IND v ENG : ਉਮੇਸ਼ ਦੀ ਸ਼ਾਨਦਾਰ ਵਾਪਸੀ, ਰੂਟ ਨੂੰ ਕੀਤਾ ਕਲੀਨ ਬੋਲਡ (ਵੀਡੀਓ)

09/03/2021 7:59:11 PM

ਲੰਡਨ- ਇੰਗਲੈਂਡ ਵਿਰੁੱਧ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਦੇ ਦੌਰਾਨ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਇਸ ਸੀਰੀਜ਼ ਵਿਚ 500 ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਇੰਗਲੈਂਡ ਦੇ ਕਪਤਾਨ ਜੋ ਰੂਟ ਦਾ ਵਿਕਟਾ ਹਾਸਲ ਕੀਤਾ। ਰੂਟ ਚੌਥੇ ਟੈਸਟ ਦੀ ਪਹਿਲੀ ਪਾਰੀ ਵਿਚ ਸਿਰਫ 21 ਦੌੜਾਂ ਹੀ ਬਣਾ ਸਕੇ ਅਤੇ ਕਲੀਨ ਬੋਲਡ ਹੋ ਗਏ।

ਇਹ ਖ਼ਬਰ ਪੜ੍ਹੋ- ਅਮਰੀਕਾ 'ਚ ਕੋਰੋਨਾ ਵੈਕਸੀਨ ਦੀਆਂ ਲੱਗੀਆਂ 372.1 ਮਿਲੀਅਨ ਖੁਰਾਕਾਂ : CDC


ਇੰਗਲੈਂਡ ਪਾਰੀ ਦੇ ਦੌਰਾਨ 16ਵਾਂ ਓਵਰ ਉਮੇਸ਼ ਕਰ ਰਿਹਾ ਸੀ। ਓਵਰ ਦੀ ਤੀਜੀ ਗੇਂਦ 'ਤੇ ਰੂਟ ਸਾਹਮਣਾ ਕਰਨ ਦੇ ਲਈ ਖੜ੍ਹੇ ਸਨ। ਉਮੇਸ਼ ਨੇ ਗੇਂਦ ਸੁੱਟੀ ਅਤੇ ਰੂਟ ਨੂੰ ਆਪਣਾ ਬੱਲਾ ਅੱਗੇ ਲਿਆਉਣ ਦਾ ਮੌਕਾ ਨਹੀਂ ਮਿਲਿਆ ਤੇ ਗੇਂਦ ਸਟੰਪ 'ਚ ਜਾ ਲੱਗੀ। ਰੂਟ ਉਮੇਸ਼ ਦੀ ਤੇਜ਼ ਗਤੀ ਨਾਲ ਚਕਮਾ ਖਾ ਪਵੇਲੀਅਨ ਵੱਲ ਚੱਲ ਗਏ। ਰੂਟ ਨੇ ਆਪਣੀ ਪਾਰੀ ਦੇ ਦੌਰਾਨ ਕੁੱਲ 25 ਗੇਂਦਾਂ ਦਾ ਸਾਹਮਣਾ ਕੀਤਾ ਅਤੇ 4 ਚੌਕਿਆਂ ਦੀ ਮਦਦ ਨਾਲ 21 ਦੌੜਾਂ ਬਣਾਈਆਂ।


ਉਮੇਸ਼ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਇੰਗਲੈਂਡ ਨੂੰ 2 ਝਟਕੇ ਦਿੱਤੇ। ਬੁਮਰਾਹ ਨੇ ਪਹਿਲਾਂ ਰੋਰੀ ਬਨਰਸ ਨੂੰ 5 ਦੌੜਾਂ 'ਤੇ ਆਊਟ ਕੀਤਾ ਫਿਰ ਸਲਾਮੀ ਬੱਲੇਬਾਜ਼ ਹਸੀਬ ਹਮੀਦ ਨੂੰ ਬਿਨਾਂ ਖਾਤਾ ਖੋਲ੍ਹੇ ਆਊਟ ਕੀਤਾ। ਇਸ ਤੋਂ ਪਹਿਲਾਂ ਭਾਰਤੀ ਟੀਮ ਪਹਿਲੀ ਪਾਰੀ ਵਿਚ 191 ਦੌੜਾਂ 'ਤੇ ਢੇਰ ਹੋ ਗਈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News