ਆਖਰੀ 2 ਟੈਸਟ ਮੈਚਾਂ ਲਈ ਪ੍ਰਿਥਵੀ-ਵਿਹਾਰੀ ਟੀਮ ''ਚ

Thursday, Aug 23, 2018 - 02:38 AM (IST)

ਨਵੀਂ ਦਿੱਲੀ— ਭਾਰਤ ਦੇ ਨੌਜਵਾਨ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਅਤੇ ਆਂਧਰਾ ਪ੍ਰਦੇਸ਼ ਦੇ ਮੱਧਕ੍ਰਮ ਦੇ ਬੱਲੇਬਾਜ਼ ਹਨੁਮਾ ਵਿਹਾਰੀ ਨੂੰ ਮੁਰਲੀ ਵਿਜੇ ਅਤੇ ਕੁਲਦੀਪ ਯਾਦਵ ਦੀ ਜਗ੍ਹਾ ਇੰਗਲੈਂਡ ਖਿਲਾਫ ਆਖਰੀ 2 ਟੈਸਟਾਂ ਲਈ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।
ਵਿਜੇ ਨੇ ਬਰਮਿੰਘਮ ਵਿਚ 2 ਪਾਰੀਆਂ ਵਿਚ 20 ਅਤੇ 6 ਦੌੜਾਂ ਬਣਾਈਆਂ ਸਨ। ਚੌਥਾ ਟੈਸਟ 30 ਅਗਸਤ ਤੋਂ ਖੇਡਿਆ ਜਾਵੇਗਾ। ਭਾਰਤ ਨੇ ਬਰਮਿੰਘਮ 'ਚ ਇੰਗਲੈਂਡ ਨੂੰ 203 ਦੌੜਾਂ ਨਾਲ ਹਰਾਇਆ ਸੀ।


Related News