ICC ਨੇ ਸ਼੍ਰੀਲੰਕਾ ਤੋਂ ਖੋਹੀ ਅੰਡਰ-19 ਕ੍ਰਿਕਟ ਵਿਸ਼ਵ ਕੱਪ 2024 ਦੀ ਮੇਜ਼ਬਾਨੀ
Tuesday, Nov 21, 2023 - 06:48 PM (IST)
ਸਪੋਰਟਸ ਡੈਸਕ : ਸ਼੍ਰੀਲੰਕਾ ਕ੍ਰਿਕਟ ਆਪਣੇ ਬੁਰੇ ਦੌਰ 'ਚੋਂ ਗੁਜ਼ਰ ਰਿਹਾ ਹੈ। ਵਿਸ਼ਵ ਕੱਪ 'ਚ ਸ਼੍ਰੀਲੰਕਾ ਦੀ ਟੀਮ ਦਾ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਸੀ। ਸ਼੍ਰੀਲੰਕਾ ਕ੍ਰਿਕਟ ਨੂੰ ਹੁਣ ਇੱਕ ਵੱਡਾ ਝਟਕਾ ਲੱਗਾ ਹੈ। ਆਈ. ਸੀ. ਸੀ. ਨੇ ਅੰਡਰ-19 ਵਿਸ਼ਵ ਕੱਪ 2024 ਦੀ ਮੇਜ਼ਬਾਨੀ ਸ਼੍ਰੀਲੰਕਾ ਤੋਂ ਖੋਹ ਲਈ ਹੈ। ਇਹ ਫੈਸਲਾ ਸ਼੍ਰੀਲੰਕਾ ਕ੍ਰਿਕਟ ਬੋਰਡ 'ਚ ਚੱਲ ਰਹੀ ਉਥਲ-ਪੁਥਲ ਦੇ ਮੱਦੇਨਜ਼ਰ ਲਿਆ ਗਿਆ ਹੈ। ਆਈ. ਸੀ. ਸੀ. ਨੇ ਹੁਣ ਮੇਜ਼ਬਾਨੀ ਦੱਖਣੀ ਅਫਰੀਕਾ ਨੂੰ ਸੌਂਪ ਦਿੱਤੀ ਹੈ। ਇਸ ਸਬੰਧੀ ਆਈ. ਸੀ. ਸੀ. ਨੇ ਲੰਮੀ ਮੀਟਿੰਗ ਕੀਤੀ ਅਤੇ ਆਖਰਕਾਰ ਇਹ ਫੈਸਲਾ ਲਿਆ ਗਿਆ ਕਿ ਮੇਜ਼ਬਾਨੀ ਦੱਖਣੀ ਅਫਰੀਕਾ ਨੂੰ ਦਿੱਤੀ ਜਾਵੇਗੀ।
ਅੰਡਰ-19 ਵਿਸ਼ਵ ਕੱਪ 2024 ਦਾ ਸਮਾਗਮ ਅਗਲੇ ਸਾਲ ਜਨਵਰੀ-ਫਰਵਰੀ 'ਚ ਕਰਵਾਇਆ ਜਾਣਾ ਹੈ। ਇਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਖੇਡ ਮੰਤਰੀ ਨੇ ਵਿਸ਼ਵ ਕੱਪ 2023 'ਚ ਖਰਾਬ ਪ੍ਰਦਰਸ਼ਨ ਕਾਰਨ ਪੂਰੇ ਬੋਰਡ ਨੂੰ ਬਰਖਾਸਤ ਕਰ ਦਿੱਤਾ ਸੀ। ਆਈ. ਸੀ. ਸੀ. ਨੇ ਇਸ ਨੂੰ ਬੋਰਡ ਵਿੱਚ ਸਰਕਾਰੀ ਦਖਲਅੰਦਾਜ਼ੀ ਮੰਨਿਆ ਅਤੇ ਸ਼੍ਰੀਲੰਕਾਈ ਬੋਰਡ ਨੂੰ ਮੁਅੱਤਲ ਕਰ ਦਿੱਤਾ। ਹੁਣ ਸ਼੍ਰੀਲੰਕਾ ਨੂੰ ਦੂਜਾ ਝਟਕਾ ਲੱਗਾ ਹੈ।
ਇਹ ਵੀ ਪੜ੍ਹੋ : ਕ੍ਰਿਕਟ ਵਿਸ਼ਵ ਕੱਪ ਦੇ ਦਰਸ਼ਕਾਂ ਨੇ ਤੋੜੇ ਸਾਰੇ ਰਿਕਾਰਡ, ਮੈਦਾਨ 'ਤੇ ਪੁੱਜੇ ਇੰਨੇ ਲੱਖ ਦਰਸ਼ਕ
ਖਬਰਾਂ ਮੁਤਾਬਕ ਸ਼੍ਰੀਲੰਕਾ ਬੋਰਡ 'ਚ ਚੱਲ ਰਹੀ ਅਨਿਸ਼ਚਿਤਤਾ ਕਾਰਨ ਅੰਡਰ-19 ਵਿਸ਼ਵ ਕੱਪ 2024 ਦੀ ਮੇਜ਼ਬਾਨੀ ਦੱਖਣੀ ਅਫਰੀਕਾ ਨੂੰ ਸੌਂਪ ਦਿੱਤੀ ਗਈ ਹੈ। ਆਈ. ਸੀ. ਸੀ. ਨੇ ਅਜੇ ਵੀ ਸ਼੍ਰੀਲੰਕਾ ਬੋਰਡ ਨੂੰ ਮੁਅੱਤਲ ਕਰਨ ਦੇ ਆਪਣੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਸ਼੍ਰੀਲੰਕਾ ਕ੍ਰਿਕਟ ਬੋਰਡ ਨੂੰ 10 ਨਵੰਬਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਦੱਸ ਦੇਈਏ ਕਿ ਵਿਸ਼ਵ ਕੱਪ 2023 ਵਿੱਚ ਸ਼੍ਰੀਲੰਕਾ ਦਾ ਪ੍ਰਦਰਸ਼ਨ ਕਾਫੀ ਖਰਾਬ ਰਿਹਾ ਸੀ। ਟੀਮ ਅੰਕ ਸੂਚੀ 'ਚ 9ਵੇਂ ਸਥਾਨ 'ਤੇ ਸੀ। ਸ਼੍ਰੀਲੰਕਾ ਨੇ 9 ਮੈਚ ਖੇਡਦੇ ਹੋਏ ਸਿਰਫ 2 ਜਿੱਤੇ ਸਨ। ਇਸ ਨੂੰ 7 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ।ਸ਼੍ਰੀਲੰਕਾ ਨੇ ਇਸ ਵਿਸ਼ਵ ਕੱਪ 'ਚ ਆਪਣਾ ਪਹਿਲਾ ਮੈਚ ਦੱਖਣੀ ਅਫਰੀਕਾ ਖਿਲਾਫ ਖੇਡਿਆ ਸੀ। ਇਸ ਮੈਚ 'ਚ ਉਸ ਨੂੰ 102 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ਼੍ਰੀਲੰਕਾ ਨੂੰ ਪਾਕਿਸਤਾਨ ਨੇ 6 ਵਿਕਟਾਂ ਨਾਲ ਅਤੇ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਸ਼੍ਰੀਲੰਕਾ ਨੇ ਨੀਦਰਲੈਂਡ ਅਤੇ ਇੰਗਲੈਂਡ ਖਿਲਾਫ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ ਇਸ ਨੂੰ ਭਾਰਤ ਤੋਂ 302 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8