਖਰਾਬ ਫਾਰਮ ਵਿਚ ਰਹਿਣਾ ਹੈ। ਮੱਧ ਕ੍ਰਮ ਵੀ ਨਹੀਂ ਚੱਲ ਸਕਿਆ ਤੇ ਅਹਿਮ ਮੁਕਾਬਲੇ ਵਿਚ ਬਤੌਰ ਬੱਲੇਬਾਜ਼ ਹਾਰਦਿਕ ਪੰਡਯਾ ਅਸਫਲ ਰਹੇ। ਖੱਬੇ ਹੱਥ ਦੇ ਗੇਂਦਬਾਜ਼ ਮਿਸ਼ੇਲ ਸੇਂਟਨੇਰ ਨੇ ਚਾਰ ਓਵਰਾਂ 15 ਦੌੜਾਂ ਦਿੱਤੀਆਂ ਜਦਕਿ ਲੈੱਗ ਸਪਿਨਰ ਈਸ਼ ਸੋਢੀ ਨੇ ਚਾਰ ਓਵਰਾਂ ਵਿਚ 17 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।
ਇਹ ਵੀ ਪੜ੍ਹੋ : T-20 WC : ਨਿਊਜ਼ੀਲੈਂਡ ਵਿਰੁੱਧ ਵਾਪਸੀ ਦੀ ਕੋਸ਼ਿਸ਼ ਕਰੇਗਾ ਭਾਰਤ, ਇਹ ਹੋ ਸਕਦੀ ਹੈ ਟੀਮ ਇੰਡੀਆ ਦੀ ਰਣਨੀਤੀ
ਪਲੇਇੰਗ ਇਲੈਵਨ-
ਭਾਰਤ : ਈਸ਼ਾਨ ਕਿਸ਼ਨ, ਰੋਹਿਤ ਸ਼ਰਮਾ, ਕੇ. ਐੱਲ. ਰਾਹੁਲ, ਵਿਰਾਟ ਕੋਹਲੀ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਵਰੁਣ ਚੱਕਰਵਰਤੀ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ।
ਨਿਊਜ਼ੀਲੈਂਡ : ਮਾਰਟਿਨ ਗੁਪਟਿਲ, ਡੇਰਿਲ ਮਿਸ਼ੇਲ, ਕੇਨ ਵਿਲੀਅਮਸਨ (ਕਪਤਾਨ), ਜੇਮਸ ਨੀਸ਼ਮ, ਡੇਵੋਨ ਕਾਨਵੇ (ਵਿਕਟਕੀਪਰ), ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਈਸ਼ ਸੋਢੀ, ਟਿਮ ਸਾਊਥੀ, ਐਡਮ ਮਿਲਨੇ, ਟ੍ਰੇਂਟ ਬੋਲਟ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।