ਚੈਂਪੀਅਨਸ ਟਰਾਫੀ : ICC ਕਦੇ ਵੀ BCCI ਨੂੰ ਭਾਰਤੀ ਸਰਕਾਰ ਦੀ ਨੀਤੀ ਵਿਰੁੱਧ ਜਾਣ ਲਈ ਨਹੀਂ ਕਹੇਗਾ

Saturday, Mar 16, 2024 - 12:22 PM (IST)

ਚੈਂਪੀਅਨਸ ਟਰਾਫੀ : ICC ਕਦੇ ਵੀ BCCI ਨੂੰ ਭਾਰਤੀ ਸਰਕਾਰ ਦੀ ਨੀਤੀ ਵਿਰੁੱਧ ਜਾਣ ਲਈ ਨਹੀਂ ਕਹੇਗਾ

ਨਵੀਂ ਦਿੱਲੀ, (ਭਾਸ਼ਾ)– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਦੇ ਕਾਰਜਕਾਰੀ ਬੋਰਡ ਦੇ ਇਕ ਸੂਤਰ ਨੇ ਦੱਸਿਆ ਕਿ ਅਗਲੇ ਸਾਲ ਪਾਕਿਸਤਾਨ ’ਚ ਚੈਂਪੀਅਨਸ ਟਰਾਫੀ ‘ਹਾਈਬ੍ਰਿਡ ਮਾਡਲ’ ਉੱਤੇ ਕਰਵਾਉਣਾ ਇਕ ਬਦਲ ਹੋ ਸਕਦਾ ਹੈ ਕਿਉਂਕਿ ਆਈ. ਸੀ. ਸੀ. ਭਾਰਤ ਦੀ ਹਿੱਸੇਦਾਰੀ ’ਤੇ ਫੈਸਲਾ ਨਹੀਂ ਲੈ ਸਕਦਾ, ਜੇਕਰ ਸਰਕਾਰੀ ਨੀਤੀ ਉਸਦੇ ਵਿਰੁੱਧ ਹੈ।

ਆਈ. ਸੀ. ਸੀ. ਬੋਰਡ ਦੀ ਮੀਟਿੰਗ ਦੁਬਈ ’ਚ ਚੱਲ ਰਹੀ ਹੈ। ਚੈਂਪੀਅਨਸ ਟਰਾਫੀ ਫਰਵਰੀ-ਮਾਰਚ 2025 ’ਚ ਹੋਣੀ ਹੈ, ਜਿਸ ’ਤੇ ਗੱਲਬਾਤ ਮੀਟਿੰਗ ਦੇ ਏਜੰਡੇ ’ਚ ਨਹੀਂ ਸੀ ਪਰ ਪੀ. ਸੀ. ਬੀ. ਦੇ ਨਵੇਂ ਚੁਣੇ ਗਏ ਮੁਖੀ ਮੋਹਸਿਨ ਨਕਵੀ ਨੇ ਕਿਹਾ ਹੈ ਕਿ ਉਹ ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ ਤੇ ਆਈ. ਸੀ. ਸੀ. ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਗੱਲ ਕਰਕੇ ਭਰੋਸਾ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ।

ਆਈ. ਸੀ. ਸੀ. ਬੋਰਡ ਦੇ ਇਕ ਮੈਂਬਰ ਨੇ ਕਿਹਾ ਕਿ ਬੀ. ਸੀ. ਸੀ. ਆਈ. ਟੂਰਨਾਮੈਂਟ ਦੀ ਮਿਤੀ ਨੇੜੇ ਆਉਣ ’ਤੇ ਹੀ ਫੈਸਲਾ ਲਵੇਗਾ ਤੇ ਯੂ. ਏ. ਈ. ’ਚ ਇਸਦੇ ਆਯੋਜਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਬੋਰਡ ਦੀਆਂ ਮੀਟਿੰਗਾਂ ’ਚ ਹਰ ਮੈਂਬਰ ਆਪਣਾ ਮਸਲਾ ਚੁੱਕ ਸਕਦਾ ਹੈ, ਜਿਸ ’ਤੇ ਵੋਟਿੰਗ ਹੁੰਦੀ ਹੈ ਪਰ ਜੇਕਰ ਮੈਂਬਰ ਦੇਸ਼ ਦੀ ਸਰਕਾਰ ਕਹਿੰਦੀ ਹੈ ਕਿ ਉਹ ਉਥੇ ਨਹੀਂ ਖੇਡ ਸਕਦੇ ਤਾਂ ਆਈ. ਸੀ. ਸੀ. ਨੂੰ ਬਦਲ ਲੱਭਣੇ ਪੈਂਦੇ ਹਨ।’’


author

Tarsem Singh

Content Editor

Related News