ਦੂਜੇ ਟੀ20 ਮੈਚ ''ਚ ਛਾਇਆ ਆਪਣੀ ਟੀਮ ਨੂੰ ਸਪੋਰਟ ਕਰਦਾ ਇਹ ਬੰਗਲਾਦੇਸ਼ੀ ਫੈਨ (ਤਸਵੀਰਾਂ)
Thursday, Nov 07, 2019 - 09:23 PM (IST)

ਸਪੋਰਟਸ ਡੈਕਸ— ਭਾਰਤ ਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਟੀ-20 ਕੌਮਾਂਤਰੀ ਸੀਰੀਜ਼ ਦਾ ਦੂਜਾ ਮੈਚ ਰਾਜਕੋਟ 'ਚ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਮੈਦਾਨ 'ਚ ਭਾਰਤੀ ਫੈਂਸ ਸਮੇਤ ਬੰਗਲਾਦੇਸ਼ ਦੇ ਫੈਂਸ ਵੀ ਪਹੁੰਚੇ ਹਨ। ਇਸ ਦੌਰਾਨ ਬੰਗਲਾਦੇਸ਼ ਦੇ ਇਕ ਪੁਰਣੇ ਫੈਨ ਨੇ ਸਭ ਦਾ ਧਿਆਨ ਆਪਣੇ ਵੱਲ ਖਿਚਿਆ। ਇਹ ਬੰਗਲਾਦੇਸ਼ੀ ਫੈਨ ਮੈਚ ਦੇ ਦੌਰਾਨ ਆਪਣੀ ਟੀਮ ਦੇ ਲਈ ਪੂਰੇ ਜੋਸ਼ ਦੇ ਨਾਲ ਸਪੋਰਟ ਕਰਦਾ ਨਜ਼ਰ ਆਇਆ।
ਇਸ ਬੰਗਲਾਦੇਸ਼ੀ ਦੇ ਨਾਲ ਹੀ ਰਾਜਕੋਟ 'ਚ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦਾ ਫੈਨ ਰਾਮ ਬਾਬੂ ਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਫੈਨ ਸੁਧੀਰ ਕੁਮਾਰ ਗੌਤਮ ਵੀ ਸਟੇਡੀਅਮ 'ਚ ਦਿਖਾਈ ਦਿੱਤਾ। ਇਸ ਮੈਚ 'ਚ ਜਿੱਥੇ ਭਾਰਤ ਦਾ ਮਕਸਦ ਬੰਗਲਾਦੇਸ਼ ਨੂੰ ਹਰਾ ਕੇ ਸੀਰੀਜ਼ 'ਚ ਬਰਾਬਰੀ ਕਰਨਾ ਹੈ। ਉੱਥੇ ਬੀ ਬੰਗਲਾਦੇਸ਼ ਦਾ ਫੋਕਸ ਕਿਸੇ ਵੀ ਤਰ੍ਹਾਂ ਇਸ ਮੈਚ 'ਚ ਜਿੱਤ ਹਾਸਲ ਕਰ ਸੀਰੀਜ਼ ਆਪਣੇ ਨਾਂ ਕਰਨਾ ਹੈ।