ਵਿਸ਼ਵ ਯੂਥ ਮੁੱਕੇਬਾਜ਼ੀ ’ਚ 7 ਹੋਰ ਭਾਰਤੀ ਸੈਮੀਫਾਈਨਲ ’ਚ ਪਹੁੰਚੇ
Tuesday, Apr 20, 2021 - 09:02 PM (IST)
ਨਵੀਂ ਦਿੱਲੀ– ਬੇਬੀਰੋਜਿਸਨਾ ਚਾਨੂ ਨੇ ਯੂਰਪੀਅਨ ਚੈਂਪੀਅਨ ਐਲੇਕਸਾ ਕੁਬਿਕਾ ਨੂੰ ਪੋਲੈਂਡ ਦੇ ਕੀਲਸ ਵਿਚ ਪੁਰਸ਼ ਤੇ ਮਹਿਲਾ ਵਿਸ਼ਵ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਹਰਾ ਦਿੱਤਾ ਤੇ ਇਸ ਤਰ੍ਹਾਂ ਨਾਲ ਕੁਲ 7 ਭਾਰਤੀ ਮੁੱਕੇਬਾਜ਼ ਸੈਮੀਫਾਈਨਲ ਵਿਚ ਪਹੁੰਚਣ ਵਿਚ ਸਫਲ ਰਹੇ।
ਇਹ ਖ਼ਬਰ ਪੜ੍ਹੋ- ਵੱਧ ਤੋਂ ਵੱਧ ਦੌੜਾਂ ਬਣਾਉਣਾ ਤੇ ਚੰਗੀ ਸ਼ੁਰੂਆਤ ਦੇਣਾ ਮੇਰਾ ਕੰਮ : ਮੋਇਨ ਅਲੀ
ਬੇਬੀਰੋਜਿਸਾਨਾ (51 ਕਿ. ਗ੍ਰਾ.) ਤੋਂ ਇਲਾਵਾ ਅਰੁੰਧਤੀ ਚੌਧਰੀ (69 ਕਿ. ਗ੍ਰਾ.), ਸਨਾਮਚਾ ਚਾਨੂ (75 ਕਿ. ਗ੍ਰਾ.), ਅੰਕਿਤ ਨਰਵਾਲ (64 ਕਿ. ਗ੍ਰਾ.), ਵਿਸ਼ਵ ਗੁਪਤਾ (91 ਕਿ. ਗ੍ਰਾ.), ਵਿਸ਼ਵਾਮਿੱਤਰ ਚੋਂਗਥਮ (40 ਕਿ. ਗ੍ਰਾ.) ਤੇ ਸਚਿਨ (56 ਕਿ. ਗ੍ਰਾ.) ਨੇ ਪ੍ਰਤੀਯੋਗਿਤਾ ਦੇ ਸੱਤਵੇਂ ਦਿਨ ਆਪਣੇ ਕੁਆਰਟਰ ਫਾਈਨਲ ਮੁਕਾਬਲੇ ਜਿੱਤ ਕੇ ਘੱਟੋ-ਘੱਟ ਕਾਂਸੀ ਤਮਗੇ ਪੱਕਾ ਕਰ ਲਏ। 7 ਹੋਰ ਤਮਗਿਆਂ ਨਾਲ ਭਾਰਤੀ ਮੁੱਕੇਬਾਜ਼ਾਂ ਨੇ ਪ੍ਰਤੀਯੋਗਿਤਾ ਵਿਚ ਕੁਲ 11 ਤਮਗੇ ਪੱਕੇ ਕਰ ਲਏ ਹਨ। ਇਸ ਤੋਂ ਪਹਿਲਾਂ ਚੈਂਪੀਅਨਸ਼ਿਪ ਦੇ ਛੇਵੇਂ ਦਿਨ ਵਿਨਕਾ, ਅਲਫੀਆ, ਗੀਤਿਕਾ ਤੇ ਪੂਨਮ ਨੇ ਸੈਮੀਫਾਈਨਲ ਦੀ ਟਿਕਟ ਕਟਾਈ ਸੀ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਦੇ ਸਾਰੇ ਕਪਤਾਨ ICC ਤੋਂ ਪੰਬਾਦੀ ਨੂੰ ਲੈ ਕੇ ਚਿੰਤਤ
