IND v NZ : ਦੂਜੇ ਟੈਸਟ ਦੇ ਪਹਿਲੇ ਦਿਨ ਦੀ ਖੇਡ ''ਚ ਮੀਂਹ ਪਾ ਸਕਦੈ ਖ਼ਲਲ
Thursday, Dec 02, 2021 - 11:59 AM (IST)
ਮੁੰਬਈ- ਮੁੰਬਈ ਦਾ ਬੇਮੌਸਮ ਦਾ ਮਾਨਸੂਨ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਇੱਥੇ ਹੋਣ ਵਾਲੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ 'ਚ ਖ਼ਲਲ ਪਾ ਸਕਦਾ ਹੈ ਤੇ ਮੀਂਹ ਕਾਰਨ ਵਾਨਖੇੜੇ ਦੀ ਪਿੱਚ ਗੇਂਦਬਾਜ਼ਾਂ ਲਈ ਢੁਕਵੀਂ ਹੋਣ ਦੀ ਉਮੀਦ ਹੈ। ਬੁੱਧਵਾਰ ਨੂੰ ਪੂਰੇ ਦਿਨ ਮੀਂਹ ਕਾਰਨ ਦੋਵੇਂ ਟੀਮਾਂ ਨੂੰ ਆਪਣੇ ਟ੍ਰੇਨਿੰਗ ਸੈਸ਼ਨ ਰੱਦ ਕਰਨ ਲਈ ਮਜਬੂਰ ਹੋਣਾ ਪਿਆ। ਵੀਰਵਾਰ ਨੂੰ ਵੀ ਵੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਤੇ ਆਊਟਫੀਲਡ ਗਿੱਲੀ ਹੀ ਰਹੇਗੀ।
ਭਾਰਤੀ ਟੀਮ ਅਜਿਹੇ 'ਚ ਬਾਂਦਰਾ ਕੁਰਲਾ ਕੰਪਲੈਕਸ ਮੈਦਾਨ 'ਤੇ ਜਾਵੇਗੀ ਜਿੱਥੇ ਇੰਡੋਰ ਪ੍ਰੈਕਟਿਸ ਦੀ ਸਹੂਲਤ ਹੈ ਜਦਕਿ ਵਾਨਖੇੜੇ ਸਟੇਡੀਅਮ 'ਚ ਅਜਿਹਾ ਨਹੀਂ ਹੈ। ਵਾਨਖੇੜੇ ਸਟੇਡੀਅਮ ਦੀ ਪਿੱਚ 'ਤੇ ਬਿਲਕੁਲ ਵੀ ਘਾਹ ਨਜ਼ਰ ਨਹੀਂ ਆ ਰਹੀ ਹੈ ਜਿਸ ਨਾਲ ਸਲੋਅ ਗੇਂਦਬਾਜ਼ਾਂ ਨੂੰ ਮਦਦ ਸਕਦੀ ਹੈ। ਸ਼ੁੱਕਰਵਾਰ ਤੋਂ ਹੋਣ ਵਾਲੇ ਟੈਸਟ 'ਚ ਹਾਲਾਂਕਿ ਵਾਨਖੇੜੇ ਦੀ ਪਿੱਚ ਤੋਂ ਤੇਜ਼ ਗੇਂਦਬਾਜ਼ਾਂ ਤੇ ਸਪਿਨਰਾਂ ਦੋਹਾਂ ਨੂੰ ਮਦਦ ਮਿਲਣ ਦੀ ਉਮੀਦ ਹੈ। ਲਗਾਤਾਰ ਮੀਂਹ ਪੈਣ ਕਾਰਨ ਪਿੱਚ ਨੂੰ ਢੱਕ ਕੇ ਰੱਖਿਆ ਗਿਆ ਹੈ ਜਿਸ ਕਾਰਨ ਸਤਹ ਦੇ ਹੇਠਾਂ ਕਾਫ਼ੀ ਨਮੀ ਹੋਵੇਗੀ। ਵਾਧੂ ਨਮੀ ਨਾਲ ਯਕੀਨੀ ਤੌਰ 'ਤੇ ਤੇਜ਼ ਗੇਂਦਬਾਜ਼ਾਂ ਨੂੰ ਕਾਨਪੁਰ ਤੋਂ ਵੱਧ ਮਦਦ ਮਿਲੇਗੀ, ਪਰ ਇਸ ਤਰ੍ਹਾਂ ਦੇ ਵਿਕਟ ਨਾਲ ਸਪਿਨਰਾਂ ਨੂੰ ਵੀ ਕਾਫ਼ੀ ਟਰਨ ਮਿਲੇਗਾ।