ਇਸ ਖਿਡਾਰੀ ਨੇ ਚਾਹਲ ਨੂੰ 15ਵੀਂ ਮੰਜ਼ਿਲ ''ਤੇ ਲਟਕਾਇਆ ਸੀ, ਹੁਣ ਬੋਰਡ ਕਰੇਗਾ ਪੁੱਛਗਿੱਛ

Monday, Apr 11, 2022 - 06:03 PM (IST)

ਇਸ ਖਿਡਾਰੀ ਨੇ ਚਾਹਲ ਨੂੰ 15ਵੀਂ ਮੰਜ਼ਿਲ ''ਤੇ ਲਟਕਾਇਆ ਸੀ, ਹੁਣ ਬੋਰਡ ਕਰੇਗਾ ਪੁੱਛਗਿੱਛ

ਨਵੀਂ ਦਿੱਲੀ- ਕਾਊਂਟੀ ਟੀਮ ਡਰਹਮ ਨੇ ਕਿਹਾ ਕਿ ਭਾਰਤੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਵਲੋਂ ਉਨ੍ਹਾਂ ਦੇ ਮੁੱਖ ਕੋਚ ਜੇਮਸ ਫ੍ਰੈਂਕਲਿਨ 'ਤੇ ਲਾਏ ਗਏ ਸਰੀਰਕ ਤੌਰ 'ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ਾਂ ਨੂੰ ਲੈ ਕੇ ਉਹ ਨਿਊਜ਼ੀਲੈਂਡ ਦੇ ਇਸ ਸਾਬਕਾ ਤੇਜ਼ ਗੇਂਦਬਾਜ਼ ਨਾਲ 'ਨਿੱਜੀ ਤੌਰ 'ਤੇ' ਗੱਲ ਕਰੇਗਾ। ਇਸ ਸਾਲ ਦੇ ਸ਼ੁਰੂ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਪਾਡਕਾਸਟ 'ਚ ਚਾਹਲ ਨੇ 2011 ਦੀ ਘਟਨਾ ਨੂੰ ਯਾਦ ਕੀਤਾ ਸੀ ਜਦੋਂ ਮੁੰਬਈ ਇੰਡੀਅਨਜ਼ ਦੇ ਉਨ੍ਹਾਂ ਦੇ ਸਾਥੀ ਫ੍ਰੈਂਕਲਿਨ ਅਤੇ ਆਸਟਰੇਲੀਆਈ ਆਲਰਾਊਂਡਰ ਐਂਡ੍ਰਿਊ ਸਾਈਮੰਡਸ ਨੇ ਉਸ ਸਾਲ ਚੈਂਪੀਅਨ ਲੀਗ ਫਾਈਨਲ 'ਚ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਕਥਿਤ ਤੌਰ 'ਤੇ ਉਨ੍ਹਾਂ ਨੂੰ ਬੰਨ੍ਹ ਦਿੱਤਾ ਸੀ। 

ਇਹ ਵੀ ਪੜ੍ਹੋ : ਕੁਲਦੀਪ ਯਾਦਵ ਦੀ ਜ਼ਬਰਦਸਤ ਫਾਰਮ, ਕੋਲਕਾਤਾ ਦੀਆਂ ਇਕੋ ਓਵਰ ’ਚ ਕੱਢੀਆਂ 3 ਵਿਕਟਾਂ

PunjabKesari

ਰਿਪੋਰਟ ਮੁਤਾਬਕ ਡਰਹਮ ਨੇ ਬਿਆਨ 'ਚ ਕਿਹਾ ਕਿ ਅਸੀਂ 2011 ਦੀ ਇਸ ਘਟਨਾ ਨਾਲ ਜੁੜੀ ਹਾਲ ਦੀਆਂ ਰਿਪੋਰਟਾਂ ਤੋਂ ਜਾਣੂ ਹਾਂ ਜਿਸ 'ਚ ਸਾਡੇ ਕੋਚਿੰਗ ਸਟਾਫ ਦੇ ਇਕ ਮੈਂਬਰ ਦਾ ਨਾਂ ਆਇਆ ਹੈ। ਸਾਡੇ ਕਰਮਚਾਰੀ ਨਾਲ ਜੁੜੇ ਕਿਸੇ ਵੀ ਮਸਲੇ 'ਤੇ ਕਲੱਬ ਤੱਥਾਂ ਦਾ ਪਤਾ ਕਰਨ ਲਈ ਸਬੰਧਤ ਪੱਖਾਂ ਨਾਲ ਨਿੱਜੀ ਤੌਰ 'ਤੇ ਗੱਲ ਕਰੇਗਾ। ਚਾਹਲ ਨੇ ਇਹ ਦੋਸ਼ ਵੀ ਲਾਇਆ ਸੀ ਕਿ ਇਨ੍ਹਾਂ ਦੋਵਾਂ ਨੇ ਉਨ੍ਹਾਂ ਦਾ ਮੂੰਹ ਟੇਪ ਨਾਲ ਬੰਦ ਕਰ ਦਿੱਤਾ ਸੀ ਤੇ ਉਨ੍ਹਾਂ ਨੂੰ ਰਾਤ ਭਰ ਕਮਰੇ 'ਚ ਇਕੱਲਾ ਛੱਡ ਦਿੱਤਾ ਸੀ। ਫ੍ਰੈਂਕਲਿਨ 2011 ਤੋਂ 2013 ਤਕ ਮੁੰਬਈ ਇੰਡੀਅਨਜ਼ ਦਾ ਹਿੱਸਾ ਰਹੇ ਸਨ। ਉਨ੍ਹਾਂ ਨੂੰ 2019 ਦੇ ਸ਼ੁਰੂ 'ਚ ਡਰਹਮ ਦਾ ਕੋਚ ਨਿਯੁਕਤ ਕੀਤਾ ਗਿਆ ਸੀ।