ਏਸ਼ੀਆਈ ਯੂਥ ਚੈਂਪੀਅਨ ਬੇਬੀਰੋਜਿਸਨਾ ਨੇ 51 ਕਿ. ਗ੍ਰਾ. ਵਿਚ ਦੋ ਮਜ਼ਬੂਤ ਵਿਰੋਧੀਆਂ ਦੇ ਮੁਕਾਬਲੇ ਵਿਚ ਪੋਲੈਂਡ ਦੀ ਕੁਬਿਕਾ ਨੂੰ ਕੋਈ ਅੰਕ ਹਾਸਲ ਕਰਨ ਦਾ ਮੌਕਾ ਨਹੀਂ ਦਿੱਤਾ। ਮਣੀਪੁਰ ਦੀ ਇਸ ਮੁੱਕੇਬਾਜ਼ ਨੇ 5-0 ਨਾਲ ਜਿੱਤ ਦਰਜ ਕੀਤੀ। ਸੈਮੀਫਾਈਨਲ ਵਿਚ ਉਸਦਾ ਸਾਹਮਣਾ ਇਟਲੀ ਦੀ ਲੂਸੀਆ ਅਯਾਰੀ ਨਾਲ ਹੋਵੇਗਾ।
ਅਰੁੰਧਤੀ ਤੇ ਸਨਾਮਚਾ ਨੇ ਵੀ ਕੁਆਰਟਰ ਫਾਈਨਲ ਵਿਚ ਦਮਦਾਰ ਪ੍ਰਦਰਸ਼ਨ ਕੀਤਾ। ਅਰੁੰਧਤੀ ਨੇ ਯੂਕ੍ਰੇਨ ਦੀ ਅੰਨਾ ਸੇਜਕੋ ਨੂੰ 5-0 ਨਾਲ ਹਰਾਇਆ ਜਦਕਿ ਰੂਸ ਦੀ ਮਾਰਗਰਿਟਾ ਜੂਏਵਾ ਵਿਰੁੱਧ ਸਨਾਮਚਾ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇ ਕਾਰਨ ਰੈਫਰੀ ਨੂੰ ਦੂਜੇ ਦੌਰ ਵਿਚ ਹੀ ਮੁਕਾਬਲੇ ਨੂੰ ਰੋਕਣਾ ਪਿਆ। ਪੁਰਸ਼ਾਂ ਦੇ ਵਰਗ ਵਿਚ ਏਸ਼ੀਆਈ ਜੂਨੀਅਰ ਚੈਂਪੀਅਨ ਵਿਸ਼ਵਾਮਿੱਤਰ ਤੇ ਏਸ਼ੀਆਈ ਨੌਜਵਾਨ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਨਰਵਾਲ ਨੇ ਕੁਆਰਟਰ ਫਾਈਨਲ ਦੇ ਆਪਣੇ-ਆਪਣੇ ਮੁਕਾਬਲੇ 5-0 ਦੇ ਸਕੋਰ ਨਾਲ ਜਿੱਤੇ। ਆਖਰੀ ਅੱਠ ਵਿਚ ਹਾਰ ਦਾ ਸਾਹਮਣਾ ਕਰਨ ਵਾਲੇ ਭਾਰਤੀਆਂ ਵਿਚ ਮਨੀਸ਼ (75 ਕਿ. ਗ੍ਰਾ.) ਤੇ ਸੁਮਿਤ (69 ਕਿ. ਗ੍ਰਾ.) ਸ਼ਾਮਲ ਹਨ। ਸੈਮੀਫਾਈਨਲ ਵਿਚ 7 ਮਹਿਲਾਵਾਂ ਦੇ ਪਹੁੰਚਣ ਨਾਲ ਭਾਰਤ ਅੰਕ ਸੂਚੀ ਵਿਚ ਰੂਸ ਦੇ ਨਾਲ ਚੋਟੀ ’ਤੇ ਹੈ। ਪੁਰਸ਼ਾਂ ਦੀ ਅੰਕ ਸੂਚੀ ਵਿਚ ਆਖਰੀ-4 ਵਿਚ ਚਾਰ ਮੁੱਕੇਬਾਜ਼ਾਂ ਦੇ ਨਾਲ ਭਾਰਤ ਚੌਥੇ ਸਥਾਨ ’ਤੇ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।