ਦ੍ਰੋਣਾਚਾਰੀਆ ਐਵਾਰਡ ''ਤੇ ਵਿਵਾਦ ਹੋਣੈ ਤਾਂ ਇਸ ਨੂੰ ਬੰਦ ਹੀ ਕਰ ਦਿਓ : ਅਖਿਲ

08/19/2017 7:29:58 AM

ਨਵੀਂ ਦਿੱਲੀ— ਮਸ਼ਹੂਰ ਓਲੰਪੀਅਨ ਮੁੱਕੇਬਾਜ਼ ਅਖਿਲ ਕੁਮਾਰ ਨੇ ਸ਼ੁੱਕਰਵਾਰ ਕਿਹਾ ਕਿ ਜੇਕਰ ਦ੍ਰੋਣਾਚਾਰੀਆ ਐਵਾਰਡਾਂ ਨੂੰ ਲੈ ਕੇ ਵਿਵਾਦ ਪੈਦਾ ਹੁੰਦੇ ਰਹਿੰਦੇ ਹਨ ਤਾਂ ਬਿਹਤਰ ਹੋਵੇਗਾ ਕਿ ਇਨ੍ਹਾਂ ਨੂੰ ਬੰਦ ਹੀ ਕਰ ਦਿੱਤਾ ਜਾਵੇ।
ਪ੍ਰੋ ਮੁੱਕੇਬਾਜ਼ੀ ਵਿਚ ਸਫਲ ਡੈਬਿਊ ਕਰ ਚੁੱਕੇ ਅਖਿਲ ਨੇ ਕਿਹਾ, ''ਹਰ ਸਾਲ ਦ੍ਰੋਣਾਚਾਰੀਆ ਐਵਾਰਡਾਂ ਨੂੰ ਲੈ ਕੇ ਵਿਵਾਦ ਉੱਠਦੇ ਹਨ, ਅਜਿਹੇ ਵਿਚ ਤਾਂ ਦ੍ਰੋਣਾਚਾਰੀਆ ਐਵਾਰਡ ਨੂੰ ਬੰਦ ਹੀ ਕਰ ਦੇਣਾ ਚਾਹੀਦਾ ਹੈ। ਮੈਂ ਆਪਣੇ ਕਰੀਅਰ ਵਿਚ ਕਈ ਕੋਚਾਂ ਤੋਂ ਟ੍ਰੇਨਿੰਗ ਲਈ ਹੈ ਪਰ ਦ੍ਰੋਣਾਚਾਰੀਆ ਐਵਾਰਡ ਲਈ ਮੈਂ ਇਕ ਕੋਚ ਦਾ ਨਾਂ ਹੀ ਪੇਸ਼ ਕਰਾਂਗਾ। ਅੱਜਕਲ ਇਹ ਪੰ੍ਰਪਰਾ ਹੀ ਬਣ ਗਈ ਹੈ ਕਿ ਇਕ ਹੀ ਕੋਚ ਦਾ ਨਾਂ ਕਈ ਖਿਡਾਰੀ ਭੇਜ ਦਿੰਦੇ ਹਨ, ਜਿਹੜਾ ਸਹੀ ਨਹੀਂ ਹੈ।''


Related News