ਸੂਰਿਆਵੰਸ਼ੀ ਦਾ ਤੂਫਾਨੀ ਅਰਧ ਸੈਂਕੜਾ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 193 ਦੌੜਾਂ ਦਾ ਟੀਚਾ

Sunday, Jul 26, 2026 - 06:08 PM (IST)

ਸੂਰਿਆਵੰਸ਼ੀ ਦਾ ਤੂਫਾਨੀ ਅਰਧ ਸੈਂਕੜਾ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 193 ਦੌੜਾਂ ਦਾ ਟੀਚਾ

ਸਪੋਰਟਸ ਡੈਸਕ : ਭਾਰਤ ਅਤੇ ਜ਼ਿੰਬਾਬਵੇ ਵਿਚਕਾਰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਅੱਜ ਐਤਵਾਰ (26 ਜੁਲਾਈ) ਨੂੰ ਹਰਾਰੇ ਸਪੋਰਟਸ ਕਲੱਬ ਵਿਖੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਵੈਭਵ ਸੂਰਿਆਵੰਸ਼ੀ ਦੇ ਤੂਫਾਨੀ ਅਰਧ ਸੈਂਕੜੇ ਦੀ ਬਦੌਲਤ 20 ਓਵਰਾਂ 'ਚ 5 ਵਿਕਟਾਂ ਗੁਆ ਕੇ 192 ਦੌੜਾਂ ਬਣਾਈਆਂ ਤੇ ਜ਼ਿੰਬਾਬਵੇ ਨੂੰ ਜਿੱਤ ਲਈ 193 ਦੌੜਾਂ ਦਾ ਟੀਚਾ ਦਿੱਤਾ।

ਭਾਰਤ ਲਈ ਵੈਭਵ ਸੂਰਿਆਵੰਸ਼ੀ ਨੇ 81 ਦੌੜਾਂ, ਈਸ਼ਾਨ ਕਿਸ਼ਨ ਨੇ 29 ਦੌੜਾਂ, ਸ਼੍ਰੇਅਸ ਅਈਅਰ ਨੇ 27 ਦੌੜਾਂ, ਰਿੰਕੂ ਸਿੰਘ ਨੇ 25 ਦੌੜਾਂ ਤੇ ਤਿਲਕ ਵਰਮਾ ਨੇ 11 ਦੌੜਾਂ ਬਣਾਈਆਂ। ਜ਼ਿੰਬਾਬਵੇ ਲਈ ਸਿਕੰਦਰ ਰਜ਼ਾ ਨੇ 1, ਬਲੈਸਿੰਗ ਮੁਜ਼ਰਬਾਨੀ ਨੇ 1, ਬ੍ਰੈਡ ਇਵਾਂਸ ਨੇ 2 ਤੇ ਵੇਸਲੀ ਮਧੇਵੇਰੇ ਨੇ 1 ਵਿਕਟਾਂ ਲਈਆਂ।

ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਪਹਿਲੇ ਦੋ ਮੈਚ ਜਿੱਤ ਕੇ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ ਅਤੇ ਹੁਣ ਉਸਦੀ ਨਜ਼ਰ ਕਲੀਨ ਸਵੀਪ 'ਤੇ ਹੋਵੇਗੀ। ਇਸ ਦੌਰਾਨ, ਸਿਕੰਦਰ ਰਜ਼ਾ ਦੀ ਅਗਵਾਈ ਵਾਲੀ ਜ਼ਿੰਬਾਬਵੇ ਘਰੇਲੂ ਮੈਦਾਨ 'ਤੇ ਆਪਣੀ ਹਾਰ ਦਾ ਸਿਲਸਿਲਾ ਤੋੜ ਕੇ ਆਪਣਾ ਸਨਮਾਨ ਬਚਾਉਣ ਦੀ ਕੋਸ਼ਿਸ਼ ਕਰੇਗੀ।

ਪਲੇਇੰਗ ਇਲੈਵਨ

ਜ਼ਿੰਬਾਬਵੇ : ਬ੍ਰਾਇਨ ਬੇਨੇਟ, ਬੇਨ ਕੁਰੇਨ, ਡਿਓਨ ਮਾਇਰਸ, ਸਿਕੰਦਰ ਰਜ਼ਾ (ਕਪਤਾਨ), ਰਿਆਨ ਬਰਲ, ਵੇਸਲੇ ਮਧਵੇਰੇ, ਤਦੀਵਾਨਾਸ਼ੇ ਮਾਰੂਮਨੀ (ਵਿਕਟਕੀਪਰ), ਬ੍ਰੈਡ ਇਵਾਨਸ, ਨਿਊਮੈਨ ਨਿਆਮੁਰੀ, ਵੇਲਿੰਗਟਨ ਮਸਾਕਾਦਜ਼ਾ, ਬਲੇਸਿੰਗ ਮੁਜ਼ਾਰਬਾਨੀ

ਭਾਰਤ : ਵੈਭਵ ਸੂਰਿਆਵੰਸ਼ੀ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਸੂਰਯਾਂਸ਼ ਸ਼ੈਡਗੇ, ਰਿੰਕੂ ਸਿੰਘ, ਰਵੀ ਬਿਸ਼ਨੋਈ, ਅਸ਼ੋਕ ਸ਼ਰਮਾ, ਯਸ਼ ਠਾਕੁਰ, ਮਯੰਕ ਯਾਦਵ।
 


author

Tarsem Singh

Content Editor

Related News