ਰੇਕੇਵੇਕ ਓਪਨ ਸ਼ਤਰੰਜ-2018 ''ਚ ਨੰਨ੍ਹਾ ਨਿਹਾਲ ਨਿਕਲਿਆ ਸਭ ਤੋਂ ਅੱਗੇ

03/12/2018 2:09:17 AM

ਰੇਕੇਵੇਕ— ਸਾਬਕਾ ਵਿਸ਼ਵ ਚੈਂਪੀਅਨ ਅਮਰੀਕਨ ਗ੍ਰੈਂਡ ਮਾਸਟਰ ਬਾਬੀ ਫਿਸ਼ਰ ਦੀ ਯਾਦ ਵਿਚ ਆਯੋਜਿਤ ਹੋਣ ਵਾਲੇ ਪ੍ਰਸਿੱਧ ਗ੍ਰੈਂਡ ਮਾਸਟਰ ਟੂਰਨਾਮੈਂਟ ਰੇਕੇਵੇਕ ਓਪਨ ਸ਼ਤਰੰਜ-2018 ਵਿਚ ਭਾਰਤ ਦੇ ਨੰਨ੍ਹੇ ਸਮਰਾਟ 13 ਸਾਲਾ ਇੰਟਰਨੈਸ਼ਨਲ ਮਾਸਟਰ ਨਿਹਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਧਾਕੜਾਂ ਦੀ ਮੌਜੂਦਗੀ ਵਿਚ ਬੜ੍ਹਤ ਬਣਾ ਲਈ। 
ਚੌਥੇ ਰਾਊਂਡ ਵਿਚ ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਮਿਸਰ ਦੇ ਗ੍ਰੈਂਡ ਮਾਸਟਰ ਐਡਲੇ ਅਹਿਮਦ ਨੂੰ ਹਰਾਉਣ ਤੋਂ ਬਾਅਦ ਹੁਣ ਅਮਰੀਕਨ ਗ੍ਰੈਂਡ ਮਾਸਟਰ ਐਲਸ਼ਨ ਮੋਰਦਿਯਾਬਾਦੀ ਨੂੰ ਹਰਾਉਂਦਿਆਂ 2 ਹੋਰਨਾਂ ਖਿਡਾਰੀਆਂ ਤੁਰਕੀ ਦੇ ਯਿਲਮਜ ਮੁਸਤਫੀ ਤੇ ਅਮਰੀਕਾ ਦੇ ਲੇਂਡਰਮੇਨ ਅਲੈਕਜ਼ੈਂਡਰ ਵੀ ਨਿਹਾਲ ਦੇ ਨਾਲ 4.5 ਅੰਕ ਬਣਾ ਕੇ ਸਾਂਝੀ ਬੜ੍ਹਤ 'ਤੇ ਹੈ। 
13 ਸਾਲਾ ਨਿਹਾਲ ਨੇ ਹੁਣ ਤਕ 4 ਜਿੱਤਾਂ ਤੇ 1 ਡਰਾਅ ਨਾਲ ਦਿਖਾਇਆ ਹੈ ਕਿ ਉਹ ਅਸਾਧਾਰਨ ਹੈ। ਜਿਸ ਤਰ੍ਹਾਂ ਉਹ ਖੇਡ ਰਿਹਾ ਹੈ, ਉਹ ਜਲਦ ਹੀ ਗ੍ਰੈਂਡ ਮਾਸਟਰ ਬਣ ਜਾਵੇਗਾ।  ਖੈਰ, ਉਸ ਤੋਂ ਇਲਾਵਾ ਚੋਟੀ ਦਾ ਭਾਰਤੀ ਖਿਡਾਰੀ ਭਾਸਕਰਨ ਅਧਿਬਨ ਤੇ ਵੈਭਵ ਸੂਰੀ 4 ਤੇ ਪ੍ਰਗਿਆਨੰਦਾ 3.5 ਅੰਕਾਂ  'ਤੇ ਖੇਡ ਰਹੇ ਹਨ।

 


Related News