ICC ਟੈਸਟ ਰੈਂਕਿੰਗ : ਕੇ. ਐੱਲ. ਰਾਹੁਲ ਨੂੰ 18 ਸਥਾਨ ਦਾ ਹੋਇਆ ਫਾਇਦਾ

Thursday, Jan 06, 2022 - 03:45 AM (IST)

ਦੁਬਈ- ਭਾਰਤੀ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਦੱਖਣੀ ਅਫਰੀਕਾ ਦੇ ਵਿਰੁੱਧ ਪਹਿਲੇ ਟੈਸਟ ਵਿਚ ਮਿਲੀ 113 ਦੌੜਾਂ ਦੀ ਜਿੱਤ ਵਿਚ 'ਪਲੇਅਰ ਆਫ ਦਿ ਮੈਚ' ਪ੍ਰਦਰਸ਼ਨ ਦੀ ਬਦੌਲਤ ਆਈ. ਸੀ. ਸੀ. ਦੀ ਤਾਜ਼ਾ ਟੈਸਟ ਰੈਂਕਿੰਗ ਵਿਚ 18 ਸਥਾਨਾਂ ਦੇ ਫਾਇਦੇ ਨਾਲ ਬੱਲੇਬਾਜ਼ਾਂ ਦੀ ਸੂਚੀ ਵਿਚ 31ਵੇਂ ਸਥਾਨ 'ਤੇ ਪਹੁੰਚ ਗਏ। ਸੈਂਚੂਰੀਅਨ 'ਚ ਇਸ ਜਿੱਤ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਬੜ੍ਹਤ ਬਣਾ ਲਈ, ਜੋ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦਾ ਹਿੱਸਾ ਹੈ।

ਇਹ ਖ਼ਬਰ ਪੜ੍ਹੋ- NZ v BAN : ਬੰਗਲਾਦੇਸ਼ ਦੀ ਵਿਸ਼ਵ ਟੈਸਟ ਚੈਂਪੀਅਨ ਨਿਊਜ਼ੀਲੈਂਡ ’ਤੇ ਪਹਿਲੀ ਜਿੱਤ

PunjabKesari


ਰਾਹੁਲ ਦੀ ਇਸ ਸਵਰੂਪ ਵਿਚ ਸਰਵਸ੍ਰੇਸ਼ਠ ਰੈਂਕਿੰਗ 8ਵਾਂ ਸਥਾਨ ਹੈ ਜੋ ਉਨ੍ਹਾਂ ਨੇ ਨਵੰਬਰ 2017 ਵਿਚ ਹਾਸਲ ਕੀਤੀ ਸੀ। ਉਨ੍ਹਾਂ ਨੇ ਪਹਿਲੀ ਪਾਰੀ ਵਿਚ 123 ਦੌੜਾਂ ਬਣਾਈਆਂ ਤੇ ਮਯੰਕ ਅਰਗਵਾਲ (60 ਦੌੜਾਂ) ਦੇ ਨਾਲ ਪਹਿਲੇ ਵਿਕਟ ਦੇ ਲਈ 117 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਨਿਭਾਈ, ਜਿਸ ਨਾਲ ਭਾਰਤੀ ਟੀਮ ਇਸ ਸਥਾਨ 'ਤੇ ਟੈਸਟ ਮੈਚ ਜਿੱਤਣ ਵਾਲੀ ਪਹਿਲੀ ਏਸ਼ੀਆਈ ਟੀਮ ਬਣ ਗਈ ਹੈ ਤੇ ਉਸ ਨੇ ਡਬਲਯੂ. ਟੀ. ਸੀ. ਅੰਕ ਸੂਚੀ ਵਿਚ ਮਹੱਤਵਪੂਰਨ ਅੰਕ ਵੀ ਹਾਸਲ ਕੀਤੇ। ਅਗਰਵਾਲ ਨੂੰ ਇਕ ਸਥਾਨ ਦਾ ਫਾਇਦਾ ਹੋਇਆ ਜਦਕਿ ਅਜਿੰਕਯ ਰਹਾਨੇ 2 ਸਥਾਨ ਦੀ ਛਲਾਂਗ ਨਾਲ ਬੁੱਧਵਾਰ ਨੂੰ ਤਾਜ਼ਾ ਅਪਡੇਟ ਵਿਚ 25ਵੇਂ ਸਥਾਨ 'ਤੇ ਪਹੁੰਚ ਗਏ ਹਨ।

