ਸ਼੍ਰੀਲੰਕਾ ਖਿਲਾਫ ਭਾਰਤੀ ਟੀਮ ਦਾ ਐਲਾਨ, ਦਿੱਗਜ ਖਿਡਾਰੀ ਦੀ ਵਾਪਸੀ, ਇਕ ਹੋਰ ਨੌਜਵਾਨ ਕਰੇਗਾ ਡੈਬਿਊ

Tuesday, Jul 28, 2026 - 10:41 AM (IST)

ਸ਼੍ਰੀਲੰਕਾ ਖਿਲਾਫ ਭਾਰਤੀ ਟੀਮ ਦਾ ਐਲਾਨ, ਦਿੱਗਜ ਖਿਡਾਰੀ ਦੀ ਵਾਪਸੀ, ਇਕ ਹੋਰ ਨੌਜਵਾਨ ਕਰੇਗਾ ਡੈਬਿਊ

ਸਪੋਰਟਸ ਡੈਸਕ : ਅਗਸਤ 'ਚ ਭਾਰਤੀ ਟੀਮ ਸ਼੍ਰੀਲੰਕਾ ਦੌਰੇ 'ਤੇ 2 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ । ਜਿਸ ਦੇ ਲਈ ਬੀ.ਸੀ.ਸੀ.ਆਈ. ਨੇ ਅੱਜ ਮੰਗਲਵਾਰ ਨੂੰ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ । ਬੋਰਡ ਨੇ ਦੱਸਿਆ ਕਿ ਵਾਸ਼ਿੰਗਟਨ ਸੁੰਦਰ ਪਹਿਲੇ ਟੈਸਟ ਵਿੱਚ ਸਿਲੈਕਸ਼ਨ ਲਈ ਉਪਲੰਬਧ ਨਹੀਂ ਸੀ , ਸ਼ੁਭਮਨ ਗਿੱਲ ਦੀ ਕਪਤਾਨੀ ਵਿੱਚ 15 ਖਿਡਾਰੀਆਂ ਨੂੰ ਚੁਣਿਆ ਗਿਆ ਹੈ । ਜਿਸ ਵਿੱਚ 2 ਖਿਡਾਰੀਆਂ ਦਾ ਖੇਡਣਾ ਫਿਟਨੈਸ ਦੀ ਰਿਪੋਰਟ ਤੋਂ ਬਾਅਦ ਤੈਅ ਹੋਵੇਗਾ । ਕੇ.ਐਲ ਰਾਹੁਲ ਉਪਕਪਤਾਨ ਹੈ, 2 ਵਿਕਟਕੀਪਰ ਦੇ ਰੂਪ ਵਿੱਚ ਰਿਸ਼ਭ ਪੰਤ ਅਤੇ ਧਰੁਵ ਜੁਰੇਲ ਟੀਮ ਵਿੱਚ ਸ਼ਾਮ ਕੀਤੇ ਗਏ ਹਨ ।

ਹਾਲ ਹੀ ਵਿੱਚ ਵਨਡੇ ਡੈਬਿਊ ਸਟੇਟਮੈਂਟ ਵਿੱਚ ਦੱਸਿਆ ਕਿ ਸਾਈ ਸੁਦਰਸ਼ਨ ਅਤੇ ਜਸਪ੍ਰੀਤ ਬੁਮਰਾਹ ਦੀ ਉਪਲੰਬਧਤਾ COE (ਸੇਂਟਰ ਆਫ ਐਕਸੀਲੇਂਸ ) ਤੋਂ ਫਿਟਨੈਸ ਮੰਜ਼ੂਰੀ ਮਿਲਣ 'ਤੇ ਨਿਰਭਰ ਕਰੇਗੀ । ਵਾਸ਼ਿੰਗਟਨ ਸੁੰਦਰ ਪਹਿਲੇ ਟੈਸਟ ਲਈ ਚੋਣ ਲਈ ਉਪਲੰਬਧ ਨਹੀਂ ਸਨ ।

ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਲਈ ਚੁਣੇ ਗਏ ਇਹ ਖਿਡਾਰੀ
ਸ਼ੁਭਮਨ ਗਿੱਲ (ਕਪਤਾਨ ), ਕੇ ਐਲ ਰਾਹੁਲ (ਉਪਕਪਤਾਨ), ਯਸ਼ਸਵੀ ਜਾਇਸਵਾਲ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮਾਨਵ ਸੁਥਾਰ, ਮੁਹੰਮਦ ਸਿਰਾਜ਼, ਪ੍ਰਸ਼ਿੱਧ ਕ੍ਰਿਸ਼ਨਾ, ਗੁਰਨੂਰ ਬਰਾੜ, ਦੇਵਦੱਤ ਪਡਿਕੱਲ, ਸਾਰਾਂਸ਼ ਜੈਨ, ਜਸਪ੍ਰੀਤ ਬੁਮਰਾਹ (ਫਿਟਨੈਸ ਕਲੀਅਰੇਂਸ਼ ਦਾ ਇੰਤਜ਼ਾਰ), ਸਾਈ ਸੁਦਰਸ਼ਨ (ਫਿਟਨੈਸ ਕਲੀਅਰੇਂਸ਼ ਦਾ ਇੰਤਜ਼ਾਰ) ।

ਇਸ ਤਰ੍ਹਾ ਹੋਵੇਗਾ ਮੈਚ
ਪਹਿਲਾ ਟੈਸਟ :
15 ਤੋਂ 19 ਅਗਸਤ - ਗਾਲ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ

ਦੂਜਾ ਟੈਸਟ : 23 ਤੋਂ 27 ਅਗਸਤ- ਸਿੰਹਲੀ ਸਪੋਰਟਸ ਕਲੱਬ ਕ੍ਰਿਕਟ ਗਰਾਊਂਡ


author

SATPAL

Content Editor

Related News