ਏਸ਼ੀਆ ਕੱਪ ਲਈ ਜੰਗ ਦਾ ਆਗਾਜ਼ ਅੱਜ ਤੋਂ, ਪਹਿਲਾ ਮੈਚ ਸ਼੍ਰੀਲੰਕਾ ਤੇ ਅਫਗਾਨਿਸਤਾਨ ਦਰਮਿਆਨ
Saturday, Aug 27, 2022 - 01:53 PM (IST)
ਸਪੋਰਟਸ ਡੈਸਕ- ਭਾਰਤ ਤੇ ਪਾਕਿਸਤਾਨ ਦੇ ਨਾਲ ਉਪ ਮਹਾਦੀਪ ਦੀਆਂ ਸਿਖਰਲੀਆਂ ਕ੍ਰਿਕਟ ਟੀਮਾਂ ਸ਼ਨੀਵਾਰ ਤੋਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਸ਼ੁਰੂ ਹੋਣ ਵਾਲੇ ਕ੍ਰਿਕਟ ਦੇ ਏਸ਼ੀਆ ਕੱਪ ਲਈ ਜਦੋਂ ਮੈਦਾਨ ਵਿਚ ਉਤਰਨਗੀਆਂ ਤਾਂ ਉਨ੍ਹਾਂ ਦਾ ਟੀਚਾ ਇਸ ਖ਼ਿਤਾਬ ਨੂੰ ਜਿੱਤਣ ਦੇ ਨਾਲ ਹੀ ਇਸ ਸਾਲ ਆਸਟ੍ਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਆਪਣੀਆਂ ਤਿਆਰੀਆਂ ਨੂੰ ਪੁਖ਼ਤਾ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਯੂ. ਐੱਸ. ਓਪਨ : ਯੂਕੀ ਭਾਂਬਰੀ ਦੀ ਹਾਰ ਨਾਲ ਭਾਰਤ ਦੀ ਚੁਣੌਤੀ ਖ਼ਤਮ
ਅਗਲੇ ਟੀ-20 ਵਿਸ਼ਵ ਕੱਪ ਦੇ ਕਾਰਨ ਛੇ ਸਾਲ ਤੋਂ ਬਾਅਦ ਇਸ ਟੂਰਨਾਮੈਂਟ ਨੂੰ ਵੀ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਵਿਚ ਖੇਡਿਆ ਜਾਵੇਗਾ ਜਿੱਥੇ ਕੋਈ ਵੀ ਟੀਮ ਕਿਸੇ ਵੀ ਟੀਮ ਨੂੰ ਮਾਤ ਦੇਣ ਦਾ ਦਮ ਰੱਖਦੀ ਹੈ। ਕੁਆਲੀਫਾਇਰ ਹਾਂਗਕਾਂਗ ਤੋਂ ਇਲਾਵਾ ਟੂਰਨਾਮੈਂਟ ਵਿਚ ਹਿੱਸਾ ਲੈ ਰਹੀ ਸੱਤ ਵਾਰ ਦੇ ਚੈਂਪੀਅਨ ਭਾਰਤ, ਪਾਕਿਸਤਾਨ, ਸ੍ਰੀਲੰਕਾ, ਅਫ਼ਗਾਨਿਸਤਾਨ ਤੇ ਬੰਗਲਾਦੇਸ਼ ਦੀਆਂ ਟੀਮਾਂ ਆਪਣੇ ਦਿਨ ਕਿਸੇ ਵੀ ਟੀਮ ਨੂੰ ਹਰਾ ਸਕਦੀਆਂ ਹਨ। ਮੇਜ਼ਬਾਨ ਸ੍ਰੀਲੰਕਾ ਵਿਚ ਆਰਥਿਕ ਤੇ ਸਿਆਸੀ ਸੰਕਟ ਦੇ ਕਾਰਨ ਟੂਰਨਾਮੈਂਟ ਯੂ. ਏ. ਈ. ਵਿਚ ਕਰਵਾਉਣਾ ਪਿਆ। ਏਸ਼ੀਆ ਕੱਪ ਦਾ ਪਹਿਲਾ ਮੁਕਾਬਲਾ ਅੱਜ ਅਫਗਾਨਿਸਤਾਨ ਤੇ ਸ਼੍ਰੀਲੰਕਾ ਦਰਮਿਆਨ ਦੁਬਈ ਦੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ।
ਦੋਵੇਂ ਟੀਮਾਂ ਦੀਆਂ ਸੰਭਾਵਿਤ ਪਲੇਇੰਗ ਇਲੈਵਨ
ਸ਼੍ਰੀਲੰਕਾ : ਦਾਨੁਸ਼ਕਾ ਗੁਣਾਤਿਲਕਾ, ਪਥੁਮ ਨਿਸਾੰਕਾ (ਵਿਕਟਕੀਪਰ), ਭਾਨੁਕਾ ਰਾਜਪਕਸ਼ੇ, ਚਰਿਥ ਅਸਲੰਕਾ, ਧਨੰਜਯਾ ਡੀ ਸਿਲਵਾ, ਦਾਸੁਨ ਸ਼ਨਾਕਾ (ਕਪਤਾਨ), ਵਨਿੰਦੂ ਹਸਰੰਗਾ, ਮਹੇਸ਼ ਥੀਕਸ਼ਾਨਾ, ਚਮਿਕਾ ਕਰੁਣਾਰਤਨੇ, ਜੈਫਰੀ ਵਾਂਡਰਸੇ, ਅਸਿਥਾ ਫਰਨਾਂਡੋ
ਅਫਗਾਨਿਸਤਾਨ : ਹਜ਼ਰਤੁੱਲਾ ਜ਼ਜ਼ਈ, ਨਜੀਬੁੱਲਾ ਜ਼ਾਦਰਾਨ, ਇਬਰਾਹਿਮ ਜ਼ਾਦਰਾਨ, ਉਸਮਾਨ ਗਨੀ, ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਮੁਹੰਮਦ ਨਬੀ (ਕਪਤਾਨ), ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ, ਨਵੀਨ-ਉਲ-ਹੱਕ, ਕਰੀਮ ਜੰਨਤ, ਨੂਰ ਅਹਿਮਦ
ਇਹ ਵੀ ਪੜ੍ਹੋ : ਅਰਜੁਨ ਏਰੀਗਾਸੀ ਨੇ ਜਿੱਤਿਆ ਆਬੂਧਾਬੀ ਮਾਸਟਰਸ ਸ਼ਤਰੰਜ ਦਾ ਖਿਤਾਬ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।