ICC ਟੈਸਟ ਰੈਂਕਿੰਗ : ਲਾਬੁਸ਼ੇਨ ਚੋਟੀ ’ਤੇ, ਕੋਹਲੀ 7ਵੇਂ ਨੰਬਰ ’ਤੇ ਖਿਸਕਿਆ
Thursday, Dec 23, 2021 - 01:31 AM (IST)
ਦੁਬਈ- ਭਾਰਤੀ ਕਪਤਾਨ ਵਿਰਾਟ ਕੋਹਲੀ ਆਈ. ਸੀ. ਸੀ. ਦੀ ਨਵੀਂ ਵਿਸ਼ਵ ਰੈਂਕਿੰਗ ’ਚ ਬੱਲੇਬਾਜ਼ਾਂ ਦੀ ਸੂਚੀ ’ਚ ਇਕ ਸਥਾਨ ਦੇ ਨੁਕਸਾਨ ਨਾਲ 7ਵੇਂ ਸਥਾਨ ’ਤੇ ਖਿਸਕ ਗਿਆ ਜਦਕਿ ਆਸਟ੍ਰੇਲੀਆ ਦਾ ਮਾਨਰਸ ਲਾਬੁਸ਼ੇਨ ਏਸ਼ੇਜ਼ ਸੀਰੀਜ਼ ’ਚ ਸ਼ਾਨਦਾਰ ਫਾਰਮ ਦੀ ਬਦੌਲਤ ਇੰਗਲੈਂਡ ਦੇ ਕਪਤਾਨ ਜੌ ਰੂਟ ਨੂੰ ਹਟਾ ਕੇ ਦੁਨੀਆ ਦਾ ਨੰਬਰ ਇਕ ਬੱਲੇਬਾਜ਼ ਬਣ ਗਿਆ। ਭਾਰਤ ਦਾ ਰੋਹਿਤ ਸ਼ਰਮਾ 5ਵੇਂ ਸਥਾਨ ’ਤੇ ਬਰਕਰਾਰ ਹੈ।
ਇਹ ਖ਼ਬਰ ਪੜ੍ਹੋ- ਜਨਤਕ ਇਸਤੇਮਾਲ ਲਈ ਖੁੱਲ੍ਹੇਗਾ ਟੋਕੀਓ ਓਲੰਪਿਕ ਸਥਾਨ
ਗੇਂਦਬਾਜ਼ਾਂ ’ਚ ਰਵੀਚੰਦਰਨ ਅਸ਼ਵਿਨ ਹੁਣ ਵੀ ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਤੋਂ ਬਾਅਦ ਦੂਜੇ ਸਥਾਨ ’ਤੇ ਕਾਇਮ ਹੈ। ਕੋਹਲੀ ਨਿਊਜ਼ੀਲੈਂਡ ਖਿਲਾਫ ਦੂਜੇ ਟੈਸਟ ’ਚ ਖੇਡਿਆ ਸੀ। ਉਹ ਪਹਿਲਾਂ 6ਵੇਂ ਸਥਾਨ ’ਤੇ ਸੀ ਪਰ ਹੁਣ 756 ਅੰਕਾਂ ਦੇ ਨਾਲ 7ਵੇਂ ਸਥਾਨ ’ਤੇ ਕਾਬਿਜ਼ ਹੈ। ਲਾਬੁਸ਼ੇਨ ਏਸ਼ੇਜ਼ ਸੀਰੀਜ਼ ’ਚ ਹੁਣ ਤੱਕ ਖੇਡੇ ਗਏ 2 ਮੈਚਾਂ ’ਚ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਪਹਿਲੀ ਵਾਰ ਬੱਲੇਬਾਜ਼ਾਂ ਦੀ ਆਈ. ਸੀ. ਸੀ. (ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ) ਰੈਂਕਿੰਗ ’ਚ ਚੌਟੀ ’ਤੇ ਪੁੱਜਾ ਹੈ। ਕਰੀਅਰ ਦੇ ਸਰਵਸ਼੍ਰੇਸ਼ਠ 912 ਰੇਟਿੰਗ ਅੰਕਾਂ ਨਾਲ ਉਹ ਰੂਟ (897 ਅੰਕ) ਨੂੰ ਦੂਜੇ ਸਥਾਨ ’ਤੇ ਖਿਸਕਾਉਣ ’ਚ ਸਫਲ ਰਿਹਾ।
ਸੀਰੀਜ਼ ਤੋਂ ਪਹਿਲਾਂ ਉਹ ਚੌਥੇ ਸਥਾਨ ’ਤੇ ਸੀ ਪਰ ਬ੍ਰਿਸਬੇਨ ’ਚ ਪਹਿਲੇ ਏਸ਼ੇਜ਼ ਟੈਸਟ ’ਚ ਆਸਟ੍ਰੇਲੀਆ ਦੀ ਜਿੱਤ ’ਚ 74 ਦੌੜਾਂ ਬਣਾਉਣ ਤੋਂ ਬਾਅਦ ਉਹ 2 ਪਾਏਦਾਨ ਦੇ ਫਾਇਦੇ ਨਾਲ ਦੂਜੇ ਸਥਾਨ ’ਤੇ ਪਹੁੰਚ ਗਿਆ ਸੀ। ਲੇਕਿਨ ਐਡੀਲੇਡ ’ਚ ਉਸ ਨੇ ਇਕ ਸੈਂਕੜਾ ਅਤੇ ਅਰਧ-ਸੈਂਕੜਾ (103 ਅਤੇ 51 ਦੌੜਾਂ) ਬਣਾਈਆਂ ਜਿਸ ਨਾਲ ਆਸਟ੍ਰੇਲੀਆ ਨੇ ਇੰਗਲੈਂਡ ਨੂੰ 275 ਦੌੜਾਂ ਨਾਲ ਹਰਾ ਕੇ ਏਸ਼ੇਜ਼ ਸੀਰੀਜ਼ ’ਚ 2-0 ਦੀ ਬੜ੍ਹਤ ਬਣਾਈ। ਉਸ ਦਾ ਸਾਥੀ ਮਿਸ਼ੇਲ ਸਟਾਰਕ ਦੂਜੇ ਟੈਸਟ ’ਚ 80 ਦੌੜਾਂ ਦੇ ਕੇ 6 ਵਿਕਟ (ਪਹਿਲੀ ਪਾਰੀ ’ਚ 4 ਵਿਕਟ) ਝਟਕਾਉਣ ਦੇ ਪ੍ਰਦਰਸ਼ਨ ਨਾਲ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ’ਚ ਟਾਪ-10 ’ਚ ਜਗ੍ਹਾ ਬਣਾਉਣ ’ਚ ਸਫਲ ਰਿਹਾ। ਉਹ 9ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਟੀ-20 ਅੰਤਰਰਾਸ਼ਟਰੀ ਖਿਡਾਰੀਆਂ ਦੀ ਰੈਂਕਿੰਗ ’ਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਬੱਲੇਬਾਜ਼ਾਂ ਦੀ ਸੂਚੀ ’ਚ ਫਿਰ ਚੌਟੀ ਦਾ ਸਥਾਨ ਹਾਸਲ ਕਰ ਲਿਆ ਹੈ। ਉਹ ਪਹਿਲਾ ਸਥਾਨ ਗੁਆਉਣ ਦੇ ਇਕ ਹਫਤੇ ਬਾਅਦ ਇਸ ’ਤੇ ਵਾਪਸੀ ਕਰਨ ’ਚ ਸਫਲ ਰਿਹਾ।
ਇਹ ਖ਼ਬਰ ਪੜ੍ਹੋ- IPL ਦੀ ਮੈਗਾ ਨੀਲਾਮੀ ਬੈਂਗਲੁਰੂ ’ਚ 7 ਅਤੇ 8 ਫਰਵਰੀ ਨੂੰ
ਵੈਸਟਇੰਡੀਜ਼ ਖਿਲਾਫ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ ’ਚ ਜ਼ੀਰੋ ਅਤੇ 7 ਦੌੜਾਂ ਨਾਲ ਉਹ ਪਿਛਲੇ ਹਫਤ ਦੀ ਰੈਂਕਿੰਗ ਅਪਡੇਟ ’ਚ 2 ਸਥਾਨ ਖਿਸਕ ਕੇ ਤੀਜੇ ਸਥਾਨ ’ਤੇ ਪਹੁੰਚ ਗਿਆ ਸੀ। ਅੰਤਿਮ ਟੀ-20 ਅੰਤਰਰਾਸ਼ਟਰੀ ’ਚ ਉਸ ਨੇ 79 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਜਿਸ ਨਾਲ ਪਾਕਿਸਤਾਨ ਨੇ ਸੀਰੀਜ਼ ’ਚ ਵੈਸਟਇੰਡੀਜ਼ ਖਿਲਾਫ ਕਲੀਨ ਸਵੀਪ ਕੀਤਾ। ਇਸ ਤੋਂ ਪਹਿਲਾਂ ਉਹ ਰੈਂਕਿੰਗ ’ਚ ਡੇਵਿਡ ਮਲਾਨ ਦੇ ਨਾਲ ਸਾਂਝੇ ਰੂਪ ਨਾਲ ਚੌਟੀ ’ਤੇ ਹੈ। ਉਸ ਦੇ ਸਾਥੀ ਸਲਾਮੀ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਤੀਜੇ ਸਥਾਨ ’ਤੇ ਪਹੁੰਚ ਗਏ। ਭਾਰਤ ਦੇ ਸੀਮਤ ਓਵਰਾਂ ਦੀ ਟੀਮ ਦਾ ਨਵਾਂ ਕਪਤਾਨ ਕੇ. ਐੱਲ. ਰਾਹੁਲ 5ਵੇਂ ਸਥਾਨ ’ਤੇ ਕਾਬਿਜ਼ ਸਰਵਸ੍ਰੇਸ਼ਠ ਭਾਰਤੀ ਖਿਡਾਰੀ ਹੈ। ਟੀ-20 ਗੇਂਦਬਾਜ਼ਾਂ ਦੀ ਸੂਚੀ ’ਚ ਟਾਪ-10 ’ਚ ਕੋਈ ਭਾਰਤੀ ਗੇਂਦਬਾਜ਼ ਮੌਜੂਦ ਨਹੀਂ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।