3 ਵਿਸ਼ਵ ਕੱਪਾਂ ਦੇ 541 ਮੈਚਾਂ ਦੀ ਲਾਈਵ ਸਟ੍ਰੀਮਿੰਗ ਲਈ ICC ਨੇ IMG ਨਾਲ ਕੀਤਾ ਕਰਾਰ

02/26/2021 12:23:20 AM

ਦੁਬਈ– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਆਗਾਮੀ 3 ਵਿਸ਼ਵ ਕੱਪਾਂ ਲਈ 541 ਮੈਚਾਂ ਦੀ ਲਾਈਵ ਸਟ੍ਰੀਮਿੰਗ ਲਈ ਆਈ. ਐੱਮ. ਜੀ. ਨਾਲ ਕਰਾਰ ਕੀਤਾ ਹੈ। ਆਈ. ਸੀ. ਸੀ. ਨੇ ਵੀਰਵਾਰ ਨੂੰ ਦੱਸਿਆ ਕਿ ਇਹ ਸਮਝੌਤਾ ਅਪ੍ਰੈਲ 2023 ਤਕ ਲਈ ਕੀਤਾ ਗਿਆ ਹੈ, ਜਿਸ ਵਿਚ ਤਿੰਨ ਵਿਸ਼ਵ ਕੱਪਾਂ (ਪੁਰਸ਼ ਟੀ-20 ਵਿਸ਼ਵ ਕੱਪ 2022, ਪੁਰਸ਼ ਵਿਸ਼ਵ ਕੱਪ 2023 ਤੇ ਮਹਿਲਾ ਟੀ-20 ਵਿਸ਼ਵ ਕੱਪ 2023) ਦੇ ਸਾਰੇ ਕੁਆਲੀਫਾਇੰਗ ਮੈਚ ਸ਼ਾਮਲ ਹੋਣਗੇ।

ਇਹ ਖ਼ਬਰ ਪੜ੍ਹੋ- ਟੈਸਟ 'ਚ ਸਭ ਤੋਂ ਤੇਜ਼ 400 ਵਿਕਟਾਂ ਹਾਸਲ ਕਰਨ ਵਾਲੇ ਦੂਜੇ ਗੇਂਦਬਾਜ਼ ਬਣੇ ਅਸ਼ਵਿਨ, ਦੇਖੋ ਰਿਕਾਰਡ


ਆਈ. ਸੀ. ਸੀ. ਦੇ ਮੁੱਖ ਕਾਰਜਕਾਰੀ ਮਨੂ ਸਾਹਨੀ ਨੇ ਕਿਹਾ,‘‘ਕ੍ਰਿਕਟ ਪ੍ਰੇਮੀਆਂ ਨੂੰ ਹੋਰ ਕ੍ਰਿਕਟ ਦੀ ਸੌਗਾਤ ਦੇਣ ਲਈ ਆਈ. ਐੱਮ. ਜੀ. ਦੇ ਨਾਲ ਕਰਾਰ ਕਰਕੇ ਅਸੀਂ ਬਹੁਤ ਖੁਸ਼ ਹਾਂ।’’ ਉਸ ਨੇ ਕਿਹਾ,‘‘ਸਾਡਾ ਖੇਡ ਨੂੰ ਅੱਗੇ ਲਿਜਾਉਣ ਤੇ ਵਿਸ਼ਵ ਪੱਧਰੀ ਪਲੇਟ ਫਾਰਮ ਵਧਾਉਣ ਲਈ ਇਹ ਵੱਡਾ ਕਦਮ ਹੈ।’’ ਇਸ ਵਿਚ ਕਿਹਾ ਗਿਆ ਹੈ ਕਿ 541 ਮੈਚਾਂ ਵਿਚੋਂ 145 ਮਹਿਲਾ ਮੈਚ ਤੇ 80 ਐਸੋਸੀਏਟ ਮੈਂਬਰਾਂ ਦੇ ਮੈਚ ਹੋਣਗੇ। ਪਹਿਲੀ ਵਾਰ ਆਈ. ਸੀ. ਸੀ. ਦੇ ਕਿਸੇ ਟੂਰਨਾਮੈਂਟ ਲਈ ਵਿਸ਼ਵ ਪੱਧਰੀ ਕਵਰੇਜ ਦਾ ਮਜ਼ਾ 50 ਤੋਂ ਵੱਧ ਐਸੋਸੀਏਟ ਮੈਂਬਰ ਲੈ ਸਕਣਗੇ।

ਇਹ ਖ਼ਬਰ ਪੜ੍ਹੋ- IND v ENG 3rd Test : ਭਾਰਤ ਨੇ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾਇਆ


ਇਸ ਵਿਚ ਹੰਗਰੀ, ਰੋਮਾਨੀਆ ਤੇ ਸਰਬੀਆ ਵਰਗੇ ਦੇਸ਼ ਸ਼ਾਮਲ ਹਨ, ਜਿਹੜੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਕੁਆਲੀਫਿਕੇਸ਼ਨ ਵਿਚ ਹਿੱਸਾ ਲੈਣਗੇ। ਫਿਨਲੈਂਡ ਵਿਚ ਪਹਿਲੀ ਵਾਰ ਆਈ. ਸੀ. ਸੀ. ਦਾ ਕੋਈ ਟੂਰਨਾਮੈਂਟ ਹੋਣ ਜਾ ਰਿਹਾ ਹੈ। ਮਹਿਲਾ ਟੀ-20 ਵਿਸ਼ਵ ਕੱਪ ਵਿਚ ਭੂਟਾਨ, ਬੋਤਸਵਾਵਾ, ਕੈਮਰਨ, ਫਰਾਂਸ, ਮਾਲਾਵੀ, ਮਿਆਮਾਂ, ਫਿਲੀਪੀਨ ਤੇ ਤੁਰਕੀ ਪਹਿਲੀ ਵਾਰ ਹਿੱਸਾ ਲੈਣਗੇ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News