ICC World Cup 2023 : ਵਰੇਂਦਰ ਸਹਿਵਾਗ ਦੀ ਭਵਿੱਖਬਾਣੀ, ਇਹ 4 ਟੀਮਾਂ ਪਹੁੰਚਣਗੀਆਂ ਸੈਮੀਫਾਈਨਲ ''ਚ
Tuesday, Jun 27, 2023 - 04:58 PM (IST)
 
            
            ਸਪੋਰਟਸ ਡੈਸਕ- ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਆਗਾਮੀ ਵਨਡੇ ਵਿਸ਼ਵ ਕੱਪ ਲਈ ਮੈਚਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਟੂਰਨਾਮੈਂਟ 5 ਅਕਤੂਬਰ ਨੂੰ ਸ਼ੁਰੂ ਹੋਵੇਗਾ ਜਦਕਿ ਫਾਈਨਲ 19 ਨਵੰਬਰ ਨੂੰ ਖੇਡਿਆ ਜਾਵੇਗਾ। ਸ਼ਡਿਊਲ ਸਾਹਮਣੇ ਆਉਂਦੇ ਹੀ ਹੁਣ ਟੂਰਨਾਮੈਂਟ ਨੂੰ ਲੈ ਕੇ ਦਿੱਗਜ ਕ੍ਰਿਕਟਰਾਂ ਦੀ ਰਾਏ ਆਉਣੀ ਸ਼ੁਰੂ ਹੋ ਗਈ ਹੈ। ਇਸ ਕੜੀ 'ਚ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਭਵਿੱਖਬਾਣੀ ਕਰਦੇ ਹੋਏ ਉਨ੍ਹਾਂ 4 ਟੀਮਾਂ ਦੇ ਨਾਮ ਦੱਸੇ ਜੋ ਸੈਮੀਫਾਈਨਲ 'ਚ ਪਹੁੰਚਣਗੇ।  
ਇਨ੍ਹਾਂ ਟੀਮਾਂ ਦੇ ਲਏ ਨਾਮ
ਸਹਿਵਾਗ ਦਾ ਮੰਨਣਾ ਹੈ ਕਿ ਭਾਰਤ, ਪਾਕਿਸਤਾਨ, ਇੰਗਲੈਂਡ ਅਤੇ ਆਸਟ੍ਰੇਲੀਆ ਸੈਮੀਫਾਈਨਲ 'ਚ ਪਹੁੰਚ ਜਾਣਗੇ। ਉਨ੍ਹਾਂ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਭਾਰਤ ਦੇ ਨਾਲ ਪਾਕਿਸਤਾਨ ਵੀ ਸੈਮੀਫਾਈਨਲ 'ਚ ਜਾਵੇਗਾ। ਇਨ੍ਹਾਂ ਤੋਂ ਇਲਾਵਾ ਇੰਗਲੈਂਡ ਅਤੇ ਆਸਟ੍ਰੇਲੀਆ ਅਜਿਹੀਆਂ ਟੀਮਾਂ ਹਨ ਜੋ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲੈਣਗੀਆਂ।
ਇਹ ਵੀ ਪੜ੍ਹੋ: Cricket World Cup 2023 ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਅਤੇ ਕਿੱਥੇ-ਕਿੱਥੇ ਹੋਵੇਗਾ ਭਾਰਤ-ਪਾਕਿ ਦਾ ਮਹਾਮੁਕਾਬਲਾ
2023 ਵਰਲਡ ਕੱਪ ਦੇ ਲਈ ਵਰਿੰਦਰ ਸਹਿਵਾਗ ਦੀ ਸੈਮੀਫਾਈਨਲ ਲਿਸਟ:
- ਭਾਰਤ
- ਪਾਕਿਸਤਾਨ
- ਇੰਗਲੈਂਡ
- ਆਸਟ੍ਰੇਲੀਆ

ਭਾਰਤੀ ਟੀਮ ਆਪਣਾ ਪਹਿਲਾ ਮੈਚ ਆਸਟ੍ਰੇਲੀਆ ਦੇ ਖ਼ਿਲਾਫ਼ 8 ਅਕਤੂਬਰ ਨੂੰ ਚੇਨਈ 'ਚ ਖੇਡਣ ਉਤਰੇਗੀ। ਪਾਕਿਸਤਾਨ ਦੇ ਖ਼ਿਲਾਫ ਉਸ ਦਾ ਮੁਕਾਬਲਾ 15 ਅਕਤੂਬਰ ਨੂੰ ਅਹਿਮਦਾਬਾਦ 'ਚ ਦੇਖਣ ਨੂੰ ਮਿਲੇਗਾ। ਜੇਕਰ ਪਾਕਿਸਤਾਨ ਸੈਮੀਫਾਈਨਲ 'ਚ ਪਹੁੰਚ ਜਾਂਦਾ ਹੈ ਤਾਂ ਦੋਵਾਂ ਦੇਸ਼ਾਂ ਵਿਚਾਲੇ ਇਕ ਵਾਰ ਫਿਰ ਹਾਈਵੋਲਟੇਜ ਮੈਚ ਦੇਖਣ ਨੂੰ ਮਿਲ ਸਕਦਾ ਹੈ।
ਵਿਸ਼ਵ ਕੱਪ 2023 ਲਈ ਭਾਰਤੀ ਟੀਮ ਦਾ ਸ਼ਡਿਊਲ:
ਭਾਰਤ ਬਨਾਮ ਆਸਟ੍ਰੇਲੀਆ, 8 ਅਕਤੂਬਰ, ਚੇਨਈ
ਭਾਰਤ ਬਨਾਮ ਅਫਗਾਨਿਸਤਾਨ, 11 ਅਕਤੂਬਰ, ਦਿੱਲੀ
ਭਾਰਤ ਬਨਾਮ ਪਾਕਿਸਤਾਨ, 15 ਅਕਤੂਬਰ, ਅਹਿਮਦਾਬਾਦ
ਭਾਰਤ ਬਨਾਮ ਬੰਗਲਾਦੇਸ਼, 19 ਅਕਤੂਬਰ, ਪੁਣੇ
ਇਹ ਵੀ ਪੜ੍ਹੋ: ਵਿੰਡੀਜ਼ ਦੌਰੇ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਥੀਆਂ ਨੂੰ ਮਿਲੇ ਰਿਸ਼ਭ ਪੰਤ, ਸਾਂਝੀਆਂ ਕੀਤੀਆਂ ਤਸਵੀਰਾਂ
ਭਾਰਤ ਬਨਾਮ ਨਿਊਜ਼ੀਲੈਂਡ, 22 ਅਕਤੂਬਰ, ਧਰਮਸ਼ਾਲਾ
ਭਾਰਤ ਬਨਾਮ ਇੰਗਲੈਂਡ, 29 ਅਕਤੂਬਰ, ਲਖਨਊ
ਭਾਰਤ ਬਨਾਮ ਕੁਆਲੀਫਾਇਰ, 2 ਨਵੰਬਰ, ਮੁੰਬਈ
ਭਾਰਤ ਬਨਾਮ ਦੱਖਣੀ ਅਫਰੀਕਾ, 5 ਨਵੰਬਰ, ਕੋਲਕਾਤਾ
ਭਾਰਤ ਬਨਾਮ ਕੁਆਲੀਫਾਇਰ, 11 ਨਵੰਬਰ, ਬੈਂਗਲੁਰੂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            