ਭਾਰਤੀ ਟੀਮ ਦੀ ਜਿੱਤ ਤੋਂ ਬਾਅਦ ਬਦਲਿਆ ਟੈਸਟ ਚੈਂਪੀਅਨਸ਼ਿਪ ਟੇਬਲ, ਭਾਰਤ ਹੁਣ ਚੌਥੇ ਸਥਾਨ 'ਤੇ

Thursday, Dec 30, 2021 - 07:59 PM (IST)

ਨਵੀਂ ਦਿੱਲੀ- ਸੈਂਚੂਰੀਅਨ ਦੇ ਮੈਦਾਨ 'ਤੇ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ ਪਹਿਲੇ ਟੈਸਟ ਮੈਚ ਵਿਚ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਟੇਬਲ 'ਚ ਵੀ ਆਪਣੀ ਸਥਿਤੀ ਬਿਹਤਰ ਕਰ ਲਈ ਹੈ। ਭਾਰਤੀ ਟੀਮ ਹੁਣ 64.28 ਫੀਸਦੀ ਜਿੱਤ ਦੇ ਨਾਲ ਇਸ ਟੇਬਲ ਵਿਚ ਚੌਥੇ ਸਥਾਨ 'ਤੇ ਆ ਗਈ ਹੈ। ਭਾਰਤ ਦੇ ਕੋਲ ਹੁਣ 54 ਪੁਆਇੰਟ ਹਨ ਜੋਕਿ ਬਾਕੀ ਸਾਰੀਆਂ ਟੀਮਾਂ ਤੋਂ ਜ਼ਿਆਦਾ ਹਨ। ਭਾਰਤੀ ਟੀਮ ਨੇ ਚੈਂਪੀਅਨਸ਼ਿਪ ਚੱਕਰ ਵਿਚ ਜੋ 2 ਟੈਸਟ ਡਰਾਅ ਖੇਡੇ, ਉਸਦੀ ਵਜ੍ਹਾ ਨਾਲ ਉਹ ਚੌਥੇ ਨੰਬਰ 'ਤੇ ਹੈ। ਜਦਕਿ ਆਸਟਰੇਲੀਆ ਤਿੰਨ ਟੈਸਟ ਖੇਡ ਕੇ ਪਹਿਲੇ ਨੰਬਰ 'ਤੇ ਬਣਿਆ ਹੋਇਆ ਹੈ। ਦੇਖੋ ਟੇਬਲ-

PunjabKesari


ਵਿਸ਼ਵ ਟੈਸਟ ਚੈਂਪੀਅਨਸ਼ਿਪ ਟੇਬਲ-
1. ਆਸਟਰੇਲੀਆ- 100 ਫੀਸਦੀ, 36 ਪੁਆਇੰਟ, 3 ਜਿੱਤ, 0 ਹਾਰ, 0 ਡਰਾਅ
2. ਸ਼੍ਰੀਲੰਕਾ- 100 ਫੀਸਦੀ, 24 ਪੁਆਇੰਟ, 2 ਜਿੱਤ, 0 ਹਾਰ, 0 ਡਰਾਅ
3. ਪਾਕਿਸਤਾਨ- 75 ਫੀਸਦੀ, 36 ਪੁਆਇੰਟ, 3 ਜਿੱਤ, 1 ਹਾਰ, 0 ਡਰਾਅ
4. ਭਾਰਤ- 64.28 ਫੀਸਦੀ, 54 ਪੁਆਇੰਟ, 4 ਜਿੱਤ, 1 ਹਾਰ, 2 ਡਰਾਅ
5. ਵੈਸਟਇੰਡੀਜ਼- 25 ਫੀਸਦੀ, 12 ਪੁਆਇੰਟ, 1 ਜਿੱਤ, 3 ਹਾਰ, 0 ਡਰਾਅ
6. ਨਿਊਜ਼ੀਲੈਂਡ- 16 ਫੀਸਦੀ, 4 ਪੁਆਇੰਟ, 0 ਜਿੱਤ, 1 ਹਾਰ, 1 ਡਰਾਅ
7. ਇੰਗਲੈਂਡ- 07.14 ਫੀਸਦੀ, 6 ਪੁਆਇੰਟ, 1 ਜਿੱਤ, 5 ਹਾਰ, 1 ਡਰਾਅ
8. ਦੱਖਣੀ ਅਫਰੀਕਾ- 00.00 ਫੀਸਦੀ, 0 ਪੁਆਇੰਟ, 0 ਜਿੱਤ, 1 ਹਾਰ, 0 ਡਰਾਅ
9. ਬੰਗਲਾਦੇਸ਼- 00.00 ਫੀਸਦੀ, 0 ਪੁਆਇੰਟ, 0 ਜਿੱਤ, 2 ਹਾਰ, 0 ਡਰਾਅ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News