ਗੋਪੀਚੰਦ ਅਕੈਡਮੀ ਲਈ ਟ੍ਰੇਨਿੰਗ ਢਾਂਚਾ ਤਿਆਰ ਕਰੇਗਾ ਆਈ. ਆਈ. ਟੀ. ਖੜਕਪੁਰ
Tuesday, Apr 02, 2019 - 03:18 AM (IST)

ਕੋਲਕਾਤਾ— ਆਈ. ਆਈ. ਟੀ. ਖੜਕਪੁਰ ਨੇ ਪੁਲੇਲਾ ਗੋਪੀਚੰਦ ਬੈਡਮਿੰਟਨ ਅਕੈਡਮੀ (ਪੀ. ਜੀ. ਬੀ. ਏ.) ਨਾਲ ਕਰਾਰ ਕੀਤਾ ਹੈ, ਜਿਸ ਤਹਿਤ ਉਹ ਟ੍ਰੇਨਿੰਗ ਪ੍ਰੋਗਰਾਮ ਨੂੰ ਤਿਆਰ ਕਰੇਗਾ ਤੇ ਖਿਡਾਰੀਆਂ ਦੀ ਖੁਸ਼ੀ ਤੇ ਫਿੱਟਨੈੱਸ 'ਤੇ ਧਿਆਨ ਕੇਂਦ੍ਰਿਤ ਰੱਖੇਗਾ। ਆਈ. ਆਈ. ਟੀ. ਖੜਕਪੁਰ ਦੇ ਨਿਰਦੇਸ਼ਕ ਪ੍ਰੋ. ਪੀ. ਪੀ. ਚਕਰਵਰਤੀ ਦੀ ਅਗਵਾਈ 'ਚ ਇਕ ਡੈਲੀਗੇਸ਼ਨ ਇਸ ਸੰਬੰਧ 'ਚ 30 ਮਾਰਚ ਨੂੰ ਨਵੀਂ ਦਿੱਲੀ 'ਚ ਗੋਪੀਚੰਦ ਨੂੰ ਮਿਲਿਆ ਸੀ। ਆਈ. ਆਈ. ਟੀ. ਖੜਕਪੁਰ ਦੇ ਬਿਆਨ 'ਚ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਨਾਲ ਪੀ. ਜੀ. ਬੀ. ਏ. ਦੇ ਖਿਡਾਰੀ ਤੇ ਕੋਚ ਨੂੰ ਲਾਭ ਮਿਲੇਗਾ। ਇਸ ਕਰਾਰ ਦੇ ਤਹਿਤ ਆਈ. ਆਈ. ਟੀ. ਖੜਕਪੁਰ ਗੋਪੀਚੰਦ ਦੇ ਸਹਿਯੋਗ ਨਾਲ ਇਕ ਖੇਡ ਅਕੈਡਮੀ ਦੀ ਵੀ ਸਥਾਪਨਾ ਕਰੇਗਾ। ਗੋਪੀਚੰਦ ਨੇ ਬਿਆਨ 'ਚ ਕਿਹਾ ਕਿ ਮੈਨੂੰ ਇਹ ਵੀ ਖੁਸ਼ੀ ਹੈ ਕਿ ਆਈ. ਆਈ. ਟੀ. ਖੜਕਪੁਰ 'ਚ ਖੇਡ ਅਕੈਡਮੀ ਤਿਆਰ ਕੀਤੀ ਜਾਵੇਗੀ ਤੇ ਮੈਂ ਉਸਦੇ ਵਿਕਾਸ 'ਚ ਆਪਣਾ ਯੋਗਦਾਨ ਦੇਣ ਨੂੰ ਲੈ ਕੇ ਉਤਸ਼ਾਹਿਤ ਹਾਂ।