ਇਹ ਖ਼ਬਰ ਪੜ੍ਹੋ-ਮੀਂਹ ਨਾਲ ਪ੍ਰਭਾਵਿਤ ਚੌਥੇ ਏਸ਼ੇਜ਼ ਟੈਸਟ ਦੇ ਪਹਿਲੇ ਦਿਨ ਆਸਟ੍ਰੇਲੀਆ ਦੀ ਵਧੀਆ ਸ਼ੁਰੂਆਤ

PunjabKesari
ਤੇਜ਼ ਗੇਂਦਬਾਜ਼ਾਂ ਮੁਹੰਮਦ ਸ਼ੰਮੀ ਅਤੇ ਜਸਪ੍ਰੀਤ ਬੁਮਰਾਹ ਨੂੰ ਵੀ ਰੈਂਕਿੰਗ ’ਚ ਫਾਇਦਾ ਮਿਲਿਆ ਹੈ। ਪਹਿਲੀ ਪਾਰੀ ’ਚ ਪੰਜਾ ਜੜ ਕੇ ਮੈਚ ’ਚ ਕੁੱਲ 8 ਵਿਕਟਾਂ ਲੈਣ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਹੁਣ ਗੇਂਦਬਾਜ਼ਾਂ ਦੀ ਰੈਂਕਿੰਗ ’ਚ 17ਵੇਂ ਸਥਾਨ ’ਤੇ ਹੈ। ਸੈਂਚੂਰੀਅਨ ਟੈਸਟ ’ਚ 5 ਵਿਕਟਾਂ ਲੈ ਕੇ ਜਸਪ੍ਰੀਤ ਬੁਮਰਾਹ ਨੇ ਟਾਪ-10 ’ਚ ਵਾਪਸੀ ਕੀਤੀ ਅਤੇ ਉਹ 9ਵੇਂ ਸਥਾਨ ’ਤੇ ਹੈ। ਦੱਖਣੀ ਅਫਰੀਕਾ ਦੇ ਲਈ ਕਪਤਾਨ ਤੇ ਸਲਾਮੀ ਬੱਲੇਬਾਜ਼ ਡੀਨ ਐਲਗਰ 2 ਸਥਾਨ ਦੇ ਫਾਇਦੇ ਨਾਲ 14ਵੇਂ ਸਥਾਨ 'ਤੇ ਪਹੁੰਚੇ, ਜਿਨ੍ਹਾਂ ਨੇ ਦੂਜੀ ਪਾਰੀ ਵਿਚ 77 ਦੌੜਾਂ ਬਣਾਈਆਂ ਸਨ।

PunjabKesari
ਤੇਮਬਾ ਬਾਵੁਮਾ 52 ਤੇ ਅਜੇਤੂ 35 ਦੌੜਾਂ ਦੇ ਸਕੋਰ ਨਾਲ 16 ਸਥਾਨ ਦੇ ਫਾਇਦੇ ਨਾਲ 39ਵੇਂ ਸਥਾਨ 'ਤੇ ਪਹੁੰਚ ਗਏ। ਕਾਗਿਸੋ ਰਬਾਡਾ ਨੇ 7 ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਉਹ ਇਕ ਸਥਾਨ ਉੱਪਰ 6ਵੇਂ ਸਥਾਨ 'ਤੇ ਜਦਕਿ ਸਾਥੀ ਤੇਜ਼ ਗੇਂਦਬਾਜ਼ ਲੂੰਗੀ ਐਨਗਿਡੀ ਮੈਚ ਵਿਚ 8 ਵਿਕਟਾਂ ਹਾਸਲ ਕਰਨ ਦੇ ਨਾਲ 16 ਸਥਾਨ ਦੀ ਛਲਾਂਗ ਨਾਲ 30ਵੇਂ ਸਥਾਨ 'ਤੇ ਪਹੁੰਚ ਗਏ ਹਨ। ਡੈਬਿਊ ਰਪ ਰਹੇ ਤੇਜ਼ ਗੇਂਦਬਾਜ਼ ਜੇਨਸੇਨ ਨੇ 97ਵੇਂ ਸਥਾਨ ਨਾਲ ਰੈਂਕਿੰਗ ਵਿਚ ਪ੍ਰਵੇਸ਼ ਕੀਤਾ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News