ਅਮਰੀਕਾ, ਰੂਸ, ਕੈਨੇਡਾ ਤੇ ਫ਼ਿਨਲੈਂਡ ਸੈਮੀਫ਼ਾਈਨਲ ’ਚ

Sunday, Jan 03, 2021 - 05:58 PM (IST)

ਅਮਰੀਕਾ, ਰੂਸ, ਕੈਨੇਡਾ ਤੇ ਫ਼ਿਨਲੈਂਡ ਸੈਮੀਫ਼ਾਈਨਲ ’ਚ

ਸਪੋਰਟਸ ਡੈਸਕ— ਅਮਰੀਕਾ ਨੇ ਆਪਣੀ ਜੇਤੂ ਮੁਹਿੰਮ ਜਾਰੀ ਰਖਦੇ ਹੋਏ ਸਲੋਵਾਕੀਆ ਨੂੰ 5-2 ਨਾਲ ਹਰਾ ਕੇ ਵਿਸ਼ਵ ਜੂਨੀਅਰ ਆਈਸ ਹਾਕੀ ਚੈਂਪੀਅਨਸ਼ਿਪ ਦੇ ਸੈਮੀਫ਼ਾਈਨਲ ’ਚ ਪ੍ਰਵੇਸ਼ ਕੀਤਾ। ਅਮਰੀਕਾ ਸੋਮਵਾਰ ਨੂੰ ਹੋਣ ਵਾਲੇ ਸੈਮੀਫ਼ਾਈਨਲ ’ਚ ਫ਼ਿਨਲੈਂਡ ਦਾ ਦਾ ਸਾਹਮਣਾ ਕਰੇਗਾ ਜਦਕਿ ਹੋਰ ਸੈਮੀਫਾਈਨਲ ਕੈਨੇਡਾ ਤੇ ਰੂਸ ਵਿਚਾਲੇ ਖੇਡਿਆ ਜਾਵੇਗਾ। 
ਇਹ ਵੀ ਪੜ੍ਹੋ : ਗਾਂਗੁਲੀ ਸਵਸਥ, ਆਮ ਜ਼ਿੰਦਗੀ ’ਚ ਪਰਤਨ ’ਤੇ ਲੱਗਣਗੇ 3-4 ਹਫ਼ਤੇ

ਕੁਆਰਟਰ ਫ਼ਾਈਨਲ ਦੇ ਹੋਰ ਮੈਚਾਂ ’ਚ ਫ਼ਿਨਲੈਂਡ ਨੇ ਆਖ਼ਰੀ ਪਲਾਂ ’ਚ ਗੋਲ ਕਰਕੇ ਸਵੀਡਨ ਨੂੰ 3-2 ਨਾਲ ਹਰਾਇਆ ਜਦਕਿ ਮੇਜ਼ਬਾਨ ਕੈਨੇਡਾ ਨੇ ਚੈੱਕ ਗਣਰਾਜ ਨੂੰ 3-0 ਤੇ ਰੂਸ ਨੇ ਜਰਮਨੀ ਨੂੰ 2-1 ਨਾਲ ਹਰਾਇਆ। ਅਮਰੀਕਾ ਪੂਲ ਬੀ ਦੇ ਆਪਣੇ ਸ਼ੁਰੂਆਤੀ ਮੈਚ ’ਚ ਰੂਸ ਤੋਂ ਹਾਰ ਗਿਆ ਸੀ ਪਰ ਇਸ ਤੋਂ ਬਾਅਦ ਉਸ ਨੇ ਆਸਟ੍ਰੀਆ, ਚੈਕ ਗਣਰਾਜ ਤੇ ਸਵੀਡਨ ’ਤੇ ਆਸਾਨ ਜਿੱਤਾਂ ਦਰਜ ਕੀਤੀਆਂ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News