ਭਾਰਤ-ਆਸਟਰੇਲੀਆ ਡਰਾਅ ਟੈਸਟ ਤੋਂ ਬਾਅਦ WTC ਅੰਕ ਸੂਚੀ 'ਚ ਟਾਪ-2 ਸਥਾਨਾਂ ’ਤੇ ਬਰਕਰਾਰ

01/11/2021 8:58:25 PM

ਸਿਡਨੀ– ਆਸਟਰੇਲੀਆ ਤੇ ਭਾਰਤ ਸੋਮਵਾਰ ਨੂੰ ਇੱਥੇ ਤੀਜੇ ਟੈਸਟ ਮੈਚ ਦੇ ਡਰਾਅ ਹੋਣ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਚੋਟੀ ਦੇ ਦੋ ਸਥਾਨਾਂ ’ਤੇ ਬਰਕਰਾਰ ਹਨ। ਭਾਰਤੀ ਟੀਮ ਤੀਜੇ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਣ ਡਬਲਯੂ. ਟੀ. ਸੀ. ਅੰਕ ਸੂਚੀ ਵਿਚ ਤੀਜੇ ਸਥਾਨ ’ਤੇ ਕਾਬਜ਼ ਨਿਊਜ਼ੀਲੈਂਡ ਤੋਂ ਥੋੜ੍ਹੇ ਫਰਕ ਨਾਲ ਅੱਗੇ ਹੈ।
ਆਈ. ਸੀ. ਸੀ. ਨੇ ਟਵਿਟਰ ’ਤੇ ਲਿਖਿਆ, ‘‘ਸਿਡਨੀ ’ਚ ਅਵਿਸ਼ਵਾਸਯੋਗ ਨਾਲ ਮੁਕਾਬਲੇਬਾਜ਼ੀ ਮੈਚ ਤੋਂ ਬਾਅਦ ਦੋਵੇਂ ਟੀਮਾਂ ਆਈ. ਸੀ. ਸੀ. ਵਿਸ਼ਵ ਟੈਸਚ ਚੈਂਪੀਅਨਸ਼ਿਪ ਅੰਕ ਸੂਚੀ ਵਿਚ ਚੋਟੀ ਦੇ ਦੋ ਸਥਾਨਾਂ ’ਤੇ ਬਣੀਆਂ ਹੋਈਆਂ ਹਨ। ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 0.2 ਫੀਸਦੀ ਦਾ ਅੰਕ ਹੈ।’’


ਇਸ ਤੋਂ ਪਹਿਲਾ ਵੈਸਟਇੰਡੀਜ਼ ਤੇ ਪਾਕਿਸਤਾਨ ’ਤੇ ਪ੍ਰਭਾਵਸ਼ਾਲੀ ਜਿੱਤ ਤੋਂ ਬਾਅਦ ਨਿਊਜ਼ੀਲੈਂਡ ਦੀ ਟੀਮ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਪਹਿਲੀ ਵਾਰ ਨੰਬਰ ਇਕ ’ਤੇ ਪਹੁੰਚੀ ਸੀ। ਸਿਡਨੀ ਟੈਸਟ ਦੇ ਡਰਾਅ ’ਤੇ ਹੋਣ ਭਾਰਤ ਤੇ ਆਸਟਰੇਲੀਆ ਨੂੰ 10-10 ਅੰਕਾਂ ਨਾਲ ਸਬਰ ਕਰਨਾ ਪਿਆ। ਇਨ੍ਹਾਂ 10 ਅੰਕਾਂ ਨਾਲ ਭਾਰਤੀ ਟੀਮ ਡਬਲਯੂ. ਟੀ. ਸੀ. ਅੰਕ ਸੂਚੀ ਵਿਚ 400 ਅੰਕਾਂ ਦਾ ਅੰਕੜਾ ਛੂਹਣ ਵਾਲੀ ਪਹਿਲੀ ਟੀਮ ਬਣੀ। ਭਾਰਤ, ਅੰਕ ਸੂਚੀ ਵਿਚ ਹਾਲਾਂਕਿ ਆਸਟਰੇਲੀਆ ਤੋਂ ਬਾਅਦ ਦੂਜੇ ਸਥਾਨ ’ਤੇ ਹੈ ਕਿਉਂਕਿ ਹੁਣ ਇਸਦੇ ਸਥਾਨ ਦਾ ਮੁਲਾਂਕਣ ਜਿੱਤ ਫੀਸਦੀ ਦੇ ਆਧਾਰ’ਤੇ ਹੁੰਦਾ ਹੈ।

PunjabKesari

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News