ਆਈ. ਸੀ. ਸੀ. ਬੰਗਲਾਦੇਸ਼ ਤੇ ਨਿਊਜ਼ੀਲੈਂਡ ਵਿਚਾਲੇ ਮੀਰਪੁਰ ਵਿਚ ਖੇਡੇ ਗਏ ਟੈਸਟ ਦੀ ਪਿੱਚ ਤੋਂ ਨਾਖੁਸ਼
Wednesday, Dec 13, 2023 - 10:58 AM (IST)
ਮੀਰਪੁਰ (ਬੰਗਲਾਦੇਸ਼) (ਭਾਸ਼ਾ)– ਬੰਗਲਾਦੇਸ਼ ਤੇ ਨਿਊਜ਼ੀਲੈਂਡ ਵਿਚਾਲੇ ਦੂਜੇ ਤੇ ਆਖਰੀ ਟੈਸਟ ਮੈਚ ਦੀ ਮੇਜ਼ਬਾਨੀ ਕਰਨ ਵਾਲੇ ਮੀਰਪੁਰ ਦੀ ਪਿੱਚ ਤੋਂ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਨਾਖੁਸ਼ੀ ਪ੍ਰਗਟ ਕਰਦੇ ਹੋਏ ਇਕ ਡੀਮੈਰਿਟ ਅੰਕ ਦਿੱਤਾ ਹੈ।
ਇਹ ਵੀ ਪੜ੍ਹੋ : ਮੰਧਾਨਾ ਨੇ ਮਹਿਲਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਹਮਾਇਤ ਕੀਤੀ
ਆਈ. ਸੀ. ਸੀ. ਮੈਚ ਰੈਫਰੀ ਡੇਵਿਡ ਬੂਨ ਨੇ ਆਪਣੇ ਮੁਲਾਂਕਣ ਵਿਚ ਕਿਹਾ ਕਿ ‘ਪਿੱਚ ਸ਼ਾਇਦ ਪੂਰੀ ਤਰ੍ਹਾਂ ਨਾਲ ਤਿਆਰ ਨਹੀਂ ਹੋਈ ਸੀ’ ਤੇ ਸਪਿਨਰਾਂ ਦੀ ਗੇਂਦ ਕਦੇ ਬੱਲੇਬਾਜ਼ਾਂ ਦੇ ਮੋਡੇ ਦੇ ਉੱਪਰ ਤੋਂ ਨਿਕਲ ਰਹੀ ਸੀ ਤੇ ਕਦੇ ਗੇਂਦ ਕਾਫੀ ਹੇਠਾਂ ਰਹਿ ਰਹੀ ਸੀ।’’
ਇਹ ਵੀ ਪੜ੍ਹੋ : U-19 Asia Cup : ਨੇਪਾਲ ਨੂੰ ਹਰਾ ਕੇ ਭਾਰਤ ਸੈਮੀਫਾਈਨਲ ’ਚ
ਨਿਊਜ਼ੀਲੈਂਡ ਦੀ ਟੀਮ ਨੇ ਗਲੇਨ ਫਿਲਿਪਸ ਦੇ ਆਲਰਾਊਂਡ ਪ੍ਰਦਰਸ਼ਨ ਦੀ ਬਦੌਲਤ ਇਹ ਮੈਚ ਚਾਰ ਵਿਕਟਾਂ ਨਾਲ ਜਿੱਤ ਕੇ 2 ਮੈਚਾਂ ਦੀ ਲੜੀ 1-1 ਨਾਲ ਬਰਾਬਰ ਕੀਤੀ ਸੀ। ਮੈਚ ਦਾ ਦੂਜਾ ਦਿਨ ਪੂਰੀ ਤਰ੍ਹਾਂ ਨਾਲ ਮੀਂਹ ਦੀ ਭੇਟ ਚੜ੍ਹ ਗਿਆ ਸੀ। ਤੀਜੇ ਦਿਨ ਦੀ ਖੇਡ ਵੀ ਮੀਂਹ ਪ੍ਰਭਾਵਿਤ ਰਹੀ ਸੀ। ਇਸ ਮੈਚ ਦਾ ਨਤੀਜਾ 178.1 ਓਵਰਾਂ ਵਿਚ ਹੀ ਨਿਕਲ ਗਿਆ। ਇਹ ਮੀਰਪੁਰ ਦਾ ਸਭ ਤੋਂ ਘੱਟ ਓਵਰਾਂ ਵਾਲਾ ਟੈਸਟ ਮੈਚ ਸਾਬਤ ਹੋਇਆ ਜਿੱਥੇ ਇਸ ਦੌਰਾਨ 36 ਵਿਕਟਾਂ ਡਿੱਗੀਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8