ਪਿਛਲੇ ਸਾਲ ICC ਟੀ20 ਵਿਸ਼ਵ ਕੱਪ ਦੀ ਇਨਾਮੀ ਰਾਸ਼ੀ ਭਾਰਤੀ ਮਹਿਲਾ ਟੀਮ ਨੂੰ ਮਿਲੇਗੀ ਇਸ ਹਫਤੇ
Monday, May 24, 2021 - 01:44 AM (IST)
ਨਵੀਂ ਦਿੱਲੀ- ਆਸਟਰੇਲੀਆ 'ਚ ਪਿਛਲੇ ਸਾਲ ਹੋਏ ਟੀ-20 ਕੱਪ ਦੇ ਫਾਈਨਲ 'ਚ ਜਗ੍ਹਾ ਬਣਾਉਣ ਵਾਲੀ ਮਹਿਲਾ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਇਸ ਹਫਤੇ ਦੇ ਆਖਰ ਤੱਕ ਪੰਜ ਲੱਖ ਡਾਲਰ ਦੀ ਇਨਾਮੀ ਰਾਸ਼ੀ 'ਚ ਆਪਣਾ ਹਿੱਸਾ ਮਿਲੇਗਾ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ, ਜਦੋ ਪਤਾ ਚੱਲਿਆ ਕਿ ਖਿਡਾਰੀਆਂ ਨੂੰ ਹੁਣ ਤੱਕ ਭੁਗਤਾਨ ਨਹੀਂ ਕੀਤਾ ਗਿਆ ਹੈ। ਇਕ ਖ਼ਬਰ 'ਚ ਅੰਤਰਰਾਸ਼ਟਰੀ ਕ੍ਰਿਕਟਰ ਸੰਘਾਂ ਦੇ ਮਹਾਸੰਘ (ਫਿਕਾ) ਦੇ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਗਿਆ ਕਿ ਬੀ. ਸੀ. ਸੀ. ਆਈ. ਨੇ ਪਿਛਲੇ ਸਾਲ ਫਰਵਰੀ-ਮਾਰਚ 'ਚ ਹੋਏ ਇਸ ਗਲੋਬਲ ਮੁਕਾਬਲੇ 'ਚ ਉਪ ਜੇਤੂ ਬਣਨ ਦੇ ਲਈ ਮਿਲੀ ਇਨਾਮੀ ਰਾਸ਼ੀ ਨੂੰ ਹੁਣ ਤੱਕ ਨਹੀਂ ਦਿੱਤਾ ਹੈ। ਇਸ ਟੂਰਨਾਮੈਂਟ 'ਚ ਭਾਰਤ ਦੀ ਅਗਵਾਈ ਹਰਮਨਪ੍ਰੀਤ ਕੌਰ ਨੇ ਕੀਤੀ ਸੀ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਦੇ ਕ੍ਰਿਕਟਰ ਹੇਨਰੀ ਨਿਕੋਲਸ ਨੇ ਕੀਤਾ ਵਿਆਹ, ਦੇਖੋ ਤਸਵੀਰਾਂ
ਭਾਰਤੀ ਟੀਮ ਨੂੰ ਫਾਈਨਲ 'ਚ ਆਸਟਰੇਲੀਆ ਦੇ ਹੱਥੋਂ ਹਾਰ ਝੱਲਣੀ ਪਈ ਸੀ। ਬੋਰਡ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਮੈਂਬਰਾਂ ਨੂੰ ਇਸ ਹਫਤੇ ਦੇ ਆਖਰ ਤੱਕ ਇਨਾਮੀ ਰਾਸ਼ੀ ਦਾ ਆਪਣਾ ਹਿੱਸਾ ਮਿਲੇਗਾ। ਪ੍ਰਕਿਰਿਆ ਸ਼ੁਰੂ ਹੋ ਚੁੱਕੀ ਅਤੇ ਮੈਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਜਲਦ ਹੀ ਉਸਦਾ ਹਿੱਸਾ ਮਿਲੇਗਾ। ਪਿਛਲੇ ਸਾਲ ਆਖਰ 'ਚ ਇਨਾਮੀ ਰਾਸ਼ੀ ਮਿਲੀ ਸੀ। ਬੀ. ਸੀ. ਸੀ.ਆਈ. 'ਚ ਸਾਰੀਆਂ ਟੀਮਾਂ ਦੇ ਖਿਡਾਰੀਆਂ ਦੇ ਭੁਗਤਾਨ 'ਚ ਤਿੰਨ ਤੋਂ ਚਾਰ ਮਹੀਨੇ ਦਾ ਸਮਾਂ ਲੱਗਦਾ ਹੈ। ਪਿਛਲੇ ਸਾਲ ਤੋਂ ਹਾਲਾਂਕਿ ਮੁੰਬਈ 'ਚ ਬੀ. ਸੀ. ਸੀ. ਆਈ. ਦਾ ਹੈੱਡਕੁਆਰਟਰ ਦੇਸ਼ ਭਰ 'ਚ ਕੋਵਿਡ-19 ਦੀ ਖਰਾਬ ਸਥਿਤੀ ਦੇ ਕਾਰਨ ਬੰਦ ਹੈ, ਜਿਸ ਨਾਲ ਸਾਰੇ ਭੁਗਤਾਨ 'ਚ ਦੇਰੀ ਹੋਈ ਹੈ। ਪੁਰਸ਼ ਟੀਮ ਦਾ ਕੇਂਦਰੀ ਕਰਾਰ, ਅੰਤਰਰਾਸ਼ਟਰੀ ਮੈਚ ਫੀਸ, ਪੁਰਸ਼ ਤੇ ਮਹਿਲਾਵਾਂ ਦੀ ਘਰੇਲੂ ਮੈਚ ਫੀਸ, ਮੌਜੂਦਾ ਸਥਿਤੀ ਦੇ ਕਾਰਨ ਸਾਰਿਆਂ 'ਚ ਸਮਾਂ ਲੱਗ ਰਿਹਾ ਹੈ।
ਇਹ ਖ਼ਬਰ ਪੜ੍ਹੋ- ਰਾਜਸਥਾਨ 'ਚ 8 ਜੂਨ ਤੱਕ ਵਧਾਇਆ ਗਿਆ ਲਾਕਡਾਊਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।