IND A vs SL A: ਰੁਤੂਰਾਜ-ਤਿਲਕ ਦੀ ਸ਼ਾਨਦਾਰ ਬੱਲੇਬਾਜ਼ੀ, ਸ਼੍ਰੀਲੰਕਾ ਏ ਨੂੰ ਮਿਲਿਆ 278 ਦੌੜਾਂ ਦਾ ਟੀਚਾ
Tuesday, Jun 09, 2026 - 01:54 PM (IST)
ਸਪੋਰਟਸ ਡੈਸਕ- ਭਾਰਤ ਏ ਤੇ ਸ਼੍ਰੀਲੰਕਾ ਏ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ ਅੱਜ ਸ਼੍ਰੀਲੰਕਾ ਦੇ ਦਾਬੁੰਲਾ ਸਥਿਤ ਰਣਗਿਰੀ ਦਾਂਬੁਲਾ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਏ ਨੇ 50 ਓਵਰਾਂ 'ਚ 6 ਵਿਕਟਾਂ ਗੁਆ ਕੇ 277 ਦੌੜਾਂ ਬਣਾਈਆਂ ਤੇ ਸ਼੍ਰੀਲੰਕਾ ਏ ਨੂੰ ਜਿੱਤ ਲਈ 278 ਦੌੜਾਂ ਦਾ ਟੀਚਾ ਦਿੱਤਾ। ਭਾਰਤ ਲਈ ਵੈਭਵ ਸੂਰਿਆਵੰਸ਼ੀ ਵੱਡੀ ਪਾਰੀ ਨਾ ਖੇਡ ਸਕੇ ਤੇ 14 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਇਸ ਤੋਂ ਇਲਾਵਾ ਰੁਤੂਰਾਜ ਗਾਇਕਵਾੜ ਤੇ 101 ਦੌੜਾਂ, ਤਿਲਕ ਵਰਮਾ ਨੇ 60 ਦੌੜਾਂ, ਪ੍ਰਿਆਂਸ਼ ਆਰਿਆ ਨੇ 32 ਦੌੜਾਂ, ਆਯੂਸ਼ ਬਡੋਨੀ ਨੇ 24 ਦੌੜਾਂ, ਸੂਰਿਆਂਸ਼ ਸ਼ੇਡਗੇ ਨੇ 26 ਦੌੜਾਂ ਤੇ ਅਨੁਕੂਲ ਰਾਏ ਨੇ 1 ਦੌੜਾਂ ਬਣਾਈਆਂ। ਸ਼੍ਰੀਲੰਕਾ ਲਈ ਚਮਿਕਾ ਕਰਣਾਰਤਨੇ ਨੇ 1, ਮੁਹੰਮਦ ਸ਼ਿਰਾਜ਼ ਨੇ 2, ਗਰੁਕਾ ਸੰਕੇਥ ਨੇ 1 ਤੇ ਵਾਂਜੂ ਸਾਹਾਨ ਨੇ 1 ਵਿਕਟਾਂ ਲਈਆਂ।
