ਧੋਨੀ ਖੇਡਦਾ ਰਿਹਾ ਤਾਂ ਮੈਂ ਵੀ ਵਾਪਸੀ ਬਾਰੇ ਸੋਚਾਂਗਾ : ਡਿਵਿਲੀਅਰਸ
Sunday, May 19, 2019 - 10:54 PM (IST)

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਤਜਰਬੇਕਾਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦਾ ਪ੍ਰਭਾਵ ਸਿਰਫ ਭਾਰਤੀ ਕ੍ਰਿਕਟਰਾਂ 'ਤੇ ਹੀ ਨਹੀਂ ਹੈ ਸਗੋਂ ਵਿਸ਼ਵ ਦੇ ਕਈ ਹੋਰ ਖਿਡਾਰੀਆਂ 'ਤੇ ਵੀ ਹੈ ਅਤੇ ਖਾਸ ਤੌਰ 'ਤੇ ਦੱਖਣੀ ਅਫਰੀਕਾ ਦੇ ਸਾਬਕਾ ਬੱਲੇਬਾਜ਼ ਏ. ਬੀ. ਡਿਵਿਲੀਅਰਸ 'ਤੇ। ਸਾਲ 2018 ਵਿਚ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈ ਚੁੱਕੇ ਡਿਵਿਲੀਅਰਸ ਨੇ ਮੰਨਿਆ ਹੈ ਕਿ ਜੇਕਰ ਧੋਨੀ 2023 ਤਕ ਕ੍ਰਿਕਟ ਖੇਡਦਾ ਰਿਹਾ ਤਾਂ ਉਹ 2023 ਵਿਸ਼ਵ ਕੱਪ ਵਿਚ ਇਕ ਵਾਰ ਫਿਰ ਕੌਮਾਂਤਰੀ ਕ੍ਰਿਕਟ ਵਿਚ ਵਾਪਸੀ ਬਾਰੇ ਵਿਚਾਰ ਕਰੇਗਾ। ਮਿਸਟਰ 360 ਡਿਗਰੀ ਦੇ ਨਾਂ ਨਾਲ ਮਸ਼ਹੂਰ ਡਿਵਿਲੀਅਰਸ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ, ''2023 ਵਿਸ਼ਵ ਕੱਪ ਤਕ ਮੈਂ 39 ਸਾਲ ਦਾ ਹੋ ਜਾਵਾਂਗਾ।''