ICC ਟੀ20 ਰੈਂਕਿੰਗ: ਵਿਰਾਟ ਕੋਹਲੀ ਨੂੰ ਪਛਾੜ ਦੂਜੇ ਸਥਾਨ ’ਤੇ ਪੁੱਜੇ ਕੇ.ਐੱਲ. ਰਾਹੁਲ

02/15/2021 4:07:16 PM

ਦੁਬਈ (ਭਾਸ਼ਾ) : ਭਾਰਤ ਦੇ ਕੇ.ਐਲ. ਰਾਹੁਲ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੀ ਟੀ20 ਰੈਂਕਿੰਗ ਵਿਚ ਬੱਲੇਬਾਜ਼ੀ ਦੀ ਸੂਚੀ ਵਿਚ ਇਕ ਸਥਾਨ ਉਪਰ ਦੂਜੇ ਸਥਾਨ ’ਤੇ ਪਹੁੰਚ ਗਏ ਹਨ, ਜਦੋਂਕਿ ਕਪਤਾਨ ਵਿਰਾਟ ਕੋਹਲੀ ਸੱਤਵੇਂ ਸਥਾਨ ’ਤੇ ਬਣੇ ਹੋਏ ਹਨ। ਰਾਹੁਲ ਦੇ 816 ਅੰਕ ਹਨ ਅਤੇ ਉਹ ਇੰਗਲੈਂਡ ਦੇ ਡੈਵਿਡ ਮਲਾਨ (915 ਅੰਕ) ਦੇ ਬਾਅਦ ਦੂਜੇ ਸਥਾਨ ’ਤੇ ਹਨ। ਕੋਹਲੀ ਦੇ 697 ਰੇਟਿੰਗ ਅੰਕ ਹਨ। ਆਸਟਰੇਲੀਆ ਦੇ ਸੀਮਤ ਓਵਰਾਂ ਦੇ ਕਪਤਾਨ ਆਰੋਨ ਫਿੰਚ (808) ਵੀ ਤੀਜੇ ਸਥਾਨ ’ਤੇ ਪਹੁੰਚ ਗਏ ਹਨ, ਜਦੋਂਕਿ ਪਾਕਿਸਤਾਨੀ ਕਪਤਾਨ ਬਾਬਾਰ ਆਜ਼ਮ (801) ਚੌਥੇ ਸਥਾਨ ’ਤੇ ਖ਼ਿਸਕ ਗਏ ਹਨ।

ਇਹ ਵੀ ਪੜ੍ਹੋ: ਦਲਿਤ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ’ਤੇ ਕ੍ਰਿਕਟਰ ਯੁਵਰਾਜ ਸਿੰਘ ’ਤੇ FIR ਦਰਜ

ਬੱਲੇਬਾਜ਼ਾਂ ਦੀ ਸੂਚੀ ਵਿਚ ਭਾਰਤ ਤੋਂ ਸਿਰਫ਼ ਰਾਹੁਲ ਅਤੇ ਕੋਹਲੀ ਹੀ ਸਿਖ਼ਰ 10 ਵਿਚ ਸ਼ਾਮਲ ਹਨ। ਗੇਂਦਬਾਜ਼ਾਂ ਅਤੇ ਆਲਰਾਊਂਡਰ ਦੀ ਸੂਚੀ ਵਿਚ ਸਿਖ਼ਰ 10 ਵਿਚ ਕੋਈ ਵੀ ਭਾਰਤੀ ਸ਼ਾਮਲ ਨਹੀਂ ਹੈ। ਇਹ ਰੈਂਕਿੰਗ ਪਾਕਿਸਤਾਨ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ20 ਸੀਰੀਜ਼ ਦੇ ਬਾਅਦ ਜਾਰੀ ਕੀਤੀ ਗਈ। ਪਾਕਿਸਤਾਨ ਨੇ ਇਹ ਸੀਰੀਜ਼ 2-1 ਨਾਲ ਜਿੱਤੀ। ਗੇਂਦਬਾਜ਼ਾਂ ਦੀ ਸੂਚੀ ਵਿਚ ਦੱਖਣੀ ਅਫਰੀਕਾ ਦੇ ਸਪਿਨਰ ਤਬਰੇਜ ਸ਼ੰਮੀ ਨੇ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਦੂਜੀ ਰੈਂਕਿੰਗ ਹਾਸਲ ਕੀਤੀ। ਅਫਗਾਨਿਸਤਾਨ ਦੇ ਰਾਸ਼ਿਦ ਖਾਨ ਸਿਖ਼ਰ ’ਤੇ ਬਣੇ ਹੋਏ ਹਨ। ਇਸ ਸੀਰੀਜ਼ ਦੇ ਬਾਅਦ ਟੀਮਾਂ ਦੀ ਸਥਿਤੀ ਵਿਚ ਕੋਈ ਬਦਲਾਅ ਨਹੀਂ ਆਇਆ ਹੈ। ਪਾਕਿਸਤਾਨ ਨੇ ਇਕ ਅੰਕ ਹਾਸਲ ਕੀਤਾ ਪਰ ਉਹ ਚੌਥੇ ਸਥਾਨ ’ਤੇ ਹੀ ਹੈ। ਦੱਖਣੀ ਅਫਰੀਕਾ ਨੇ ਇਕ ਅੰਕ ਗਵਾਇਆ ਪਰ ਉਹ ਪੰਜਵੇਂ ਸਥਾਨ ’ਤੇ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਪਾਕਿ PM ਇਮਰਾਨ ਖਾਨ ਨੇ ਕੀਤੀ ਭਾਰਤੀ ਕ੍ਰਿਕਟ ਟੀਮ ਦੀ ਤਾਰੀਫ਼, ਦੱਸਿਆ ਕਿਵੇਂ ਬਣੀ ਨੰਬਰ 1

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।    


cherry

Content Editor

Related News