ICC ਨੇ ਚੁਣੀ ਸਾਲ ਦੀ ਸਰਵਸ੍ਰੇਸ਼ਠ ਟੈਸਟ ਟੀਮ, 3 ਭਾਰਤੀ ਕ੍ਰਿਕਟਰਾਂ ਨੂੰ ਮਿਲੀ ਜਗ੍ਹਾ
Thursday, Jan 20, 2022 - 08:59 PM (IST)
ਦੁਬਈ- ਰੋਹਿਤ ਸ਼ਰਮਾ ਨੂੰ ਸਲਾਮੀ ਬੱਲੇਬਾਜ਼, ਰਿਸ਼ਭ ਪੰਤ ਨੂੰ ਵਿਕਟਕੀਪਰ ਤੇ ਰਵੀਚੰਦਰਨ ਅਸ਼ਵਿਨ ਨੂੰ ਇਕਲੌਤੇ ਸਪਿਨਰ ਦੇ ਰੂਪ ਵਿਚ ਆਈ. ਸੀ. ਸੀ. ਦੀ ਸਾਲ ਦੀ ਟੈਸਟ ਟੀਮ ਵਿਟ ਜਗ੍ਹਾ ਦਿੱਤੀ ਗਈ ਹੈ। ਟੈਸਟ ਵਿਚ ਨੰਬਰ ਇਕ ਭਾਰਤ ਦੇ ਤਿੰਨ ਖਿਡਾਰੀਆਂ ਨੂੰ ਹਾਲਾਂਕਿ ਲੰਬੇ ਫਾਰਮੈੱਟ ਦੀ ਟੀਮ ਵਿਚ ਜਗ੍ਹਾ ਮਿਲੀ, ਜਿਸਦੇ ਕਪਤਾਨ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਨੂੰ ਬਣਾਇਆ ਗਿਆ ਹੈ। ਭਾਰਤ ਨੇ ਸਾਲ 2021 ਵਿਚ ਕੁੱਲ 14 ਟੈਸਟ ਮੈਚ ਖੇਡੇ, ਜਿਨ੍ਹਾਂ ਵਿਚੋਂ 8 'ਚ ਜਿੱਤ ਹਾਸਲ ਕੀਤੀ ਜਦਕਿ ਤਿੰਨ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜੋ ਨਿਊਜ਼ੀਲੈਂਡ ਦੇ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਵੀ ਸ਼ਾਮਿਲ ਹੈ। ਹਾਲ ਵਿਚ ਵਿਰਾਟ ਕੋਹਲੀ ਦੀ ਜਗ੍ਹਾ ਸੀਮਿਤ ਓਵਰਾਂ ਦੇ ਕਪਤਾਨ ਨਿਯੁਕਤ ਕੀਤੇ ਗਏ ਰੋਹਿਤ ਨੇ ਕੈਲੰਡਰ ਸਾਲ ਵਿਚ 47.68 ਦੀ ਔਸਤ ਤੇ 2 ਸੈਂਕੜਿਆਂ ਦੀ ਮਦਦ ਨਾਲ 906 ਦੌੜਾਂ ਬਣਾਈਆਂ। ਰੋਹਿਤ ਨੇ ਇੰਗਲੈਂਡ ਵਿਰੁੱਧ ਚੇਨਈ ਤੇ ਓਵਲ ਵਿਚ ਸੈਂਕੜਾ ਲਗਾਇਆ।
ਇਹ ਖ਼ਬਰ ਪੜ੍ਹੋ- ਅੰਡਰ-19 ਵਿਸ਼ਵ ਕੱਪ : ਵੱਡੀ ਜਿੱਤ ਦੇ ਨਾਲ ਕੁਆਰਟਰ ਫਾਈਨਲ 'ਚ ਪਹੁੰਚਿਆ ਭਾਰਤ
ਭਾਰਤ ਦੀ ਪਹਿਲੀ ਪਸੰਦ ਦੇ ਵਿਕਟਕੀਪਰ ਪੰਤ ਨੇ 12 ਮੈਚਾਂ ਵਿਚ 39.36 ਦੀ ਔਸਤ ਨਾਲ 748 ਦੌੜਾਂ ਬਣਾਈਆਂ। ਉਨ੍ਹਾਂ ਨੇ ਅਹਿਮਦਾਬਾਦ ਵਿਚ ਇੰਗਲੈਂਡ ਦੇ ਵਿਰੁੱਧ ਸੈਂਕੜਾ ਵੀ ਲਗਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਕਟਕੀਪਰ ਦੇ ਰੂਪ ਵਿਚ 39 ਸ਼ਿਕਾਰ ਵੀ ਕੀਤੇ। ਅਨੁਭਵੀ ਸਪਿਨਰ ਅਸ਼ਵਿਨ ਨੇ 16.64 ਦੀ ਔਸਤ ਨਾਲ 54 ਵਿਕਟਾਂ ਹਾਸਲ ਕੀਤੀਆਂ ਤੇ ਇੰਗਲੈਂਡ-ਨਿਊਜ਼ੀਲੈਂਡ ਦੇ ਵਿਰੁੱਧ ਘਰੇਲੂ ਸੀਰੀਜ਼ ਵਿਚ ਉਨ੍ਹਾਂ ਨੇ ਆਪਣੀ ਪਹਿਚਾਣ ਬਣਾਈ। ਇਸ ਤੋਂ ਇਲਾਵਾ ਉਨ੍ਹਾਂ ਨੇ 25.35 ਦੀ ਔਸਤ ਨਾਲ 355 ਦੌੜਾਂ ਬਣਾਈਆਂ, ਜਿਸ ਵਿਚ ਇੰਗਲੈਂਡ ਦੇ ਵਿਰੁੱਧ ਚੇਨਈ ਵਿਚ ਬਣਾਇਆ ਗਿਆ ਸੈਂਕੜਾ ਵੀ ਸ਼ਾਮਿਲ ਹੈ। ਭਾਰਤ ਦੇ ਤਿੰਨ ਖਿਡਾਰੀਆਂ ਤੇ ਵਿਲੀਅਮਸਨ ਤੋਂ ਇਲਾਵਾ ਆਈ. ਸੀ. ਸੀ. ਟੈਸਟ ਟੀਮ ਵਿਚ ਸ਼੍ਰੀਲੰਤਾ ਦੇ ਦਿਮੁਥ ਕਰੁਣਾਰਤਨੇ, ਆਸਟਰੇਲੀਆ ਦੇ ਮਾਰਨਸ ਲਾਬੁਸ਼ੇਨ, ਇੰਗਲੈਂਡ ਦੇ ਕਪਤਾਨ ਜੋ ਰੂਟ, ਨਿਊਜ਼ੀਲੈਂਡ ਦੇ ਕਾਈਲ ਜੇਮੀਸਨ ਤੇ ਤਿੰਨ ਪਾਕਿਸਤਾਨੀ ਫਵਾਦ ਆਲਮ, ਹਸਨ ਅਲੀ ਤੇ ਸ਼ਾਹੀਨ ਅਫਰੀਦੀ ਸ਼ਾਮਿਲ ਹਨ।
ਇਹ ਖ਼ਬਰ ਪੜ੍ਹੋ- ਅੰਡਰ-19 ਵਿਸ਼ਵ ਕੱਪ : ਆਸਟਰੇਲੀਆ ਨੇ ਸਕਾਟਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।