PunjabKesari

ਚਾਹਲ ਨੇ ਕਿਹਾ ਸੀ ਕਿ ਇਹ 2011 ਦੀ ਘਟਨਾ ਹੈ ਜਦੋਂ ਮੁੰਬਈ ਇੰਡੀਅਨਜ਼ ਨੇ ਚੈਂਪੀਅਨ ਲੀਗ ਜਿੱਤੀ ਸੀ। ਅਸੀਂ ਚੇਨਈ 'ਚ ਸੀ। ਉਸ ਨੇ (ਸਾਈਮੰਡਸ) ਨੇ ਬਹੁਤ ਜ਼ਿਆਦਾ 'ਫਲਾਂ ਦਾ ਜੂਸ' ਪੀ ਲਿਆ ਸੀ। ਮੈਨੂੰ ਨਹੀਂ ਪਤਾ ਕਿ ਉਹ ਕੀ ਸੋਚ ਰਹੇ ਸਨ ਪਰ ਉਸ ਨੇ ਤੇ ਜੇਮਸ ਫ੍ਰੈਂਕਲਿਨ ਨੇ ਮਿਲ ਕੇ ਮੇਰੇ ਹੱਥ ਪੈਰ ਬੰਨ੍ਹ ਦਿੱਤੇ ਸਨ ਤੇ ਕਿਹਾ ਕਿ ਹੁਣ ਤੁਸੀਂ ਇਸ ਨੂੰ ਖੋਲ ਕੇ ਦਿਖਾਓ। ਉਹ ਨਸ਼ੇ 'ਚ ਇੰਨੇ ਟੱਲੀ ਸਨ ਕਿ ਉਨ੍ਹਾਂ ਨੇ ਮੇਰੇ ਮੂੰਹ 'ਤੇ ਟੇਪ ਚਿਪਕਾ ਦਿੱਤੀ ਤੇ ਪਾਰਟੀ ਦੇ ਦੌਰਾਨ ਪੂਰੀ ਤਰ੍ਹਾਂ ਨਾਲ ਮੇਰੇ ਬਾਰੇ 'ਚ ਭੁੱਲ ਗਏ।

ਇਹ ਵੀ ਪੜ੍ਹੋ : ਸੰਜੂ ਸੈਮਸਨ ਨੇ ਕੀਤੀ ਇਸ ਖਿਡਾਰੀ ਦੀ ਸ਼ਲਾਘਾ, ਕਿਹਾ- ਇਹ ਭਾਰਤ ਲਈ ਖੇਡ ਸਕਦੈ

PunjabKesari

ਚਾਹਲ ਨੇ ਕਿਹਾ ਕਿ ਉਹ ਉੱਥੋਂ ਚਲੇ ਗਏ । ਸਵੇਰੇ ਕੋਈ ਕਮਰਾ ਸਾਫ਼ ਕਰਨ ਲਈ ਆਇਆ ਤਾਂ ਉਸ ਨੇ ਮੈਨੂੰ ਦੇਖਿਆ। ਉਸ ਨੇ ਕੁਝ ਹੋਰ ਲੋਕਾਂ ਨੂੰ ਬੁਲਾਇਆ ਤੇ ਮੈਨੂੰ ਬੰਧਨ ਮੁਕਤ ਕੀਤਾ। ਚਾਹਲ ਦੇ ਮੁਤਾਬਕ ਦੋਵੇਂ ਖਿਡਾਰੀਆਂ ਨੇ ਕਦੀ ਇਸ ਦੇ ਲਈ ਉਨ੍ਹਾਂ ਤੋਂ ਮੁਆਫ਼ੀ ਨਹੀਂ ਮੰਗੀ। ਫ੍ਰੈਂਕਲਿਨ ਤੇ ਸਾਈਮੰਡਸ ਖ਼ਿਲਾਫ਼ ਦੋਸ਼ ਉਦੋਂ ਸਾਹਮਣੇ ਆਏ ਜਦੋਂ ਇਸ ਲੈੱਗ ਸਪਿਨਰ ਨੇ ਇਕ ਹੋਰ ਘਟਨਾ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ 2013 'ਚ ਬੈਂਗਲੁਰੂ 'ਚ ਆਈ. ਪੀ. ਐੱਲ. ਮੈਚ ਦੇ ਬਾਅਦ ਪਾਰਟੀ 'ਚ ਨਸ਼ੇ 'ਚ ਟੱਲੀ ਇਕ ਖਿਡਾਰੀ ਨੇ ਉਨ੍ਹਾਂ ਨੂੰ ਹੋਟਲ ਦੀ 15ਵੀਂ ਮੰਜ਼ਿਲ ਤੋਂ ਹੇਠਾਂ ਲਟਕਾ ਦਿੱਤਾ ਸੀ ਤੇ ਜ਼ਿਕਰਯੋਗ ਹੈ ਕਿ ਦੋਵੇਂ ਮਾਮਲਿਆਂ 'ਚ ਫ੍ਰੈਂਕਲਿਨ ਟੀਮ 'ਚ ਸ਼ਾਮਲ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News